2 ਬੱਚਿਆਂ ਦੇ ਪਿਤਾ ਨੂੰ ਡੇਟ ਕਰ ਰਹੀ ਹੈ ਇਹ ਪ੍ਰਸਿੱਧ ਅਦਾਕਾਰਾ? ਰਣਬੀਰ ਕਪੂਰ ਦੀ ''ਰਾਮਾਇਣ'' ''ਚ ਬਣੀ ਹੈ ''ਸੀਤਾ''

Friday, Jul 26, 2024 - 01:02 PM (IST)

2 ਬੱਚਿਆਂ ਦੇ ਪਿਤਾ ਨੂੰ ਡੇਟ ਕਰ ਰਹੀ ਹੈ ਇਹ ਪ੍ਰਸਿੱਧ ਅਦਾਕਾਰਾ? ਰਣਬੀਰ ਕਪੂਰ ਦੀ ''ਰਾਮਾਇਣ'' ''ਚ ਬਣੀ ਹੈ ''ਸੀਤਾ''

ਮੁੰਬਈ (ਬਿਊਰੋ): ਸਾਊਥ ਫ਼ਿਲਮਾਂ ਦੀ ਹਿੱਟ ਅਦਾਕਾਰਾ ਸਾਈ ਪੱਲਵੀ ਇਨ੍ਹੀਂ ਦਿਨੀਂ ਨਿਤੀਸ਼ ਤਿਵਾਰੀ ਦੇ ਡਰੀਮ ਪ੍ਰੋਜੈਕਟ 'ਰਾਮਾਇਣ' 'ਚ ਸੀਤਾ ਦੇ ਕਿਰਦਾਰ ਨੂੰ ਲੈ ਕੇ ਸੁਰਖੀਆਂ 'ਚ ਹੈ। 'ਰਾਮਾਇਣ' 'ਚ ਰਣਬੀਰ ਕਪੂਰ ਰਾਮ ਅਤੇ ਸਾਈ ਸੀਤਾ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਇਸ ਦੌਰਾਨ ਸਾਈ ਦੇ ਡੇਟਿੰਗ ਦੀਆਂ ਖ਼ਬਰਾਂ ਨੇ ਜ਼ੋਰ ਫੜ ਲਿਆ ਹੈ। ਸਾਈ ਪੱਲਵੀ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਇੱਕ ਵਿਆਹੁਤਾ ਵਿਅਕਤੀ ਅਤੇ ਦੋ ਬੱਚਿਆਂ ਦੇ ਪਿਤਾ ਨੂੰ ਡੇਟ ਕਰ ਰਹੀ ਹੈ। ਹਾਲਾਂਕਿ ਇਸ 'ਤੇ ਅਦਾਕਾਰਾ ਵਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਇਹ ਖ਼ਬਰ ਵੀ ਪੜ੍ਹੋ - ਇਸ ਅਮਰੀਕੀ ਰੈਪਰ ਨਾਲ ਧਮਾਕਾ ਕਰਨਗੇ ਪੰਜਾਬੀਆਂ ਦੀ ਸ਼ਾਨ ਦਿਲਜੀਤ ਦੋਸਾਂਝ, ਜਾਣੋ ਕਦੋਂ ਰਿਲੀਜ਼ ਹੋਵੇਗਾ ਗੀਤ

ਸਾਈ ਪੱਲਵੀ ਦੀ ਡੇਟਿੰਗ ਦੀਆਂ ਖ਼ਬਰਾਂ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਸਾਈ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਜਿਸ ਵਿਅਕਤੀ ਨੂੰ ਡੇਟ ਕਰ ਰਹੀ ਹੈ, ਉਹ ਅਦਾਕਾਰਾ ਤੋਂ ਕਾਫ਼ੀ ਵੱਡੀ ਹੈ ਅਤੇ ਦੋਵੇਂ ਜਲਦ ਹੀ ਵਿਆਹ ਕਰ ਸਕਦੇ ਹਨ, ਜਿਸ ਅਦਾਕਾਰ ਨੂੰ ਸਾਈ ਕਥਿਤ ਤੌਰ 'ਤੇ ਡੇਟ ਕਰ ਰਹੇ ਹਨ, ਉਸ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਹਾਲਾਂਕਿ ਅਦਾਕਾਰਾ ਨੇ ਇਨ੍ਹਾਂ ਅਫਵਾਹਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਇਨ੍ਹਾਂ ਖ਼ਬਰਾਂ ਨੂੰ ਪੂਰੀ ਤਰ੍ਹਾਂ ਨਾਲ ਝੂਠ ਕਰਾਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਖ਼ੂਬਸੂਰਤ ਬਾਲਾ ਨੂੰ ਮੌਤ ਨੇ ਇੰਝ ਪਾਇਆ ਘੇਰਾ, ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ

ਦੱਸ ਦੇਈਏ ਕਿ ਸਾਈ ਆਪਣੀ ਜ਼ਿੰਦਗੀ ਨੂੰ ਨਿੱਜੀ ਰੱਖਣਾ ਪਸੰਦ ਕਰਦੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਤੋਂ ਪਹਿਲਾਂ ਸਾਈ ਕਾਲੀਵੁੱਡ ਟੈਕਨੀਸ਼ੀਅਨ ਦੇ ਤੌਰ 'ਤੇ ਲਾਈਮਲਾਈਟ 'ਚ ਆਈ ਸੀ। ਸਾਈ ਪੱਲਵੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ 'ਰਾਮਾਇਣ' ਤੋਂ ਪਹਿਲਾਂ ਫ਼ਿਲਮ 'ਅਮਰਾਨ' 'ਚ ਨਜ਼ਰ ਆਵੇਗੀ। ਇਸ ਫ਼ਿਲਮ 'ਚ ਉਸ ਦੀ ਭੂਮਿਕਾ ਦਾ ਨਾਂ ਇੰਦੂ ਰੇਬੇਕਾ ਵਰਗਿਸ਼ ਹੋਵੇਗਾ। ਇਸ ਤੋਂ ਇਲਾਵਾ ਸਾਈ ਸਾਊਥ ਐਕਟਰ ਨਾਗਾ ਚੈਤੰਨਿਆ ਨਾਲ ਫ਼ਿਲਮ 'ਠੰਡੇਲ' ਨੂੰ ਲੈ ਕੇ ਵੀ ਚਰਚਾ 'ਚ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News