ਮੁਸ਼ਕਲ 'ਚ ਫਸੀ ਜੈਕੀ ਭਗਨਾਨੀ ਦੀ ਪ੍ਰੋਡਕਸ਼ਨ ਕੰਪਨੀ Pooja Entertainment,ਕਰੂ ਮੈਂਬਰ ਨੇ ਲਾਏ ਇਹ ਗੰਭੀਰ ਦੋਸ਼

Saturday, Jun 22, 2024 - 03:51 PM (IST)

ਮੁਸ਼ਕਲ 'ਚ ਫਸੀ ਜੈਕੀ ਭਗਨਾਨੀ ਦੀ ਪ੍ਰੋਡਕਸ਼ਨ ਕੰਪਨੀ Pooja Entertainment,ਕਰੂ ਮੈਂਬਰ ਨੇ ਲਾਏ ਇਹ ਗੰਭੀਰ ਦੋਸ਼

ਮੁੰਬਈ- ਜੈਕੀ ਭਗਨਾਨੀ ਇੱਕ ਮਸ਼ਹੂਰ ਫ਼ਿਲਮ ਅਦਾਕਾਰ ਹੈ ਅਤੇ ਫ਼ਿਲਮ ਨਿਰਮਾਤਾ ਵਾਸੂ ਭਗਨਾਨੀ ਦਾ ਪੁੱਤਰ ਹੈ। ਦੋਵੇਂ ਇਕੱਠੇ ਪੂਜਾ ਐਂਟਰਟੇਨਮੈਂਟ ਨਾਂ ਦਾ ਪ੍ਰੋਡਕਸ਼ਨ ਹਾਊਸ ਚਲਾਉਂਦੇ ਹਨ। ਇਨ੍ਹੀਂ ਦਿਨੀਂ ਪੂਜਾ ਐਂਟਰਟੇਨਮੈਂਟ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਹੋਈ ਹੈ। ਹਾਲ ਹੀ 'ਚ ਕੁਝ ਕਰੂ ਮੈਂਬਰਾਂ ਨੇ ਪ੍ਰੋਡਕਸ਼ਨ ਹਾਊਸ 'ਤੇ ਉਨ੍ਹਾਂ ਨੂੰ ਭੁਗਤਾਨ ਨਾ ਕਰਨ ਦਾ ਦੋਸ਼ ਲਗਾਇਆ ਹੈ।

ਇਹ ਖ਼ਬਰ ਵੀ ਪੜ੍ਹੋ- ਅਦਾਕਾਰਾ ਸ਼ਵੇਤਾ ਤਿਵਾਰੀ ਨੇ ਫੈਨਜ਼ ਨੂੰ ਸੁਣਾਈ ਖੁਸ਼ਖਬਰੀ, ਜਲਦ ਨਜ਼ਰ ਆਵੇਗੀ ਇਸ ਸ਼ੋਅ 'ਚ

ਦੱਸ ਦਈਏ ਕਿ ਇੱਕ ਕਰੂ ਮੈਂਬਰ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਪਾ ਕੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ। ਉਸ ਨੇ ਕਿਹਾ ਕਿ ਉਹ ਆਮ ਤੌਰ 'ਤੇ ਅਜਿਹੀਆਂ ਪੋਸਟਾਂ ਕਰਨ ਤੋਂ ਪਰਹੇਜ਼ ਕਰਦੀ ਹੈ, ਪਰ ਉਸ ਦੀ ਟੀਮ ਨੂੰ ਆਪਣੀ ਮਿਹਨਤ ਦੀ ਕਮਾਈ ਲਈ ਰੋਜ਼ਾਨਾ ਸੰਘਰਸ਼ ਕਰਨ ਤੋਂ ਬਾਅਦ, ਉਸ ਨੂੰ ਬੋਲਣ ਲਈ ਮਜ਼ਬੂਰ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ- ਮਾਪਿਆਂ ਦੀ ਰਜ਼ਾਮੰਦੀ ਮਗਰੋਂ ਸੋਨਾਕਸ਼ੀ ਨੇ ਆਪਣੇ ਹੱਥਾਂ 'ਤੇ ਲਗਵਾਈ ਜ਼ਹੀਰ ਦੇ ਨਾਮ ਦੀ ਮਹਿੰਦੀ

ਉਸ ਨੇ ਆਪਣੇ ਨੌਜਵਾਨ ਸਾਥੀਆਂ ਦੀ ਨਿਰਾਸ਼ਾ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੂਜਾ ਐਂਟਰਟੇਨਮੈਂਟ ਵੱਲੋਂ ਬਹੁਤ ਲੰਬੇ ਸਮੇਂ ਤੱਕ ਗੈਰ-ਪੇਸ਼ੇਵਰ ਅਤੇ ਅਨੈਤਿਕ ਵਿਵਹਾਰ ਨੂੰ ਸਹਿਣਾ ਪਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

DILSHER

Content Editor

Related News