ਪ੍ਰਭਾਸ ਤੇ ਪੂਜਾ ਹੇਗੜੇ ਦੀ ਫ਼ਿਲਮ ‘ਰਾਧੇ ਸ਼ਿਆਮ’ ਦਾ ਗੀਤ ‘ਜਾਨ ਹੈ ਮੇਰੀ’ ਰਿਲੀਜ਼ (ਵੀਡੀਓ)

Saturday, Feb 26, 2022 - 01:20 PM (IST)

ਪ੍ਰਭਾਸ ਤੇ ਪੂਜਾ ਹੇਗੜੇ ਦੀ ਫ਼ਿਲਮ ‘ਰਾਧੇ ਸ਼ਿਆਮ’ ਦਾ ਗੀਤ ‘ਜਾਨ ਹੈ ਮੇਰੀ’ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਪ੍ਰਭਾਸ ਤੇ ਪੂਜਾ ਹੇਗੜੇ ਸਟਾਰਰ ਫ਼ਿਲਮ ‘ਰਾਧੇ ਸ਼ਿਆਮ’ ਇਕ ਪਿਆਰ ਦਾ ਸਿਨੇਮਾਟਿਕ ਅਜੂਬਾ ਹੈ, ਜਿਸ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

‘ਆਸ਼ਿਕੀ ਆ ਗਈ’ ਗੀਤ ’ਚ ਪ੍ਰਭਾਸ ਤੇ ਪੂਜਾ ਦੀ ਧਮਾਕੇਦਾਰ ਕੈਮਿਸਟਰੀ ਨੂੰ ਦਰਸ਼ਕ ਪਹਿਲਾਂ ਹੀ ਦੇਖ ਚੁੱਕੇ ਹਨ, ਜਿਸ ਨੇ ਹਰੇਕ ਵਿਅਕਤੀ ’ਚ ਪਿਆਰ ਦੀ ਭਾਵਨਾ ਪੈਦਾ ਕਰ ਦਿੱਤੀ ਹੈ। ਹੁਣ ਮੇਕਰਜ਼ ਨੇ ਨਵਾਂ ਗੀਤ ‘ਜਾਨ ਹੈ ਮੇਰੀ’ ਰਿਲੀਜ਼ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਐਕਸੀਡੈਂਟ ਵਾਲੇ ਦਿਨ ਦੀਪ ਸਿੱਧੂ ਦੀ ਕਾਰ ’ਚ ਮੌਜੂਦ ਰੀਨਾ ਰਾਏ ਨੇ ਬਿਆਨ ਕੀਤਾ ਭਿਆਨਕ ਮੰਜ਼ਰ

ਇਹ ਗੀਤ ਪ੍ਰਭਾਸ ਤੇ ਪੂਜਾ ’ਚ ਦਿਲ ਨੂੰ ਛੂਹ ਲੈਣ ਵਾਲੀ ਕੈਮਿਸਟਰੀ ਦੀ ਝਲਕ ਮਿਲਦੀ ਹੈ। ਇਸ ਗੀਤ ਨੂੰ ਅਰਮਾਨ ਮਲਿਕ ਨੇ ਖ਼ੂਬਸੂਰਤੀ ਨਾਲ ਗਾਇਆ ਹੈ, ਜਦਕਿ ਗੀਤ ਦੇ ਬੋਲ ਰਸ਼ਮੀ ਵਿਰਾਗ ਨੇ ਲਿਖੇ ਹਨ। ਗੀਤ ਦਾ ਸੰਗੀਤ ਅਮਾਲ ਮਲਿਕ ਨੇ ਡਾਇਰੈਕਟ ਕੀਤਾ ਹੈ।

ਇਸ ਗੀਤ ਨੂੰ ਟੀ-ਸੀਰੀਜ਼ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਹੁਣ ਤਕ 58 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਯੂਟਿਊਬ ’ਤੇ 5ਵੇਂ ਨੰਬਰ ’ਤੇ ਟਰੈਂਡ ਕਰ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News