ਗਰਭਵਤੀ ਹੈ ਕਾਜਲ ਅਗਰਵਾਲ, ਬੇਬੀ ਬੰਪ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ

Monday, Dec 20, 2021 - 02:21 PM (IST)

ਗਰਭਵਤੀ ਹੈ ਕਾਜਲ ਅਗਰਵਾਲ, ਬੇਬੀ ਬੰਪ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਦੀ ਫ਼ਿਲਮ ‘ਸਪੈਸ਼ਲ 26’ ਦੀ ਅਦਾਕਾਰਾ ਕਾਜਲ ਅਗਰਵਾਲ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਾਫੀ ਹਲਚਲ ਹੈ। ਕਾਜਲ ਨੇ ਜਦੋਂ ਤੋਂ ਗੌਤਮ ਕਿਚਲੂ ਨਾਲ ਵਿਆਹ ਕਰਵਾਇਆ ਹੈ, ਉਸ ਨੂੰ ਲੈ ਕੇ ਪ੍ਰਸ਼ੰਸਕ ਵੱਖ-ਵੱਖ ਤਰ੍ਹਾਂ ਦੇ ਤੁੱਕੇ ਲਗਾ ਰਹੇ ਹਨ। ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਕਾਜਲ ਅਕਸਰ ਆਪਣੇ ਪਤੀ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਕਾਜਲ ਨੇ ਦੋਸਤ ਨਾਲ ਲੰਚ ਆਊਟਿੰਗ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਈ. ਡੀ. ਦਾ ਐਸ਼ਵਰਿਆ ਰਾਏ ’ਤੇ ਵੱਡਾ ਐਕਸ਼ਨ, ਫੇਮਾ ਤਹਿਤ ਭੇਜਿਆ ਸੰਮਨ

ਕਾਜਲ ਅਗਰਵਾਲ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਬੇਜ ਬਾਡੀਕੋਨ ਆਊਟਫਿਟ ’ਚ ਉਹ ਕਾਫੀ ਖ਼ੂਬਸੂਰਤ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ ’ਚ ਉਸ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ।

ਹਾਲਾਂਕਿ ਕਾਜਲ ਦੇ ਪੱਖ ਤੋਂ ਅਜੇ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ ਪਰ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਇਹ ਕੱਪਲ ਜਲਦ ਹੀ ਕੋਈ ਚੰਗੀ ਖ਼ਬਰ ਦੇ ਸਕਦਾ ਹੈ।

PunjabKesari

ਉਂਝ ਜਦੋਂ ਤੋਂ ਉਸ ਦਾ ਵਿਆਹ ਹੋਇਆ ਹੈ, ਕਾਜਲ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਸੋਸ਼ਲ ਮੀਡੀਆ ’ਤੇ ਜ਼ੋਰਾਂ ’ਤੇ ਹਨ ਪਰ ਇਸ ਵਾਰ ਲੋਕਾਂ ਕੋਲ ਸਬੂਤ ਲਈ ਤਸਵੀਰਾਂ ਵੀ ਹਨ। ਆਪਣੀ ਪ੍ਰੈਗਨੈਂਸੀ ਦੀ ਖ਼ਬਰ ’ਤੇ ਕਾਜਲ ਨੇ ਮੀਡੀਆ ਨੂੰ ਕਿਹਾ ਹੈ ਕਿ ਸਹੀ ਸਮਾਂ ਆਉਣ ’ਤੇ ਉਹ ਖ਼ੁਦ ਇਸ ਬਾਰੇ ਜਾਣਕਾਰੀ ਦੇਵੇਗੀ। ਰਿਪੋਰਟ ਮੁਤਾਬਕ ਅਦਾਕਾਰਾ ਨੇ ਆਪਣੇ ਕੰਮ ਦੀ ਵਚਨਬੱਧਤਾ ਨੂੰ ਪੂਰਾ ਕੀਤਾ ਹੈ ਤੇ ਹੁਣ ਖ਼ੁਦ ਨੂੰ ਸਮਾਂ ਦੇਣਾ ਚਾਹੁੰਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News