ਹਾਲੀਵੁੱਡ ਦੇ ਵੱਡੇ ਐਵਾਰਡ ਸ਼ੋਅ ’ਚ ਸਵਰਗੀ ਇਰਫਾਨ ਖ਼ਾਨ ਦੇ ਨਾਂ ਨੂੰ ਲਿਖਣ ’ਚ ਹੋਈ ਭੁੱਲ

Saturday, Mar 27, 2021 - 04:43 PM (IST)

ਹਾਲੀਵੁੱਡ ਦੇ ਵੱਡੇ ਐਵਾਰਡ ਸ਼ੋਅ ’ਚ ਸਵਰਗੀ ਇਰਫਾਨ ਖ਼ਾਨ ਦੇ ਨਾਂ ਨੂੰ ਲਿਖਣ ’ਚ ਹੋਈ ਭੁੱਲ

ਮੁੰਬਈ (ਬਿਊਰੋ)– ਅਦਾਕਾਰ ਇਰਫਾਨ ਖ਼ਾਨ ਨੇ ਸਿਨੇਮਾ ਦੀ ਦੁਨੀਆ ’ਚ ਕਾਫੀ ਨਾਂ ਕਮਾਇਆ ਹੈ। ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤਕ, ਉਨ੍ਹਾਂ ਦੇ ਅਭਿਨੈ ਦੇ ਜਾਦੂ ਨੇ ਹਰ ਜਗ੍ਹਾ ਵਾਹ-ਵਾਹੀ ਖੱਟੀ। ਪਿਛਲੇ ਸਾਲ ਅਚਾਨਕ ਇਰਫਾਨ ਦੇ ਦਿਹਾਂਤ ਨਾਲ ਪੂਰਾ ਫ਼ਿਲਮ ਜਗਤ ਸਦਮੇ ’ਚ ਆ ਗਿਆ ਸੀ। ਹਾਲ ਹੀ ’ਚ ਪ੍ਰੋਡਿਊਸਰਜ਼ ਗਿਲਡ ਆਫ ਅਮੇਰੀਕਾ ਐਵਾਰਡਸ ਦੇ ‘ਇਨ ਮੈਮੋਰੀਅਮ’ ਕੈਟਾਗਰੀ ’ਚ ਅਦਾਕਾਰ ਨੂੰ ਯਾਦ ਕੀਤਾ ਗਿਆ ਪਰ ਇਥੇ ਇਕ ਗਲਤੀ ਹੋ ਗਈ। ਇਰਫਾਨ ਖ਼ਾਨ ਦਾ ਨਾਂ Irrfan Khan ਦੀ ਜਗ੍ਹਾ Irrif Khan ਲਿਖ ਦਿੱਤਾ ਗਿਆ।

ਅਮੇਰੀਕਨ ਨਿਊਜ਼ ਵੈੱਬਸਾਈਟ ਵੇਰਾਇਟੀ ਦੀ ਰਿਪੋਰਟ ਮੁਤਾਬਕ ਇਰਫਾਨ ਉਨ੍ਹਾਂ 21 ਸੈਲੇਬ੍ਰਿਟੀਜ਼ ਦੀ ਲਿਸਟ ’ਚ ਸਨ, ਜਿਨ੍ਹਾਂ ਨੂੰ ‘ਇਨ ਮੈਮੋਰੀਅਮ’ ਕੈਟਾਗਰੀ ’ਚ ਯਾਦ ਕੀਤਾ ਗਿਆ। ਇਹ ਇਵੈਂਟ ਬੁੱਧਵਾਰ ਨੂੰ ਵਰਚੁਅਲੀ ਆਯੋਜਿਤ ਕੀਤਾ ਗਿਆ ਸੀ। ਐਵਾਰਡਸ ਦੇ ਪ੍ਰੀ-ਟੇਪਡ ਪ੍ਰੋਡਕਸ਼ਨ ’ਚ ਇਰਫਾਨ ਦੇ ਨਾਂ ਨੂੰ ਗਲਤ ਲਿਖਿਆ ਗਿਆ ਸੀ। ਉਨ੍ਹਾਂ ਤੋਂ ਇਲਾਵਾ ਮਿਨਾਰੀ ਸਟਾਰ Steven Yeun ਦੇ ਨਾਂ ਨੂੰ Steven Yuen ਲਿਖਿਆ ਗਿਆ ਸੀ, ਜੋ ਕਿ ਇਸ ਇਵੈਂਟ ਦੇ ਹੋਸਟ ਵੀ ਸਨ। ਇੰਨੇ ਵੱਡੇ ਇਵੈਂਟ ’ਚ ਹੋਈ ਇਸ ਤਰ੍ਹਾਂ ਦੀ ਗਲਤੀ ਨੂੰ ਸ਼ਾਇਦ ਹੀ ਕੋਈ ਨਜ਼ਰਅੰਦਾਜ਼ ਕਰ ਸਕਦਾ ਹੈ।

ਪ੍ਰੋਡਿਊਸਰਜ਼ ਗਿਲਡ ਆਫ ਅਮੇਰੀਕਾ ਐਵਾਰਡਸ ਦੀ ਇਸ ਕੈਟਾਗਰੀ ’ਚ ਹਾਲੀਵੁੱਡ ਅਦਾਕਾਰ Kirk Douglas, ਚੈਡਵਿਕ ਬੋਸਮੈਨ ਸਮੇਤ ਹਾਲੀਵੁੱਡ ਦੇ ਕਈ ਮੰਨੇ-ਪ੍ਰਮੰਨੇ ਸਿਤਾਰਿਆਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ 29 ਅਪ੍ਰੈਲ ਨੂੰ ਇਰਫਾਨ ਨੇ ਕੈਂਸਰ ਦੀ ਲੰਮੀ ਲੜਾਈ ਤੋਂ ਬਾਅਦ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ। ਉਨ੍ਹਾਂ ਦੇ ਜਾਣ ਦਾ ਦੁੱਖ ਪੂਰੀ ਫ਼ਿਲਮ ਇੰਡਸਟਰੀ ’ਚ ਦੇਖਿਆ ਗਿਆ, ਨਾਲ ਹੀ ਹਾਲੀਵੁੱਡ ਸਿਤਾਰਿਆਂ ਨੇ ਵੀ ਇਰਫਾਨ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News