ਭਾਰਤੀ ਨਿਰਦੇਸ਼ਕ ਪੱਛਮੀ ਜਗਤ ''ਚ ਆਪਣੀ ਛਾਪ ਛੱਡ ਸਕਦੇ ਹਨ : ਇਰਫਾਨ ਖਾਨ
Friday, May 13, 2016 - 03:25 PM (IST)

ਮੁੰਬਈ : ਬਾਲੀਵੁੱਡ ਅਦਾਕਾਰਾ ਇਰਫਾਨ ਖਾਨ ਨੂੰ ਉਮੀਂਦ ਹੈ ਕਿ ਇਕ ਭਾਰਤੀ ਨਿਰਦੇਸ਼ਕ ਪੱਛਮੀ ਜਗਤ ''ਚ ਆਪਣੀ ਛਾਪ ਛੱਡ ਸਕਦੇ ਹਨ। ਬਾਲੀਵੁੱਡ ਅਦਾਕਾਰ ਇਰਫਾਨ ਖਾਨ ਹੁਣ ਹਾਲੀਵੁੱਡ ''ਚ ਵੀ ਆਪਣਾ ਜਗ੍ਹਾ ਬਣਾ ਰਹੇ ਹਨ। ਇਰਫਾਨ ਖਾਨ ਨੇ ਉਮੀਂਦ ਜਤਾਈ ਹੈ ਕਿ ਜੇਕਰ ਭਾਰਤੀ ਨਿਰਦੇਸ਼ਕ ਵੀ ਉੱਥੇ ਜਾਣਗੇ ਤਾਂ ਉਹ ਵੀ ਆਪਣੀ ਛਾਪ ਛੱਡ ਸਕਦੇ ਹਨ। ਉਨ੍ਹਾਂ ਅੱਗੇ ਕਿਹਾ, ''''ਮੈਂ ਉਮੀਂਦ ਕਰਦਾ ਹਾਂ ਕਿ ਵੱਧ ਤੋਂ ਵੱਧ ਨਿਰਦੇਸ਼ਕ ਉੱਥੇ ਜਾਣ ਅਤੇ ਨਾਮ ਕਮਾਉਣ। ਸਾਡੇ ਕੋਲ ਇੰਨੇ ਪ੍ਰਤਿਭਾਸ਼ਾਲੀ ਨਿਰਦੇਸ਼ਕ ਹਨ। ਉਨ੍ਹਾਂ ਨੂੰ ਉੱਥੇ ਜਾ ਕੇ ਕੰਮ ਕਰਨਾ ਚਾਹੀਦਾ ਹੈ।'''' ਉਨ੍ਹਾਂ ਨੇ ਪ੍ਰਿਯੰਕਾ ਚੋਪੜਾ ਦੀ ਪ੍ਰਸ਼ੰਸਾ ਕੀਤੀ ਹੈ, ਜਿਨ੍ਹਾਂ ਨੇ ਆਪਣੇ ਅਮਰੀਕੀ ਸ਼ੋਅ ''ਕਵਾਂਟਿਕੋ'' ਨਾਲ ਹਾਲੀਵੁੱਡ ''ਚ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਉਨ੍ਹਾਂ ਅੱਗੇ ਕਿਹਾ, ''''ਪ੍ਰਿਯੰਕਾ ਜੀਵਨ ''ਚ ਮਿਲਣ ਵਾਲੀ ਹਰੇਕ ਪਛਾਣ ਦੀ ਹਕਦਾਰ ਹੈ। ਉਹ ਇਸ ਤੋਂ ਵੱਧ ਪ੍ਰਸ਼ੰਸਾ ਦੀ ਹਕਦਾਰ ਹੈ। ਉਹ ਬਹੁਤ ਵਧੀਆ ਕਰ ਰਹੀ ਹੈ।''''