ਬਜ਼ੁਰਗਾਂ ਨਾਲ ਵਕਤ ਬਿਤਾਉਣਾ ਜ਼ਰੂਰੀ, ਉਨ੍ਹਾਂ ਤੋਂ ਬਿਹਤਰ ਸਿੱਖਿਆ ਕੋਈ ਨਹੀਂ ਦੇ ਸਕਦਾ

Monday, Sep 16, 2024 - 11:04 AM (IST)

ਚੰਡੀਗੜ੍ਹ- ਅੱਜਕੱਲ੍ਹ ਓ.ਟੀ.ਟੀ. ’ਤੇ ਅਸੀਂ ਕਈ ਤਰ੍ਹਾਂ ਦੇ ਪਰਿਵਾਰ ’ਤੇ ਆਧਾਰਤ ਸ਼ੋਅ ਅਤੇ ਫਿਲਮਾਂ ਦੇਖੀਆਂ ਹਨ। ਉੱਥੇ ਹੀ ਹੁਣ ਪੰਕਜ ਕਪੂਰ, ਰਾਜੇਸ਼ ਕੁਮਾਰ ਅਤੇ ਵਰੁਣ ਧਵਨ ਦੀ ਭਤੀਜੀ ਅੰਜਿਨੀ ਧਵਨ ਆਪਣੀ ਨਵੀਂ ਫਿਲਮ ‘ਬਿੰਨੀ ਐਂਡ ਫੈਮਿਲੀ’ ਲੈ ਕੇ ਆ ਰਹੇ ਹਨ, ਜੋ 20 ਸਤੰਬਰ ਨੂੰ ਰਿਲੀਜ਼ ਹੋਵੇਗੀ। ਅੰਜਨੀ ਧਵਨ ਇਸ ਫਿਲਮ ਤੋਂ ਡੈਬਿਊ ਕਰ ਰਹੀ ਹੈ। ਫਿਲਮ ’ਚ ਤਿੰਨ ਪੀੜ੍ਹੀਆਂ ਦੀ ਕਹਾਣੀ ਦਿਖਾਈ ਜਾ ਰਹੀ ਹੈ। ਇਸ ਵਿਚ ਪਰਿਵਾਰਕ ਡਰਾਮਾ, ਭਾਵਨਾਵਾਂ ਅਤੇ ਹਾਸੇ-ਮਜ਼ਾਕ ਦੀ ਡੋਜ਼ ਵੇਖਣ ਨੂੰ ਮਿਲੇਗੀ। ਫਿਲਮ ਬਾਰੇ ਪੰਕਜ ਕਪੂਰ, ਰਾਜੇਸ਼ ਕੁਮਾਰ ਅਤੇ ਅੰਜਨੀ ਧਵਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...

ਪੰਕਜ ਕਪੂਰ

ਤੁਹਾਡੇ ਕੋਲ ਜਦੋਂ ਜਦੋਂ ਫ਼ਿਲਮ ਦੀ ਸਕ੍ਰਿਪਟ ਆਈ ਤਾਂ ਅਜਿਹੀ ਕਿਹੜੀ ਗੱਲ ਸੀ, ਜਿਸ ਨੇ ਤੁਹਾਨੂੰ ਆਕਰਸ਼ਿਤ ਕੀਤਾ?

ਮੈਂ ਇਹ ਸਕ੍ਰਿਪਟ 6-7 ਸਾਲ ਪਹਿਲਾਂ ਪੜ੍ਹੀ ਸੀ, ਜਦੋਂ ਇਹ ਆਪਣੇ ਪਹਿਲੇ ਰੂਪ ’ਚ ਮੇਰੇ ਕੋਲ ਆਈ ਸੀ। ਮੈਨੂੰ ਇਸ ਦਾ ਬੇਸਿਕ ਕੰਟੈਂਟ ਚੰਗਾ ਲੱਗਾ ਸੀ, ਜਿਸ ਵਿਚ ਬਹੁਤ ਹੀ ਸਾਦੇ ਢੰਗ ਨਾਲ ਪੀੜ੍ਹੀਆਂ ਵਿਚਲੇ ਪਾੜੇ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਇਹ ਗੱਲ ਨਾਂਹਪੱਖੀ ਢੰਗ ਨਾਲ ਹੋ ਰਹੀ ਹੈ। ਇਸ ਦਾ ਜੋ ਨਜ਼ਰੀਆ ਅਪਣਾਇਆ ਗਿਆ ਹੈ, ਉਸ ਵਿਚ ਕਹਾਣੀ ਵੀ ਹੈ ਅਤੇ ਮਨੋਰੰਜਨ ਵੀ। ਹਰ ਕੋਈ ਇਸ ਨੂੰ ਆ ਕੇ ਦੇਖੇ , ਮਜ਼ਾ ਲਵੇ ਤੇ ਜੇ ਕੋਈ ਇਸ ਤੋਂ ਕੁਝ ਹਾਸਲ ਕਰ ਸਕਦਾ ਹੈ ਤਾਂ ਉਸ ਨੂੰ ਆਪਣੇ ਜੀਵਨ ਵਿਚ ਅਪਣਾਉਣ ਦੀ ਕੋਸ਼ਿਸ਼ ਵੀ ਕਰੋ। ਇਸ ਸਕ੍ਰਿਪਟ ਦਾ ਇਹੋ ਇਕ ਟੇਸਟ ਸੀ, ਜੋ 5- 6 ਸਾਲ ਬਾਅਦ ਵੀ ਬਰਕਰਾਰ ਰਿਹਾ। ਜਦੋਂ ਇੰਨੇ ਸਾਲਾਂ ਬਾਅਦ ਇਹ ਸਕ੍ਰਿਪਟ ਮੇਰੇ ਕੋਲ ਦੁਬਾਰਾ ਆਈ ਤਾਂ ਉਦੋਂ ਵੀ ਇਸ ’ਚ ਇਹ ਗੱਲ ਸੀ। ਇਹੋ ਕਾਰਨ ਹੈ ਕਿ ਮੈਨੂੰ ਇਸ ਫਿਲਮ ਵਿਚ ਕੰਮ ਕਰਨ ’ਚ ਕੋਈ ਝਿਜਕ ਨਹੀਂ ਹੋਈ।

ਇਕ ਅਦਾਕਾਰ ਦੀ ਯਾਤਰਾ ’ਚ ਥੀਏਟਰ ਕਰਨਾ ਉਸ ਦੀ ਅਦਾਕਾਰੀ ’ਚ ਕਿੰਨਾ ਬਦਲਾਅ ਲਿਆਉਂਦਾ ਹੈ?

- ਮੈਨੂੰ ਲੱਗਦਾ ਹੈ ਕਿ ਥੀਏਟਰ ਇਕ ਅਜਿਹੀ ਥਾਂ ਹੈ, ਜਿੱਥੇ ਤੁਸੀਂ ਆਪਣੇ ਕੰਮ ਅਤੇ ਜਨੂੰਨ ਦੀ ਪ੍ਰੈਕਟਿਸ ਕਰ ਸਕਦੇ ਹੋ। ਤੁਸੀਂ ਆਪਣੇ ਆਪ ਨੂੰ ਰਿਫਾਈਨ ਕਰ ਸਕਦੇ ਹੋ, ਬਿਹਤਰ ਬਣਾ ਸਕਦੇ ਹੋ ਇਹ ਕਨਸੈਪਟ ਭੁੱਲ ਕੇ ਕਿ ਸਿਰਫ਼ ਸ਼ਕਲ-ਸੂਰਤ ਤੋਂ ਹੀ ਤੁਸੀਂ ਇਕ ਅਦਾਕਾਰ ਹੋ।

ਤੁਸੀਂ ਅਦਾਕਾਰੀ ਨੂੰ ਆਪਣਾ ਹਿੱਸਾ ਬਣਾਓ ਸਿਰਫ਼ ਸ਼ਕਲ-ਸੂਰਤ ਨੂੰ ਨਹੀਂ। ਸ਼ਕਲ-ਸੂਰਤ ਜਰੂਰੀ ਹੈ ਪਰ ਇਕ ਸਮੇਂ ਤੱਕ ਪਰ ਤੁਹਾਡੀ ਅਦਾਕਾਰੀ ਅਤੇ ਤੁਹਾਡਾ ਕੰਮ ਹਮੇਸ਼ਾ ਚੱਲਦਾ ਹੈ। ਆਪਣੇ ਕੰਮ ਨੂੰ, ਆਪਣੀ ਅਦਾਕਾਰੀ ਨੂੰ ਬਿਹਤਰ ਬਣਾਉਣ ਲਈ ਕੈਮਰੇ ਸਾਹਮਣੇ ਅਦਾਕਾਰੀ ਕਰਨ ਲਈ ਇਕ ਜਗ੍ਹਾ ਚਾਹੀਦੀ ਹੁੰਦੀ ਹੈ ਅਤੇ ਉਹ ਥੀਏਟਰ ਹੈ। ਇਸ ਸਮੇਂ ਦਾ ਜੋ ਸਿਨੇਮਾ ਹੈ, ਉਹ ਕਿਰਦਾਰ ’ਤੇ ਆਧਾਰਤ ਹੁੰਦਾ ਹੈ। ਜਿਹੜੀ ਚੀਜ਼ ਮਹੱਤਵਪੂਰਨ ਹੈ, ਉਹ ਹੈ ਆਪਣੇ ਕੰਮ ਨੂੰ ਨਿਖਾਰਨਾ। ਗ਼ਲਤੀਆਂ ਕਰ ਕੇ ਸਿੱਖੋ, ਤਿਆਰੀ ਕਰੋ। ਮੈਂ 48 ਸਾਲਾਂ ਤੋਂ ਅਦਾਕਾਰ ਹਾਂ ਪਰ ਹਰ ਵਾਰ ਹੋਰ ਬਿਹਤਰ ਅਦਾਕਾਰੀ ਕਰਨ ਦੀ ਕੋਸ਼ਿਸ਼ ਕਰਦਾ ਹਾਂ।

ਅੰਜਿਨੀ ਧਵਨ

ਤੁਹਾਡੀ ਇਹ ਪਹਿਲੀ ਫਿਲਮ ਹੈ ਤਾਂ ਪਹਿਲੇ ਦਿਨ ਤੋਂ ਆਖਰੀ ਦਿਨ ਤੱਕ ਦਾ ਅਨੁਭਵ ਕਿਹੋ ਜਿਹਾ ਰਿਹਾ?

ਪਹਿਲੇ ਦਿਨ ਤੋਂ ਲੈ ਕੇ ਆਖ਼ਰੀ ਦਿਨ ਤੱਕ ਮੈਂ ਬਿੰਨੀ ਸੀ ਪਰ ਜਦੋਂ ਤੁਸੀਂ 30 ਦਿਨ ਤੱਕ ਮੁੰਬਈ ਤੋਂ ਬਾਹਰ ਸ਼ੂਟ ਕਰਦੇ ਹੋ ਤਾਂ ਇਕ ਪਰਿਵਾਰ ਵਰਗਾ ਮਾਹੌਲ ਬਣ ਹੀ ਜਾਂਦਾ ਹੈ। ਹਰ ਕੋਈ ਆਪਣੇ ਪਰਿਵਾਰ ਤੋਂ ਦੂਰ ਹੁੰਦਾ ਹੈ। ਕਦੇ-ਕਦੇ ਅਸੀਂ ਕੁਕਿੰਗ ਵੀ ਕਰਦੇ ਸੀ। ਪੰਕਜ ਸਰ ਆਪਣੀਆਂ ਕਈ ਫਿਲਮਾਂ ਦੀਆਂ ਕਹਾਣੀਆਂ ਬਾਰੇ ਵੀ ਦੱਸਦੇ ਸਨ। ਆਫ ਕੈਮਰਾ ਵੀ ਤੁਸੀਂ ਪਰਿਵਾਰ ਵਾਂਗ ਮਹਿਸੂਸ ਕਰਨ ਲਗਦੇ ਹੋ। ਸ਼ੁਰੂ ਤੋਂ ਲੈ ਕੇ ਸ਼ੂਟਿੰਗ ਦੇ ਆਖ਼ਰੀ ਦਿਨ ਤੱਕ ਬਹੁਤ ਵਧੀਆ ਬਾਂਡਿੰਗ ਹੋ ਗਈ ਸੀ, ਇਸ ਲਈ ਅਨੁਭਵ ਤਾਂ ਚੰਗਾ ਹੋਣਾ ਹੀ ਸੀ।

ਫਿਲਮ ਤੋਂ ਤੁਹਾਡੀ ਪੀੜ੍ਹੀ ਨੂੰ ਕੀ ਸਿੱਖਿਆ ਮਿਲਣ ਵਾਲੀ ਹੈ?

ਸਾਡੀ ਇਹ ਫਿਲਮ ਪੀੜ੍ਹੀਆਂ ਦੇ ਪਾੜੇ ਤੋਂ ਜ਼ਿਆਦਾ ਸੰਚਾਰ ਦੇ ਪਾੜੇ ਦੀ ਗੱਲ ਕਰਦੀ ਹੈ। ਮੇਰੀ ਉਮਰ ਦੇ ਜੋ ਵੀ ਲੋਕ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਸਾਡੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਸਾਡੀ ਗੱਲ ਨੂੰ ਸਮਝਣਗੇ ਨਹੀਂ ਪਰ ਜੇ ਤੁਸੀਂ ਉਨ੍ਹਾਂ ਨਾਲ ਗੱਲ ਕਰੋਗੇ ਤਾਂ ਉਹ ਜ਼ਰੂਰ ਸਮਝਣਗੇ। ਤੁਹਾਨੂੰ ਉਨ੍ਹਾਂ ਨਾਲ ਜ਼ਿਆਦਾ ਸਮਾਂ ਬਿਤਾਉਣ ਦੀ ਲੋੜ ਹੈ। ਜੇ ਤੁਸੀਂ ਕਿਸੇ ਤੋਂ ਕੋਈ ਸਲਾਹ ਲੈਂਦੇ ਹੋ ਤਾਂ ਸਭ ਤੋਂ ਪਹਿਲਾਂ ਇਹ ਤੁਹਾਡੇ ਮਾਤਾ-ਪਿਤਾ ਜਾਂ ਤੁਹਾਡੇ ਬਜ਼ੁਰਗਾਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਤੋਂ ਵਧੀਆ ਸਿੱਖਿਆ ਤੁਹਾਨੂੰ ਕੋਈ ਨਹੀਂ ਦੇ ਸਕਦਾ।

ਬਜ਼ੁਰਗਾਂ ਨਾਲ ਵਕਤ ਬਿਤਾਉਣਾ ਜ਼ਰੂਰੀ, ਉਨ੍ਹਾਂ ਤੋਂ ਬਿਹਤਰ ਸਿੱਖਿਆ ਕੋਈ ਨਹੀਂ ਦੇ ਸਕਦਾ

ਹਾਂ, ਜਦੋਂ ਵੀ ਮੈਂ ਆਪਣੇ ਨਾਨਾ ਨਾਲ ਬਾਹਰ ਜਾਂਦੀ ਸੀ ਅਤੇ ਮੈਂ ਰਿਬਡ ਜੀਨ ਪਾਈ ਹੁੰਦੀ ਸੀ ਤਾਂ ਉਹ ਮੇਰੇ ਨਾਲ ਜਾਂਦੇ ਹੀ ਨਹੀਂ ਸਨ। ਕਹਿੰਦੇ ਸਨ ਕਿ ਫਟੇ ਕੱਪੜੇ ਪਾ ਕੇ ਮੇਰੇ ਨਾਲ ਨਾ ਚਲੋ। ਫਟੀ ਜੀਨ ਤੋਂ ਉਨ੍ਹਾਂ ਨੂੰ ਬਹੁਤ ਚਿੜ ਸੀ। ਉਹ ਕਹਿੰਦੇ ਸਨ ਕਿ ਪੈਸੇ ਕਿਉਂ ਲਾਉਣੇ, ਰਸੋਈ ’ਚੋਂ ਕੈਂਚੀ ਲਿਆਓ ਅਤੇ ਪਾੜ ਲਓ।

ਰਾਜੇਸ਼ ਕੁਮਾਰ

ਅੱਜਕਲ੍ਹ ਦੇ ਟੀ.ਵੀ. ’ਤੇ ਆ ਰਹੇ ਸ਼ੋਅਜ਼ ਬਾਰੇ ਅਜਿਹਾ ਕੀ ਮਿਸਿੰਗ ਲੱਗਦਾ ਹੈ, ਜੋ ਤੁਹਾਡੇ ਸਮੇਂ ਦੌਰਾਨ ਸੀ?

ਮੈਨੂੰ ਲੱਗਦਾ ਹੈ ਕਿ ਟੀ.ਵੀ. ਇਕ ਰਾਖਸ਼ਸ ਦੀ ਤਰ੍ਹਾਂ ਹੈ, ਜਿਸ ਨੂੰ ਤੁਹਾਨੂੰ ਹਰ ਰੋਜ਼ ਫੀਡ ਕਰਾਉਣਾ ਪੈਂਦਾ ਹੈ। ਅਜਿਹੀ ਸਥਿਤੀ ਵਿਚ ਕਿਤੇ ਨਾ ਕਿਤੇ ਕੁਆਲਿਟੀ ਨਾਲ ਸਮਝੌਤਾ ਕਰਨਾ ਪੈਂਦਾ ਹੈ। ਰਾਈਟਿੰਗ ’ਤੇ ਪ੍ਰੈਸ਼ਰ ਆ ਜਾਂਦਾ ਹੈ। ਟੀ.ਵੀ. ਦੇ ਕਈ ਫੈਕਟਰਜ਼ ਹਨ ਜਿਵੇਂ ਜੇ ਕੋਈ ਟਰੈਕ ਜਾਂ ਕਿਰਦਾਰ ਚੱਲ ਰਿਹਾ ਹੈ ਤਾਂ ਉਸੇ ’ਤੇ ਲਿਖਦੇ ਜਾਓ। ਉੱਥੇ ਤਬਦੀਲੀ ਦੀ ਲੋੜ ਹੁੰਦੀ ਹੈ ਅਤੇ ਉਸ ਨਾਲ ਕੁਆਲਿਟੀ ’ਚ ਕਮੀ ਆਉਂਦੀ ਹੈ।

ਦਰਸ਼ਕ ਅਤੇ ਕੋਈ ਪਰਿਵਾਰ ਇਸ ਖ਼ੁਦ ਨੂੰ ਕਿਵੇਂ ਜੁੜਿਆ ਮਹਿਸੂਸ ਕਰਨਗੇ?

ਫਿਲਮ ਲੰਡਨ ਦੀ ਪਿੱਠਭੂਮੀ ’ਤੇ ਆਧਾਰਤ ਹੈ। ਲੰਡਨ ’ਚ ਘਰ ਛੋਟੇ ਹੁੰਦੇ ਹਨ। ਜਦੋਂ ਛੋਟੇ ਘਰ ’ਚ ਅਚਾਨਕ ਜ਼ਿਆਦਾ ਲੋਕ ਆ ਜਾਂਦੇ ਹਨ ਤਾਂ ਨਜਿੱਠਣਾ ਚੁਣੌਤੀਪੂਰਨ ਹੋ ਜਾਂਦਾ ਹੈ। ਉਦੋਂ ਕਮੀ ’ਚ ਸੁਭਾਅ ਦਾ ਪਤਾ ਲੱਗਦਾ ਹੈ। ਦਰਸ਼ਕਾਂ ਨਾਲ ਹੋਣ ਵਾਲੀਆਂ ਕਈ ਦਿੱਕਤਾਂ ਇਸ ਫਿਲਮ ’ਚ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਲੱਗੇਗਾ ਕਿ ਉਨ੍ਹਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ’ਚ ਵੀ ਕੁਝ ਅਜਿਹਾ ਹੁੰਦਾ ਰਹਿੰਦਾ ਹੈ। ਉਹ ਕਿਤੇ ਨਾ ਕਿਤੇ ਖ਼ੁਦ ਨੂੰ ਫਿਲਮ ਦੇ ਕਿਸੇ ਕਿਰਦਾਰ ’ਚ ਲੱਭ ਲੈਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News