ਇਰਫਾਨ ਖਾਨ ਦੀ ਬਿਗ ਬੀ ਨਾਲ ਟਲੀ ਟੱਕਰ
Monday, May 30, 2016 - 07:56 AM (IST)

ਮੁੰਬਈ : ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਦੀ ਫਿਲਮ ''ਮਦਾਰੀ'' ਦੀ ਰਿਲੀਜ਼ ਦੀ ਤਰੀਕ ਵਧਾ ਕੇ 15 ਜੂਨ ਕਰ ਦਿੱਤੀ ਗਈ ਹੈ। ਇਸ ਨਾਲ ਇਰਫਾਨ ਅਤੇ ਬਿੱਗ ਬੀ ਦੀਆਂ ਫਿਲਮਾਂ ਦੀ ਬਾਕਸ-ਆਫਿਸ ''ਤੇ ਹੋਣ ਵਾਲੀ ਟੱਕਰ ਟਲ ਗਈ ਹੈ। ਇਹ ਫਿਲਮ ਅਮਿਤਾਭ ਬੱਚਨ ਦੀ ''ਟੀ ਈ 3 ਐੱਨ'' ਨਾਲ 10 ਜੂਨ ਨੂੰ ਰਿਲੀਜ਼ ਹੋਣ ਵਾਲੀ ਸੀ। ਪਿਤਾ ਅਤੇ ਬੇਟੇ ਦੇ ਰਿਸ਼ਤੇ ਨੂੰ ਦਰਸਾਉਂਦੀ ਫਿਲਮ ''ਮਦਾਰੀ'' ਨਿਸ਼ੀਕਾਂਤ ਕਾਮਤ ਵੱਲੋਂ ਨਿਰਦੇਸ਼ਿਤ ਹੈ। ਇਸ ਵਿਚ ਜਿੰਮੀ ਸ਼ੇਰਗਿੱਲ ਵੀ ਅਹਿਮ ਕਿਰਦਾਰ ਵਿਚ ਹੈ। ਇਰਫਾਨ ਵੀ ਫਿਲਮ ਨਿਰਮਾਤਾ ਦੇ ਇਸ ਕਦਮ ਨਾਲ ਸਹਿਮਤ ਹੈ। ਇਸ ਫਿਲਮ ਦੇ ਨਾਲ ਨਿਰਮਾਤਾ ਬਣੇ ਇਰਫਾਨ ਨੇ ਕਿਹਾ, ''''ਮੈਂ ਨਿਰਮਾਤਾਵਾਂ ਵਲੋਂ ''ਮਦਾਰੀ'' ਦੀ ਰਿਲੀਜ਼ ਦੀ ਤਰੀਕ ਬਦਲਣ ਨਾਲ ਸਹਿਮਤ ਹਾਂ।''''