ਦੂਜੀ ਵਾਰ ਮਾਂ ਬਣਨ ਦੇ 22 ਦਿਨ ਬਾਅਦ ਇਸ਼ਿਤਾ ਦੱਤਾ ਨੇ ਤੇਜ਼ੀ ਨਾਲ ਘਟਾਇਆ ਭਾਰ, ਨਵੀਂਆਂ ਮਾਵਾਂ ਨਾਲ ਸਾਂਝਾ ਕੀਤਾ ਸੀਕ੍ਰੇਟ
Monday, Jul 07, 2025 - 09:53 AM (IST)

ਐਂਟਰਟੇਨਮੈਂਟ ਡੈਸਕ- ਅਜੇ ਦੇਵਗਨ ਦੀ ਫਿਲਮ 'ਦ੍ਰਿਸ਼ਯਮ' ਵਿੱਚ ਨਜ਼ਰ ਆਈ ਮਸ਼ਹੂਰ ਅਦਾਕਾਰਾ ਇਸ਼ਿਤਾ ਦੱਤਾ ਇਨ੍ਹੀਂ ਦਿਨੀਂ ਆਪਣੇ ਭਾਰ ਘਟਾਉਣ ਦੇ ਸਫ਼ਰ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਉਹ ਸਿਰਫ਼ 22 ਦਿਨ ਪਹਿਲਾਂ ਆਪਣੇ ਦੂਜੇ ਬੱਚੇ ਦੀ ਮਾਂ ਬਣੀ ਸੀ ਅਤੇ ਲੋਕ ਇੰਨੇ ਘੱਟ ਸਮੇਂ ਵਿੱਚ ਉਨ੍ਹਾਂ ਦੇ ਭਾਰ ਵਿੱਚ ਭਾਰੀ ਕਮੀ ਦੇਖ ਕੇ ਹੈਰਾਨ ਹਨ। ਇਸ ਦੌਰਾਨ ਹਾਲ ਹੀ ਵਿੱਚ ਨਿਊ ਮਾਮ ਇਸ਼ਿਤਾ ਨੇ ਦੱਸਿਆ ਕਿ ਮਾਂ ਬਣਨ ਤੋਂ ਬਾਅਦ ਉਹ ਕਿਵੇਂ ਤੇਜ਼ੀ ਨਾਲ ਭਾਰ ਘਟਾ ਰਹੀ ਹੈ। ਤਾਂ ਆਓ ਜਾਣਦੇ ਹਾਂ।
ਇਸ਼ਿਤਾ ਦੱਤਾ ਨੇ ਆਪਣੀ ਪੋਸਟਪਾਰਟਮ ਡਾਈਟ ਰੁਟੀਨ ਦਾ ਖੁਲਾਸਾ ਕੀਤਾ ਅਤੇ ਲਿਖਿਆ, "ਮੈਂ ਬਹੁਤ ਸਿਹਤਮੰਦ ਖੁਰਾਕ ਲੈ ਰਹੀ ਹਾਂ। ਨੋ ਸ਼ੂਗਰ, ਬਹੁਤ ਸਾਰੀਆਂ ਸਬਜ਼ੀਆਂ,ਮੇਵੇ,ਬੀਜ ਅਤੇ ਫਲ। ਮੈਂ ਸੂਪ ਵੀ ਪੀਂਦੀ ਹਾਂ ਅਤੇ ਜੰਕ ਫੂਡ ਬਿਲਕੁਲ ਨਹੀਂ ਖਾਂਦੀ।"
ਬੈਲੇਂਸ ਅਤੇ ਸਾਦਗੀ 'ਤੇ ਜ਼ੋਰ ਦਿੰਦੇ ਹੋਏ,ਅਦਾਕਾਰਾ ਨੇ ਕਿਹਾ ਕਿ ਉਨ੍ਹਾਂ ਦਾ ਭੋਜਨ ਜ਼ਿਆਦਾਤਰ ਘਰ ਦਾ ਬਣਿਆ ਹੁੰਦਾ ਹੈ ਅਤੇ ਘੱਟ ਤੇਲ ਵਿੱਚ ਪਕਾਇਆ ਜਾਂਦਾ ਹੈ। "ਘੱਟ ਤੇਲ ਵਾਲਾ ਸਾਰਾ ਘਰੇਲੂ ਭੋਜਨ ਅਤੇ ਛੋਟੇ-ਛੋਟੇ,ਵਾਰ-ਵਾਰ ਖਾਣਾ।"
ਭਾਰ ਘਟਾਉਣ ਦਾ ਕ੍ਰੈਡਿਟ ਬ੍ਰੈਸਟਫੀਡਿੰਗ ਨੂੰ ਦਿੱਤਾ
ਇਸ਼ਿਤਾ ਦੱਤਾ ਨੇ ਕਿਹਾ,ਬ੍ਰੈਸਟਫੀਡਿੰਗ ਤੁਹਾਨੂੰ ਬਹੁਤ ਸਾਰੀਆਂ ਕੈਲੋਰੀਆਂ ਘਟਾਉਣ ਵਿੱਚ ਮਦਦ ਕਰਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਖਾਣ ਦੀ ਕੁਦਰਤੀ ਪ੍ਰਕਿਰਿਆ ਰਾਹੀਂ ਡਿਲੀਵਰੀ ਤੋਂ ਬਾਅਦ ਦੀ ਪ੍ਰਕਿਰਿਆ ਨੂੰ ਕਿਵੇਂ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ।
ਇਸ ਦੇ ਨਾਲ ਹੀ, ਉਸਨੇ ਨਿਊ ਮੋਮ ਮਾਵਾਂ ਲਈ ਕਿਹਾ, ਹਰ ਕਿਸੇ ਦਾ ਸਰੀਰ ਵੱਖਰਾ ਹੁੰਦਾ ਹੈ ਅਤੇ ਹਰ ਗਰਭ ਅਵਸਥਾ ਵੱਖਰੀ ਹੁੰਦੀ ਹੈ। ਉਹ ਕਰੋ ਜੋ ਤੁਹਾਡੇ ਲਈ ਸਭ ਤੋਂ ਵਧੀਆ ਹੈ। ਨੈਚੁਰਲ ਡਿਲੀਵਰੀ ਦੀ
ਕੋਈ ਗਾਰੰਟੀ ਨਹੀਂ ਹੈ ਸਿਹਤਮੰਦ ਖਾਓ,ਜੇ ਡਾਕਟਰ ਕਹੇ ਤਾਂ ਸਰਗਰਮ ਰਹੋ। ਪਰ ਇਹ ਵੀ ਯਾਦ ਰੱਖੋ ਕਿ ਕਈ ਵਾਰ ਭਾਵੇਂ ਤੁਸੀਂ ਸਹੀ ਕੰਮ ਕਰ ਰਹੇ ਹੋ ਚੀਜ਼ਾਂ ਗਲਤ ਹੋ ਸਕਦੀਆਂ ਹਨ। ਇਸ ਲਈ ਕੋਈ ਗੱਲ ਨਹੀਂ।