ਆਮਿਰ ਖ਼ਾਨ ਦੀ ਧੀ ਦੀ ਰਿਸੈਪਸ਼ਨ ਪਾਰਟੀ ’ਚ ਲੱਗਾ ਬਾਲੀਵੁੱਡ ਸਿਤਾਰਿਆਂ ਦਾ ਮੇਲਾ, ਸਾਬਕਾ ਪਤਨੀ ਰਹੀ ਗਾਇਬ

Sunday, Jan 14, 2024 - 01:03 PM (IST)

ਆਮਿਰ ਖ਼ਾਨ ਦੀ ਧੀ ਦੀ ਰਿਸੈਪਸ਼ਨ ਪਾਰਟੀ ’ਚ ਲੱਗਾ ਬਾਲੀਵੁੱਡ ਸਿਤਾਰਿਆਂ ਦਾ ਮੇਲਾ, ਸਾਬਕਾ ਪਤਨੀ ਰਹੀ ਗਾਇਬ

ਮੁੰਬਈ (ਬਿਊਰੋ)– ਇਰਾ ਖ਼ਾਨ ਤੇ ਨੁਪੁਰ ਸ਼ਿਖਾਰੇ ਦੇ ਵਿਆਹ ਦੀ ਰਿਸੈਪਸ਼ਨ ’ਤੇ ਆਮਿਰ ਖ਼ਾਨ ਦੇ ਪਰਿਵਾਰ ਨੂੰ ਹੱਸਦਿਆਂ ਤੇ ਪਾਪਰਾਜ਼ੀ ਲਈ ਪੋਜ਼ ਦਿੰਦਿਆਂ ਦੇਖਿਆ ਗਿਆ। ਜਿਥੇ ਆਮਿਰ ਦੀ ਸਾਬਕਾ ਪਤਨੀ ਕਿਰਨ ਰਾਓ ਇਸ ਪਾਰਟੀ ਤੋਂ ਗਾਇਬ ਨਜ਼ਰ ਆਈ, ਉਥੇ ਬਾਲੀਵੁੱਡ ਸਿਤਾਰਿਆਂ ਨੇ ਸਮਾਗਮ ਨੂੰ ਸ਼ਾਨਦਾਰ ਬਣਾਇਆ। ਜਯਾ ਬੱਚਨ, ਹੇਮਾ ਮਾਲਿਨੀ, ਕੈਟਰੀਨਾ ਕੈਫ, ਰਣਬੀਰ ਕਪੂਰ, ਸੁਸ਼ਮਿਤਾ ਸੇਨ, ਜੂਹੀ ਚਾਵਲਾ, ਅਨਿਲ ਕਪੂਰ ਸਮੇਤ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।

ਇਹ ਖ਼ਬਰ ਵੀ ਪੜ੍ਹੋ : ਕਮਾਈ ’ਚ ਭਾਰਤੀ ਫ਼ਿਲਮਾਂ ਯੂਰਪ ਤੋਂ ਅੱਗੇ ਨਿਕਲੀਆਂ, 2023 ’ਚ ਸਾਡੀਆਂ ਫ਼ਿਲਮਾਂ ਨੇ ਕਮਾਏ 12,400 ਕਰੋੜ ਰੁਪਏ

ਇਰਾ ਖ਼ਾਨ ਨੇ ਨੁਪੁਰ ਸ਼ਿਖਾਰੇ ਨਾਲ ਈਸਾਈ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ। ਇਹ ਸ਼ਾਨਦਾਰ ਵਿਆਹ ਉਦੈਪੁਰ ’ਚ ਹੋਇਆ ਸੀ। 13 ਜਨਵਰੀ ਨੂੰ ਮੁੰਬਈ ’ਚ ਜੋੜੇ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ, ਜਿਥੇ ਇਰਾ ਰਵਾਇਤੀ ਬ੍ਰਾਈਡਲ ਆਊਟਫਿਟ ’ਚ ਨਜ਼ਰ ਆਈ ਸੀ। ਇਰਾ ਨੇ ਲਾਲ ਰੰਗ ਦਾ ਹੈਵੀ ਵਰਕ ਲਹਿੰਗਾ ਪਾਇਆ ਸੀ, ਜਦਕਿ ਪਤੀ ਨੁਪੁਰ ਨੇ ਬਲੈਕ ਨਹਿਰੂ ਕਾਲਰ ਵਾਲਾ ਕੁੜਤਾ ਤੇ ਸਲਵਾਰ ਮੈਚ ਕੀਤੀ ਸੀ।

PunjabKesari

ਇਸ ਰਿਸੈਪਸ਼ਨ ’ਚ ਸਭ ਤੋਂ ਪਹਿਲਾਂ ਆਮਿਰ ਖ਼ਾਨ ਪਹੁੰਚੇ। ਉਨ੍ਹਾਂ ਦੇ ਨਾਲ ਪੁੱਤਰ ਜੁਨੈਦ ਤੇ ਆਜ਼ਾਦ ਵੀ ਡੈਸ਼ਿੰਗ ਲੁੱਕ ’ਚ ਨਜ਼ਰ ਆਏ। ਜੋੜੇ ਨੂੰ ਆਸ਼ੀਰਵਾਦ ਦੇਣ ਲਈ ਲਗਭਗ ਸਾਰੇ ਬਾਲੀਵੁੱਡ ਸਿਤਾਰੇ ਉਥੇ ਮੌਜੂਦ ਸਨ। ਅਨਿਲ ਕਪੂਰ ਪੁੱਤਰ ਹਰਸ਼ਵਰਧਨ ਨਾਲ ਆਏ ਸਨ।

PunjabKesari

ਇਸ ਪਾਰਟੀ ’ਚ ਕੈਟਰੀਨਾ ਕੈਫ ਇਕੱਲੀ ਪਹੁੰਚੀ ਸੀ। ਅਦਾਕਾਰਾ ਆਈਵਰੀ ਪ੍ਰਿੰਟ ਲਹਿੰਗੇ ’ਚ ਬਹੁਤ ਸੁੰਦਰ ਤੇ ਸ਼ਾਹੀ ਲੱਗ ਰਹੀ ਸੀ। ਖ਼ੂਬਸੂਰਤੀ ਨਾਲ ਕੈਟਰੀਨਾ ਨੇ ਪਾਪਰਾਜ਼ੀ ਲਈ ਪੋਜ਼ ਦਿੱਤੇ।

PunjabKesari

ਦੇਰ ਰਾਤ ਪਾਰਟੀ ’ਚ ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਵੀ ਪਹੁੰਚੇ। ਨੀਤਾ ਬਲੈਕ ਸ਼ਿਮਰੀ ਸਾੜ੍ਹੀ ’ਚ ਕਾਫੀ ਖ਼ੂਬਸੂਰਤ ਲੱਗ ਰਹੀ ਸੀ। ਕਾਰੋਬਾਰੀ ਮੁਕੇਸ਼ ਅੰਬਾਨੀ ਵੀ ਆਪਣੀ ਪਤਨੀ ਨੂੰ ਕੰਪਲੀਮੈਂਟ ਦਿੰਦੇ ਨਜ਼ਰ ਆਏ।

PunjabKesari

ਦੇਰ ਰਾਤ ਕਰੀਬ 11.30 ਵਜੇ ਪਾਰਟੀ ’ਚ ਬਾਲੀਵੁੱਡ ਦੇ ਦਬੰਗ ਸਲਮਾਨ ਖ਼ਾਨ ਵੀ ਪਹੁੰਚੇ। ਉਨ੍ਹਾਂ ਨੇ ਆਲ ਬਲੈਕ ਲੁੱਕ ਕੈਰੀ ਕੀਤਾ। ਉਹ ਇਕ ਸੂਟ ’ਚ ਸਵੈਗ ਦੇ ਨਾਲ ਐਂਟਰੀ ਕਰਦੇ ਨਜ਼ਰ ਆਏ। ਅਦਾਕਾਰ ਨੇ ਪਾਰਟੀ ਦੀ ਸਾਰੀ ਲਾਈਮਲਾਈਟ ਚੋਰੀ ਕਰ ਲਈ।

PunjabKesari

ਜਯਾ ਬੱਚਨ ਸ਼ਵੇਤਾ ਨਾਲ ਰਿਸੈਪਸ਼ਨ ਪਾਰਟੀ ’ਚ ਸ਼ਾਮਲ ਹੋਈ। ਦੋਵੇਂ ਮਾਂ-ਧੀ ਰਵਾਇਤੀ ਪਹਿਰਾਵੇ ’ਚ ਨਜ਼ਰ ਆਈਆਂ। ਜਯਾ ਰਿਸੈਪਸ਼ਨ ’ਤੇ ਬਲਿਊ ਪ੍ਰਿੰਟਿਡ ਸੂਟ ’ਚ ਨਜ਼ਰ ਆਈ। ਧੀ ਸ਼ਵੇਤਾ ਵੀ ਮਲਟੀਕਲਰਡ ਕਾਫਤਾਨ ਸੂਟ ਪਹਿਨੀ ਨਜ਼ਰ ਆਈ। ਉਸ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਤੇ ਘੱਟ ਮੇਕਅੱਪ ਕੀਤਾ।

PunjabKesari

ਰਣਬੀਰ ਕਪੂਰ ਨਹਿਰੂ ਜੈਕੇਟ ਤੇ ਪੈਂਟ ਦੇ ਨਾਲ ਹਾਥੀ ਦੰਦ ਦੇ ਰੰਗ ਦੇ ਸ਼ਾਰਟ ਕੁਰਤੇ ’ਚ ਨਜ਼ਰ ਆਏ। ਉਨ੍ਹਾਂ ਦਾ ਸਟਾਈਲ ਬਿਲਕੁੱਲ ਵਧੀਆ ਸੀ। ਰਣਬੀਰ ਚੁੱਪਚਾਪ ਪੈਪਸ ਲਈ ਪੋਜ਼ ਦੇ ਕੇ ਅੰਦਰ ਚਲੇ ਗਏ।

PunjabKesari

ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਵੀ ਇਰਾ-ਨੁਪੁਰ ਨੂੰ ਆਸ਼ੀਰਵਾਦ ਦੇਣ ਲਈ ਧੀ ਈਸ਼ਾ ਦਿਓਲ ਨਾਲ ਪਾਰਟੀ ’ਚ ਪਹੁੰਚੀ। ਹਲਕੇ ਗੁਲਾਬੀ ਰੰਗ ਦੀ ਸਾੜ੍ਹੀ ’ਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ। ਉਥੇ ਹੀ ਧੀ ਈਸ਼ਾ ਨੇ ਓਸ਼ੀਅਨ ਬਲਿਊ ਸਾੜ੍ਹੀ ਪਹਿਨੀ ਸੀ।

PunjabKesari

ਸੁਸ਼ਮਿਤਾ ਸੇਨ ਵੀ ਪਾਰਟੀ ’ਚ ਨਜ਼ਰ ਆਈ। ਉਸ ਨੇ ਕਾਲੇ ਰੰਗ ਦੀ ਸਾੜ੍ਹੀ ਪਹਿਨੀ ਸੀ। ਇਨ੍ਹਾਂ ਤੋਂ ਇਲਾਵਾ ਅਨਿਲ ਕਪੂਰ, ਜੂਹੀ ਚਾਵਲਾ, ਮਾਧੁਰੀ ਦੀਕਸ਼ਿਤ, ਬੋਨੀ ਕਪੂਰ, ਕਪਿਲ ਸ਼ਰਮਾ, ਸ਼ਹਿਨਾਜ਼ ਗਿੱਲ, ਯੂਲੀਆ ਵੇਂਤੂਰ, ਜੈਕੀ ਸ਼ਰਾਫ, ਇਮਰਾਨ ਖ਼ਾਨ ਤੇ ਸੋਨਾਲੀ ਬੇਂਦਰੇ ਵੀ ਇਸ ਜੋੜੇ ਨਾਲ ਸੈਲੀਬ੍ਰੇਟ ਕਰਨ ਪਹੁੰਚੇ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News