ਕੀ ਪਿਤਾ ਬਨਣ ਵਾਲੇ ਹਨ ਰਾਖੀ ਸਾਵੰਤ ਦੇ ਐਕਸ ਪਤੀ ਆਦਿਲ ਖਾਨ? ਜਾਣੋ ਸੱਚ

Wednesday, Sep 11, 2024 - 10:45 AM (IST)

ਕੀ ਪਿਤਾ ਬਨਣ ਵਾਲੇ ਹਨ ਰਾਖੀ ਸਾਵੰਤ ਦੇ ਐਕਸ ਪਤੀ ਆਦਿਲ ਖਾਨ? ਜਾਣੋ ਸੱਚ

ਮੁੰਬਈ- ਬਾਲੀਵੁੱਡ ਅਦਾਕਾਰਾਂ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਹਾਲ ਹੀ 'ਚ ਇੱਕ ਧੀ ਦਾ ਸਵਾਗਤ ਕੀਤਾ ਹੈ। ਦੀਪਿਕਾ ਪਾਦੂਕੋਣ ਤੋਂ ਇਲਾਵਾ ਇੰਡਸਟਰੀ 'ਚ ਕਈ ਅਜਿਹੀਆਂ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਇਸ ਸਾਲ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ। ਇਸ ਦੌਰਾਨ ਰਾਖੀ ਸਾਵੰਤ ਦੀ ਸੋਂਕਣ ਸੋਮੀ ਖ਼ਾਨ ਦੇ ਪ੍ਰੈਗਨੈਟ ਹੋਣ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਖ਼ਬਰ ਹੈ ਕਿ ਬਿੱਗ ਬੌਸ ਦੀ ਐਕਸ ਪ੍ਰਤੀਯੋਗੀ ਜਲਦ ਹੀ ਮਾਂ ਬਣਨ ਵਾਲੀ ਹੈ। ਵਾਇਰਲ ਹੋ ਰਹੀਆਂ ਇਨ੍ਹਾਂ ਖਬਰਾਂ 'ਤੇ ਹੁਣ ਆਦਿਲ ਖ਼ਾਨ ਦੁਰਾਨੀ ਨੇ ਖੁਦ ਪ੍ਰਤੀਕਿਰਿਆ ਦਿੱਤੀ ਹੈ।ਤੁਹਾਨੂੰ ਦੱਸ ਦੇਈਏ ਕਿ ਰਾਖੀ ਸਾਵੰਤ ਦੇ ਐਕਸ ਪਤੀ ਆਦਿਲ ਖ਼ਾਨ ਦੁਰਾਨੀ ਨੇ ਮਾਰਚ 2024 'ਚ ਸੋਮੀ ਖ਼ਾਨ ਨਾਲ ਦੂਜਾ ਵਿਆਹ ਕੀਤਾ ਸੀ। ਉਦੋਂ ਤੋਂ ਇਹ ਜੋੜਾ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦਾ ਰਹਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ ਜਾਨ੍ਹਵੀ ਕਪੂਰ ਨੇ ਸਾੜ੍ਹੀ 'ਚ ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ


ਆਦਿਲ ਖ਼ਾਨ ਨੇ ਦਿੱਤੀ ਪ੍ਰਤੀਕਿਰਿਆ

ਖਬਰਾਂ ਇਹ ਵੀ ਆ ਰਹੀਆਂ ਹਨ ਕਿ ਸੋਮੀ ਖ਼ਾਨ ਗਰਭਵਤੀ ਹੈ ਅਤੇ ਜਲਦੀ ਹੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ। ਇਨ੍ਹਾਂ ਖਬਰਾਂ 'ਤੇ ਸੋਮੀ ਦੇ ਪਤੀ ਆਦਿਲ ਨੇ ਖੁਦ ਪ੍ਰਤੀਕਿਰਿਆ ਦਿੱਤੀ ਹੈ। ਇਕ ਨਿੱਜੀ ਚੈਨਲ ਨਾਲ ਗੱਲ ਕਰਦੇ ਹੋਏ ਆਦਿਲ ਨੇ ਗਰਭ ਅਵਸਥਾ ਦੀਆਂ ਖਬਰਾਂ ਨੂੰ ਪੂਰੀ ਤਰ੍ਹਾਂ ਨਾਲ ਗਲਤ ਕਰਾਰ ਦਿੱਤਾ ਹੈ। ਆਦਿਲ ਨੇ ਕਿਹਾ, ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਖਬਰਾਂ ਪੂਰੀ ਤਰ੍ਹਾਂ ਫਰਜ਼ੀ ਹਨ। ਸੋਮੀ ਅਤੇ ਮੈਂ ਫਿਲਹਾਲ ਬੱਚੇ ਦੀ ਉਮੀਦ ਨਹੀਂ ਕਰ ਰਹੇ ਹਾਂ। ਫਿਲਹਾਲ ਅਸੀਂ ਦੋਵੇਂ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ 'ਤੇ ਧਿਆਨ ਦੇ ਰਹੇ ਹਾਂ।ਆਦਿਲ ਨੇ ਅੱਗੇ ਕਿਹਾ, 'ਮੈਂ ਜਾਣਦਾ ਹਾਂ ਕਿ ਲੋਕ ਸਾਡੇ ਬਾਰੇ ਜਾਣਨ ਲਈ ਬਹੁਤ ਉਤਸੁਕ ਹਨ ਪਰ ਫਿਲਹਾਲ ਅਸੀਂ ਫੈਮਲੀ ਪਲੈਨਿੰਗ ਨਹੀਂ ਕਰ ਰਹੇ ਹਾਂ। ਸਹੀ ਸਮਾਂ ਆਉਣ 'ਤੇ ਅਸੀਂ ਆਪਣੇ ਪ੍ਰਸ਼ੰਸਕਾਂ ਨਾਲ ਇਸ ਨੂੰ ਸਾਂਝਾ ਕਰਾਂਗੇ, ਪਰ ਫਿਲਹਾਲ ਅਜਿਹਾ ਕੁਝ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ ਕਦੇ ਮਾਂ ਨਹੀਂ ਬਣ ਸਕਦੀ ਇਹ ਮਸ਼ਹੂਰ ਗਾਇਕਾ

ਤੁਹਾਨੂੰ ਦੱਸ ਦੇਈਏ ਕਿ ਆਦਿਲ ਖਾਨ ਦੁਰਾਨੀ ਦਾ ਪਹਿਲਾਂ ਰਾਖੀ ਸਾਵੰਤ ਨਾਲ ਵਿਆਹ ਹੋਇਆ ਸੀ। ਪਰ ਇਹ ਵਿਆਹ ਇਕ ਮਹੀਨਾ ਵੀ ਨਹੀਂ ਚੱਲਿਆ ਅਤੇ ਅਦਾਕਾਰਾ ਨੇ ਆਦਿਲ ‘ਤੇ ਕੁੱਟਮਾਰ ਵਰਗੇ ਕਈ ਗੰਭੀਰ ਦੋਸ਼ ਲਾਏ। ਇਸ ਤੋਂ ਬਾਅਦ ਆਦਿਲ ਨੂੰ ਕਈ ਮਹੀਨੇ ਜੇਲ੍ਹ ਵਿਚ ਰਹਿਣਾ ਪਿਆ। ਹਾਲਾਂਕਿ ਬਾਅਦ ਵਿੱਚ ਰਾਖੀ ਅਤੇ ਆਦਿਲ ਵੱਖ ਹੋ ਗਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News