25 ਸਾਲ ਦੀ ਉਮਰ ’ਚ ਦੁਨੀਆ ਨੂੰ ਅਲਵਿਦਾ ਆਖ ਗਈ ਇਹ ਅਦਾਕਾਰਾ, ਸੜਕ ਹਾਦਸੇ ’ਚ ਹੋਈ ਮੌਤ

Wednesday, Sep 22, 2021 - 03:24 PM (IST)

25 ਸਾਲ ਦੀ ਉਮਰ ’ਚ ਦੁਨੀਆ ਨੂੰ ਅਲਵਿਦਾ ਆਖ ਗਈ ਇਹ ਅਦਾਕਾਰਾ, ਸੜਕ ਹਾਦਸੇ ’ਚ ਹੋਈ ਮੌਤ

ਗੋਆ (ਬਿਊਰੋ)– ਮਰਾਠੀ ਫ਼ਿਲਮ ਇੰਡਸਟਰੀ ਤੋਂ ਇਕ ਦੁਖਦ ਖ਼ਬਰ ਸਾਹਮਣੇ ਆ ਰਹੀ ਹੈ। ਅਦਾਕਾਰਾ ਈਸ਼ਵਰੀ ਦੇਸ਼ਪਾਂਡੇ ਦੀ ਗੋਆ ’ਚ ਇਕ ਕਾਰ ਹਾਦਸੇ ’ਚ ਮੌਤ ਹੋ ਗਈ ਹੈ। ਉਸ ਨੇ ਸਿਰਫ਼ 25 ਸਾਲ ਦੀ ਉਮਰ ’ਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਗੋਆ ’ਚ ਉਨ੍ਹਾਂ ਦੀ ਇਕ ਕਾਰ ਹਾਦਸੇ ’ਚ ਜਾਨ ਚਲੀ ਗਈ।

ਕਾਰ ’ਚ ਉਸ ਦੇ ਨਾਲ ਦੋਸਤ ਸ਼ੁਭਮ ਦੋਗਡੇ ਵੀ ਮੌਜੂਦ ਸਨ। ਉਨ੍ਹਾਂ ਦੀ ਵੀ ਮੌਕੇ ’ਤੇ ਹੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਸੋਮਵਾਰ ਦੀ ਸਵੇਰ ਉਨ੍ਹਾਂ ਦੀ ਕਾਰ ਗੋਆ ਦੇ ਅਰਪੋਰਾ ਇਲਾਕੇ ’ਚ ਡੂੰਘੇ ਪਾਣੀ ’ਚ ਜਾ ਡਿੱਗੀ ਤੇ ਪਾਣੀ ’ਚ ਡੁੱਬਣ ਕਾਰਨ ਦੋਵਾਂ ਦੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਕੀ ਦਿਲਜੀਤ ਦੋਸਾਂਝ ਨਾਲ ਹੁਣ ਸ਼ਹਿਨਾਜ਼ ਕਰੇਗੀ ਫ਼ਿਲਮ 'ਹੋਂਸਲਾ ਰੱਖ' ਦੀ ਸ਼ੂਟਿੰਗ? ਪੜ੍ਹੋ ਪੂਰੀ ਖ਼ਬਰ

ਜਾਣਕਾਰੀ ਅਨੁਸਾਰ ਪੁਲਸ ਨੇ ਅੱਜ ਕਾਰ ਦੇ ਅੰਦਰੋਂ ਲਾਸ਼ਾਂ ਬਰਾਮਦ ਕਰ ਲਈਆਂ ਹਨ ਤੇ ਜਾਂਚ ’ਚ ਸਾਹਮਣੇ ਆਇਆ ਹੈ ਕਿ ਕਾਰ ਤੇਜ਼ ਰਫ਼ਤਾਰ ’ਚ ਸੀ, ਜਿਸ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਇਹ ਡੂੰਘੇ ਪਾਣੀ ’ਚ ਡਿੱਗ ਗਈ।

ਮੀਡੀਆ ਰਿਪੋਰਟਾਂ ਅਨੁਸਾਰ ਈਸ਼ਵਰੀ ਤੇ ਸ਼ੁਭਮ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਦੋਵੇਂ ਅਗਲੇ ਮਹੀਨੇ ਮੰਗਣੀ ਕਰਨ ਜਾ ਰਹੇ ਸਨ। ਦੋਵੇਂ 15 ਸਤੰਬਰ ਨੂੰ ਗੋਆ ਛੁੱਟੀਆਂ ਮਨਾਉਣ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਈਸ਼ਵਰੀ ਤੇ ਸ਼ੁਭਮ ਨੇ ਕੁਝ ਦਿਨ ਪਹਿਲਾਂ ਆਪਣੇ ਮਰਾਠੀ ਤੇ ਹਿੰਦੀ ਪ੍ਰਾਜੈਕਟਾਂ ਦੀ ਸ਼ੂਟਿੰਗ ਪੂਰੀ ਕੀਤੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News