''ਮੁੰਜਿਆ'' ਦਾ ਕਿਰਦਾਰ ਨਿਭਾਉਣਾ ਚੁਣੌਤੀਪੂਰਨ ਸੀ, ਜਦੋਂ ਉਹ ਮੇਰੇ ਰਾਹੀਂ ਸਰੀਰਕ ਰੂਪ ਲੈ ਲੈਂਦਾ ਹੈ : ਸ਼ਰਵਰੀ

Thursday, Jul 04, 2024 - 10:25 AM (IST)

''ਮੁੰਜਿਆ'' ਦਾ ਕਿਰਦਾਰ ਨਿਭਾਉਣਾ ਚੁਣੌਤੀਪੂਰਨ ਸੀ, ਜਦੋਂ ਉਹ ਮੇਰੇ ਰਾਹੀਂ ਸਰੀਰਕ ਰੂਪ ਲੈ ਲੈਂਦਾ ਹੈ : ਸ਼ਰਵਰੀ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਸ਼ਰਵਰੀ ਦੋ ਕਾਰਨਾਂ ਕਰਕੇ 'ਮੁੰਜਿਆ' 'ਚ ਸਭ ਤੋਂ ਵੱਡਾ ਸਰਪ੍ਰਾਈਜ਼ ਫੈਕਟਰ ਸਾਬਤ ਹੋਈ ਹੈ। ਸਭ ਤੋਂ ਪਹਿਲਾਂ ਇਹ ਗੱਲ ਲੁਕਾਈ ਗਈ ਸੀ ਕਿ 'ਮੁੰਜਿਆ' ਸ਼ਰਵਰੀ ਰਾਹੀਂ ਪਹਿਲੀ ਵਾਰ ਸਰੀਰਕ ਰੂਪ ਧਾਰਦਾ ਹੈ ਤੇ ਉਹ ਲੋਕਾਂ ਨੂੰ ਡਰਾਉਂਦਾ ਹੈ, ਨਾਲ ਹੀ ਉਹਨਾਂ ਨੂੰ ਹਸਾਉਂਦਾ ਵੀ ਹੈ! ਦੂਜਾ, ਉਸਦਾ ਗਾਣਾ 'ਤਰਸ' ਇਕ ਬਲਾਕਬਸਟਰ ਹੈ ਤੇ ਲੋਕ ਇੰਡਸਟਰੀ ਦੇ ਨਵੇਂ ਉੱਭਰਦੇ ਸਿਤਾਰੇ 'ਤੇ ਪਿਆਰ ਦੀ ਬਾਰਿਸ਼ ਕਰ ਰਹੇ ਹਨ, ਜੋ ਆਪਣੀ ਅਦਾਕਾਰੀ, ਡਾਂਸ ਤੇ ਸਕ੍ਰੀਨ 'ਤੇ ਆਪਣੀ ਚੁੰਬਕੀ ਮੌਜੂਦਗੀ ਲਈ ਜਾਣਿਆ ਜਾਂਦਾ ਹੈ। 100 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ 'ਮੁੰਜਿਆ' ਹੁਣ ਇੰਡਸਟਰੀ ਲਈ ਬਲਾਕਬਸਟਰ ਹੈ। 

ਇਹ ਖ਼ਬਰ ਵੀ ਪੜ੍ਹੋ - ਅਦਾਕਾਰ ਸ਼ਾਹਰੁਖ ਖ਼ਾਨ ਨੂੰ ਸਵਿਟਜ਼ਰਲੈਂਡ 'ਚੋਂ ਮਿਲੇਗੀ ਵੱਡੀ ਪ੍ਰਾਪਤੀ

ਸ਼ਰਵਰੀ ਦੇ 'ਮੁੰਜਿਆ' ਬਣਨ ਬਾਰੇ ਗੱਲ ਕਰਦਿਆਂ ਅਦਾਕਾਰਾ ਕਹਿੰਦੀ ਹੈ, ''ਮੈਂ ਬਹੁਤ ਉਤਸ਼ਾਹਿਤ ਸੀ। ਇਹ ਰੋਮਾਂਚਕ ਤੇ ਨਿਸ਼ਚਤ ਤੌਰ 'ਤੇ ਚੁਣੌਤੀਪੂਰਨ ਸੀ। ਪਰ ਮੈਂ ਪਹਿਲੇ ਦਿਨ ਨਰਵਸ ਐਨਰਜੀ ਨਾਲ ਭਰੀਆ ਹੋਈ ਸੀ ਕਿਉਂਕਿ ਮੈਨੂੰ ਸੈੱਟ 'ਤੇ 'ਮੁੰਜਿਆ' ਵਜੋਂ ਜਾਣਾ ਸੀ, ਕਿਉਂਕਿ ਜਦੋਂ 'ਮੁੰਜਿਆ' ਸਰੀਰਕ ਰੂਪ ਲੈਂਦਾ ਹੈ, ਉਦੋਂ ਉਹ ਮੈਂ ਸੀ। ਇਸ ਲਈ ਇਹ ਚੁਣੌਤੀਪੂਰਨ ਸੀ ਪਰ ਮੈਂ ਦਰਸ਼ਕਾਂ ਤੋਂ ਮਿਲ ਰਹੇ ਹੁੰਗਾਰੇ ਨੂੰ ਦੇਖ ਕੇ ਬਹੁਤ ਖੁਸ਼ ਹਾਂ ਤੇ ਸ਼ੁਕਰਗੁਜ਼ਾਰ ਹਾਂ।'' ਇਹ ਫਿਲਮ 7 ਜੂਨ, 2024 ਨੂੰ ਰਿਲੀਜ਼ ਹੋਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News