ਦਰਸ਼ਕਾਂ ਨੂੰ ਸਿਨੇਮਾਘਰਾਂ ’ਚ ਖ਼ੁਸ਼ੀ ਨਾਲ ਨੱਚਦੇ ਦੇਖਣਾ ਰੋਮਾਂਚਕ : ਕੈਟਰੀਨਾ ਕੈਫ

11/16/2023 12:20:19 PM

ਮੁੰਬਈ (ਬਿਊਰੋ)– ਕੈਟਰੀਨਾ ਕੈਫ ‘ਟਾਈਗਰ 3’ ਦੀ ਰਿਕਾਰਡ ਤੋੜ ਸ਼ੁਰੂਆਤ ਤੋਂ ਬਹੁਤ ਰੋਮਾਂਚਿਤ ਹੈ, ਜੋ ਮਸ਼ਹੂਰ ਵਾਈ. ਆਰ. ਐੱਫ. ਸਪਾਈ ਯੂਨੀਵਰਸ ਦੀ ਨਵੀਨਤਮ ਫ਼ਿਲਮ ਹੈ, ਜਿਸ ਨੇ ਬਾਕਸ ਆਫਿਸ ’ਤੇ ਸਿਰਫ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ।

ਹਫ਼ਤੇ ਦੇ ਅਖੀਰ ’ਚ ‘ਟਾਈਗਰ 3’ ਨੇ ਭਾਰਤ ’ਚ 148.50 ਕਰੋੜ ਰੁਪਏ ਤੇ ਦੁਨੀਆ ਭਰ ’ਚ ਬਾਕਸ ਆਫਿਸ ’ਤੇ 240 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਨੇ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਦੇ ਕਰੀਅਰ ਦਾ ਸਭ ਤੋਂ ਵਧੀਆ ਸ਼ੁਰੂਆਤੀ ਹਫ਼ਤਾ ਦਿੱਤਾ ਤੇ ਟਾਈਗਰ ਫਰੈਂਚਾਇਜ਼ੀ ਲਈ ਸਭ ਤੋਂ ਵੱਡੀ ਸ਼ੁਰੂਆਤ ਵੀ ਦਰਜ ਕੀਤੀ।

ਇਹ ਖ਼ਬਰ ਵੀ ਪੜ੍ਹੋ : ਸ਼ਰਮਨਾਕ! ਐਸ਼ਵਰਿਆ ’ਤੇ ਪਾਕਿ ਕ੍ਰਿਕਟਰ ਅਬਦੁਲ ਦੀ ਇਤਰਾਜ਼ਯੋਗ ਟਿੱਪਣੀ, ਬੇਇੱਜ਼ਤੀ ਹੁੰਦੀ ਦੇਖ ਮੰਗੀ ਮੁਆਫ਼ੀ

ਕੈਟਰੀਨਾ ਦਾ ਕਹਿਣਾ ਹੈ ਕਿ ਇਸ ਦੀਵਾਲੀ ’ਤੇ ‘ਟਾਈਗਰ 3’ ਦੇਸ਼ ਭਰ ਦੇ ਲੋਕਾਂ ਲਈ ਭਰਪੂਰ ਮਨੋਰੰਜਨ ਲੈ ਕੇ ਆਈ ਹੈ, ਜਿਸ ਨੂੰ ਦੇਖਣਾ ਸੱਚਮੁੱਚ ਖ਼ੁਸ਼ੀ ਦੀ ਗੱਲ ਹੈ। ਦੇਸ਼ ਦੇ ਕੋਨੇ-ਕੋਨੇ ਤੋਂ ਦਰਸ਼ਕਾਂ ਨੂੰ ਸਿਨੇਮਾਘਰਾਂ ’ਚ ਖ਼ੁਸ਼ੀ ਨਾਲ ਨੱਚਦੇ ਦੇਖਣਾ ਬਹੁਤ ਵਧੀਆ ਲੱਗਾ। ਰੌਣਕ, ਉਤਸ਼ਾਹ ਤੇ ਸੀਟੀਆਂ ਵੱਜ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News