ਕੀ ਮਾਂ ਬਣਨ ਵਾਲੀ ਹੈ ਅਦਾਕਾਰਾ ਪਰਿਣੀਤੀ ਚੋਪੜਾ?

Friday, Sep 13, 2024 - 03:12 PM (IST)

ਕੀ ਮਾਂ ਬਣਨ ਵਾਲੀ ਹੈ ਅਦਾਕਾਰਾ ਪਰਿਣੀਤੀ ਚੋਪੜਾ?

ਮੁੰਬਈ- ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਵਿਆਹ ਤੋਂ ਬਾਅਦ ਲਾਈਮਲਾਈਟ 'ਚ ਘੱਟ ਹੀ ਨਜ਼ਰ ਆਉਂਦੀ ਹੈ। ਹਾਲਾਂਕਿ ਅਦਾਕਾਰਾ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦੀ ਹੈ। ਇਸ ਦੌਰਾਨ ਅਦਾਕਾਰਾ ਦਾ ਇੰਟਰਨੈੱਟ ਉੱਪਰ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਦਰਅਸਲ, ਪਰਿਣੀਤੀ ਚੋਪੜਾ ਨੇ ਫਿਰ ਤੋਂ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਵੀਡੀਓ ਸਾਹਮਣੇ ਆਉਂਦੇ ਹੀ ਉਸ ਦੇ ਬਦਲੇ ਹੋਏ ਲੁੱਕ ਨੂੰ ਦੇਖ ਕੇ ਲੋਕ ਪ੍ਰੈਗਨੈਂਸੀ 'ਤੇ ਸਵਾਲ ਖੜ੍ਹੇ ਕਰ ਰਹੇ ਹਨ। ਕਈ ਕਹਿ ਰਹੇ ਹਨ ਕਿ ਉਹ ਮੋਟੀ ਹੋ ​​ਗਈ ਹੈ। ਇਸ ਵੀਡੀਓ 'ਚ ਪਰਿਣੀਤੀ ਕਾਫੀ ਮੋਟੀ ਨਜ਼ਰ ਆ ਰਹੀ ਹੈ ਅਤੇ ਉਸ ਦਾ ਥੋੜ੍ਹਾ ਜਿਹਾ ਪੇਟ ਵੀ ਦਿਖਾਈ ਦੇ ਰਿਹਾ ਸੀ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਪਰਿਣੀਤੀ ਚੋਪੜਾ ਨੂੰ ਗੁਲਾਬੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਦੇਖ ਕੇ ਲੋਕ ਲਗਾਤਾਰ ਪ੍ਰਤੀਕਿਰਿਆਵਾਂ ਦੇ ਰਹੇ ਹਨ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਵੈਨਿਟੀ ਤੋਂ ਬਾਹਰ ਆਉਣ ਤੋਂ ਬਾਅਦ ਪਰਿਣੀਤੀ ਪਾਪਰਾਜ਼ੀ ਲਈ ਪੋਜ਼ ਦਿੰਦੀ ਹੈ ਅਤੇ ਹੱਥ ਜੋੜ ਕੇ ਉਨ੍ਹਾਂ ਦਾ ਸਵਾਗਤ ਕਰਦੀ ਹੈ। ਇਸ ਤੋਂ ਬਾਅਦ ਉਹ ਅਲਵਿਦਾ ਕਹਿੰਦੀ ਹੈ ਅਤੇ ਦੁਬਾਰਾ ਵੈਨਿਟੀ 'ਚ ਚਲੀ ਜਾਂਦੀ ਹੈ।

ਗਰਭ ਅਵਸਥਾ ਬਾਰੇ ਚਰਚਾ

ਵੀਡੀਓ ਸਾਹਮਣੇ ਆਉਂਦੇ ਹੀ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਪਰਿਣੀਤੀ ਗਰਭਵਤੀ ਹੈ। ਇੱਕ ਨੇ ਲਿਖਿਆ, "ਉਹ ਗਰਭਵਤੀ ਹੈ ਨਾ?" ਦੂਜੇ ਨੇ ਲਿਖਿਆ, "ਲੋਕ ਭੁੱਲ ਰਹੇ ਹਨ ਕਿ ਉਸ ਨੇ ਇੱਕ ਫਿਲਮ ਲਈ ਭਾਰ ਵਧਾਇਆ ਹੈ ਅਤੇ ਉਹ ਮੋਟੀ ਹੈ। ਇਕ ਨੇ ਲਿਖਿਆ, ''ਉਹ ਬਹੁਤ ਪਿਆਰੀ ਲੱਗ ਰਹੀ ਹੈ।'' ਦੂਜੇ ਨੇ ਲਿਖਿਆ, ''ਆਮ ਆਦਮੀ ਦੀ ਆਮ ਪਤਨੀ।''ਹਾਲਾਂਕਿ ਪਰਿਣੀਤੀ ਚੋਪੜਾ ਦੇ ਪੱਖ ਤੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਉਸ ਦੀ ਆਉਣ ਵਾਲੀ ਫਿਲਮ ਦੇ ਟਾਈਟਲ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ ਪਰ ਉਹ ਜਲਦੀ ਹੀ ਧਮਾਲ ਮਚਾਉਂਦੀ ਨਜ਼ਰ ਆਵੇਗੀ। ਫਿਲਹਾਲ ਤੁਸੀਂ ਦੇਖੋ ਇਹ ਵੀਡੀਓ ਜੋ ਵਾਇਰਲ ਹੋ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News