80 ਦੇ ਦਹਾਕੇ ਦੀ ਆਈਕਨ ਲੋਨੀ ਐਂਡਰਸਨ ਦਾ ਜਨਮਦਿਨ ਤੋਂ ਦੋ ਦਿਨ ਪਹਿਲਾਂ ਦੇਹਾਂਤ

Monday, Aug 04, 2025 - 10:34 AM (IST)

80 ਦੇ ਦਹਾਕੇ ਦੀ ਆਈਕਨ ਲੋਨੀ ਐਂਡਰਸਨ ਦਾ ਜਨਮਦਿਨ ਤੋਂ ਦੋ ਦਿਨ ਪਹਿਲਾਂ ਦੇਹਾਂਤ

ਨਿਊਯਾਰਕ (ਰਾਜ ਗੋਗਨਾ)- ਮਸ਼ਹੂਰ ਅਦਾਕਾਰਾ ਲੋਨੀ ਐਂਡਰਸਨ ਦਾ 79 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਆਪਣੇ 80ਵੇਂ ਜਨਮਦਿਨ ਤੋਂ ਸਿਰਫ਼ ਦੋ ਦਿਨ ਦੂਰ ਸੀ, ਜੋ ਕਿ 5 ਅਗਸਤ ਨੂੰ ਸੀ; ਉਸਦਾ ਦੇਹਾਂਤ 3 ਅਗਸਤ ਨੂੰ ਹੋਇਆ। ਮਿੰਨੀਸੋਟਾ ਅਮਰੀਕਾ ਦੀ ਜੰਮਪਲ ਲੋਨੀ ਐਂਡਰਸਨ ਇੱਕ ਮਸ਼ਹੂਰ ਅਮਰੀਕੀ ਅਦਾਕਾਰਾ ਸੀ। ਉਸਨੂੰ ਮੁੱਖ ਤੌਰ 'ਤੇ ਟੀਵੀ ਸ਼ੋਅ 'WKRP ਇਨ ਸਿਨਸਿਨਾਟੀ' ਰਾਹੀਂ ਪਛਾਣ ਮਿਲੀ, ਜੋ ਕਿ 1978 ਤੋਂ 1982 ਤੱਕ ਚੱਲਿਆ। ਟੀਵੀ ਕਾਮੇਡੀ 'WKRP ਇਨ ਸਿਨਸਿਨਾਟੀ' ਵਿੱਚ ਰੇਡੀਓ ਸਟੇਸ਼ਨ ਰਿਸੈਪਸ਼ਨਿਸਟ ਦੀ ਭੂਮਿਕਾ ਲਈ ਮਸ਼ਹੂਰ ਅਦਾਕਾਰਾ ਨੂੰ ਪਛਾਣ ਮਿਲੀ। 

ਪੜ੍ਹੋ ਇਹ ਅਹਿਮ ਖ਼ਬਰ-ਯੂ-ਟਰਨ ਕਿੰਗ ਬਣੇ Trump!

ਲੋਨੀ ਐਂਡਰਸਨ 1980 ਦੇ ਦਹਾਕੇ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਸੀ, ਜੋ ਆਪਣੀ ਸੁੰਦਰਤਾ ਅਤੇ ਅਦਾਕਾਰੀ ਦੇ ਹੁਨਰ ਲਈ ਜਾਣੀ ਜਾਂਦੀ ਸੀ। ਉਸਦੇ ਪ੍ਰਸ਼ੰਸਕ ਹੁਣ ਉਸਨੂੰ ਸ਼ਰਧਾਂਜਲੀ ਦੇ ਰਹੇ ਹਨ। ਅਦਾਕਾਰਾ ਲੋਨੀ ਐਂਡਰਸਨ ਨੇ ਹਿੱਟ ਟੀਵੀ ਸ਼ੋਅ 'WKRP ਇਨ ਸਿਨਸਿਨਾਟੀ' ਵਿੱਚ ਇੱਕ ਸੰਘਰਸ਼ਸ਼ੀਲ ਰੇਡੀਓ ਸਟੇਸ਼ਨ 'ਤੇ ਰਿਸੈਪਸ਼ਨਿਸਟ ਦੀ ਭੂਮਿਕਾ ਨਿਭਾਈ। ਇਸ ਭੂਮਿਕਾ ਲਈ ਅਦਾਕਾਰਾ ਨੂੰ ਦੋ ਐਮੀ ਅਵਾਰਡ ਨਾਮਜ਼ਦਗੀਆਂ ਤੇ ਤਿੰਨ ਗੋਲਡਨ ਗਲੋਬ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ ਸਨ। ਐਂਡਰਸਨ ਨੂੰ ਉਸਦੀ ਅਦਾਕਾਰੀ ਲਈ ਪੁਰਸਕਾਰ ਮਿਲੇ, ਲੋਨੀ ਐਂਡਰਸਨ ਇੱਕ ਮਸ਼ਹੂਰ ਅਮਰੀਕੀ ਅਦਾਕਾਰਾ ਸੀ। ਉਸਨੇ 1983 ਦੀ ਕਾਮੇਡੀ ਫਿਲਮ ਸਟ੍ਰੋਕਰ ਏਸ ਵਿੱਚ ਅਭਿਨੇਤਾ ਬਰਟ ਰੇਨੋਲਡਜ਼ ਦੇ ਨਾਲ ਵੀ ਕੰਮ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News