ਸੋਨਾਲੀ ਫੋਗਾਟ ਮਾਮਲੇ ਦੀ ਜਾਂਚ ਰਿਪੋਰਟ ਹਰਿਆਣਾ ਸਰਕਾਰ ਨੂੰ ਸੌਂਪੀ: CM ਪ੍ਰਮੋਦ ਸਾਵੰਤ
Tuesday, Aug 30, 2022 - 02:13 PM (IST)
ਗੋਆ- ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਨੇਤਾ ਸੋਨਾਲੀ ਫੋਗਾਟ ਦੀ ਕਥਿਤ ਹੱਤਿਆ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਉਨ੍ਹਾਂ ਨੂੰ ਇਕ ‘ਗੁਪਤ ਰਿਪੋਰਟ’ ਹਰਿਆਣਾ ਦੇ ਮੁੱਖ ਮੰਤਰੀ ਅਤੇ ਪੁਲਸ ਡਾਇਰੈਕਟਰ ਜਨਰਲ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ : ਸ਼ਰਧਾ ਕਪੂਰ ਨੇ ਕਰਵਾਇਆ ਨਵਾਂ ਹੇਅਰ ਕੱਟ, ਪ੍ਰਸ਼ੰਸਕਾਂ ਤੋਂ ਲੁੱਕ ਬਾਰੇ ਲਈ ਰਾਏ
ਪ੍ਰਮੋਦ ਸਾਵੰਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੋਆ ਪੁਲਸ ਦੀ ਇਕ ਟੀਮ ਮੰਗਲਵਾਰ ਨੂੰ ਜਾਂਚ ਅਧੀਨ ਕੁਝ ਲੋਕਾਂ ਦੇ ਬਿਆਨ ਦਰਜ ਕਰਨ ਲਈ ਹਰਿਆਣਾ ਲਈ ਰਵਾਨਾ ਹੋਵੇਗੀ।
ਹਰਿਆਣਾ ਦੇ ਹਿਸਾਰ ਜ਼ਿਲੇ ਦੀ ਰਹਿਣ ਵਾਲੀ ਸੁਨਾਲੀ ਫੋਗਾਟ ‘ਟਿਕਟੌਕ’ ਸਟਾਰ ਅਤੇ ਰਿਐਲਿਟੀ ਟੀਵੀ ਸ਼ੋਅ ‘ਬਿੱਗ ਬੌਸ’ ਦੇ ਪ੍ਰਤੀਯੋਗੀ ਦੀ 22-23 ਅਗਸਤ ਦੀ ਦਰਮਿਆਨੀ ਰਾਤ ਨੂੰ ਗੋਆ ’ਚ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ ਸੀ। ਉਹ ਆਪਣੀ ਮੌਤ ਤੋਂ ਦੋ ਦਿਨ ਪਹਿਲਾਂ ਆਪਣੇ ਦੋ ਸਾਥੀਆਂ ਨਾਲ ਗੋਆ ਪਹੁੰਚੀ ਸੀ।
ਇਹ ਵੀ ਪੜ੍ਹੋ : ਆਸਟ੍ਰੇਲੀਆ ਦੀ ਇਸ ਯੂਨੀਵਰਸਿਟੀ ’ਚ ਸ਼ਾਹਰੁਖ ਖ਼ਾਨ ਦੇ ਨਾਂ ’ਤੇ ਮੁੜ ਸ਼ੁਰੂ ਹੋਈ ਸਕਾਲਰਸ਼ਿਪ
ਗੋਆ ਪੁਲਸ ਨੇ ਸੁਨਾਲੀ ਫੋਗਾਟ ਦੇ ਕਥਿਤ ਕਤਲ ਦੇ ਮਾਮਲੇ ’ਚ ਹੁਣ ਤੱਕ ਉਸਦੇ ਦੋ ਸਾਥੀਆਂ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਵੰਤ ਨੇ ਕਿਹਾ ਕਿ ਹੁਣ ਇਸ ਮਾਮਲੇ ਦੀ ਜਾਂਚ ਡਿਪਟੀ ਸੁਪਰਡੈਂਟ ਆਫ਼ ਪੁਲਸ ਰੈਂਕ ਦੇ ਅਧਿਕਾਰੀ ਵੱਲੋਂ ਕੀਤੀ ਜਾਵੇਗੀ। ਹੁਣ ਤੱਕ ਇਸ ਮਾਮਲੇ ਦੀ ਜਾਂਚ ਇੰਸਪੈਕਟਰ ਰੈਂਕ ਦੇ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਸੀ।