ਗੀਤਕਾਰ ਜਾਨੀ ਨੇ ਸੋਸ਼ਲ ਮੀਡੀਆ ਤੋਂ ਬਣਾਈ ਦੂਰੀ, ਡਿਲੀਟ ਕੀਤਾ ਇੰਸਟਾਗ੍ਰਾਮ ਤੇ ਸਨੈਪਚੈਟ ਅਕਾਊਂਟ

Thursday, Sep 16, 2021 - 11:25 AM (IST)

ਗੀਤਕਾਰ ਜਾਨੀ ਨੇ ਸੋਸ਼ਲ ਮੀਡੀਆ ਤੋਂ ਬਣਾਈ ਦੂਰੀ, ਡਿਲੀਟ ਕੀਤਾ ਇੰਸਟਾਗ੍ਰਾਮ ਤੇ ਸਨੈਪਚੈਟ ਅਕਾਊਂਟ

ਚੰਡੀਗੜ੍ਹ (ਬਿਊਰੋ)– ਅੱਜ ਦੇ ਜ਼ਮਾਨੇ ’ਚ ਜਿਥੇ ਕਲਾਕਾਰ ਸੋਸ਼ਲ ਮੀਡੀਆ ’ਤੇ ਆਪਣੇ ਫਾਲੋਅਰਜ਼ ਨੂੰ ਲੈ ਕੇ ਫਿਕਰਮੰਦ ਰਹਿੰਦੇ ਹਨ, ਉਥੇ ਗੀਤਕਾਰ ਜਾਨੀ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਹੈ। ਜਾਨੀ ਨੇ ਆਪਣੇ ਇੰਸਟਾਗ੍ਰਾਮ ਤੇ ਸਨੈਪਚੈਟ ਅਕਾਊਂਟ ਨੂੰ ਡਿਐਕਟੀਵੇਟ ਤੇ ਡਿਲੀਟ ਕਰ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਜਾਨੀ ਨੇ ਫੇਸਬੁੱਕ ਪੋਸਟ ਰਾਹੀਂ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਸ਼ਰਾਬ’ ਗੀਤ ਨੂੰ ਲੈ ਕੇ ਕਸੂਤੇ ਫਸੇ ਕਰਨ ਔਜਲਾ ਤੇ ਹਰਜੀਤ ਹਰਮਨ, ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ

ਜਾਨੀ ਇਸ ਪੋਸਟ ’ਚ ਲਿਖਦੇ ਹਨ, ‘ਮੈਂ ਆਪਣੇ ਸੋਸ਼ਲ ਮੀਡੀਆ ਅਕਾਊਂਟ (ਇੰਸਟਾਗ੍ਰਾਮ ਤੇ ਸਨੈਪਚੈਟ) ਡਿਐਕਟੀਵੇਟ ਤੇ ਡਿਲੀਟ ਕਰ ਰਿਹਾ ਹਾਂ। ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਰਿਹਾ ਹਾਂ। ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ, ਮੈਂ ਇਸ ਦਾ ਹਮੇਸ਼ਾ ਧੰਨਵਾਦੀ ਰਹਾਂਗਾ। ‘ਕਿਸਮਤ 2’ ਦੇਖਣਾ ਨਾ ਭੁੱਲਿਓ ਕਿਉਂਕਿ ਤੁਸੀਂ ਇਤਿਹਾਸ ਦੀ ਗਵਾਹੀ ਭਰਨੀ ਹੈ। ਜਾਨੀ।’

ਦੱਸ ਦੇਈਏ ਕਿ ਜਾਨੀ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦ ਸਨ। ਉਹ ਨਿੱਤ ਦਿਨ ਕੋਈ ਨਾ ਕੋਈ ਪੋਸਟ ਆਪਣੇ ਚਾਹੁਣ ਵਾਲਿਆਂ ਲਈ ਸਾਂਝੀ ਕਰਦੇ ਰਹਿੰਦੇ ਸਨ।

ਉਥੇ ਆਪਣੇ ਕੰਮ ਨੂੰ ਲੈ ਕੇ ਵੀ ਜਾਨੀ ਸਮੇਂ-ਸਮੇਂ ’ਤੇ ਜਾਣਕਾਰੀ ਦਿੰਦੇ ਰਹਿੰਦੇ ਸਨ। ਅਜਿਹੇ ਸਮੇਂ ’ਚ ਜਾਨੀ ਵਲੋਂ ਸੋਸ਼ਲ ਮੀਡੀਆ ਤੋਂ ਦੂਰੀ ਬਣਾਉਣਾ ਹੈਰਾਨ ਜ਼ਰੂਰ ਕਰਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News