ਇੰਸਟਾਗ੍ਰਾਮ ''ਤੇ ''ਚਾਕਲੇਟੀ ਬੁਆਏ'' ਦੇ ਪ੍ਰਸ਼ੰਸਕ ਹੋਏ 40 ਲੱਖ ਦੇ ਪਾਰ...
Monday, Mar 28, 2016 - 03:46 PM (IST)

ਨਵੀਂ ਦਿੱਲੀ- ਸ਼ਾਹਿਦ ਕਪੂਰ ਨੇ ਸੋਸ਼ਲ ਮੀਡੀਆ ''ਤੇ ਇਕ ਨਵਾਂ ਮੁਕਾਮ ਹਾਸਲ ਕਰ ਲਿਆ ਹੈ। ਇੰਸਟਾਗ੍ਰਾਮ ''ਤੇ ਉਨ੍ਹਾਂ ਦੇ ਫਾਲੋਅਰਸ ਦੀ ਸੰਖਿਆਂ 40 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਸ਼ਾਹਿਦ ਇਸ ਗੱਲ ਨਾਲ ਬੇਹੱਦ ਉਤਸਾਹਿਤ ਹਨ। ਉਨ੍ਹਾਂ ਨੇ ਇਸ ਲਈ ਫੈਂਸ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ। ਸ਼ਾਹਿਦ ਨੇ ਲਿਖਿਆ ਹੈ,''''4 mill. Thank you thank you thank you''''। ਇਸ ਦੇ ਨਾਲ ਹੀ ਇਕ ਫੋਟੋ ਵੀ ਪੋਸਟ ਕੀਤੀ ਹੈ।
ਸ਼ਾਹਿਦ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ''ਤੇ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਸ਼ਾਹਿਦ ਇਨੀਂ ਦਿਨੀਂ ਦੋ ਫਿਲਮਾਂ ਨੂੰ ਲੈ ਕੇ ਸੁਰਖੀਆਂ ''ਚ ਹਨ। ਇਨ੍ਹਾਂ ''ਚੋਂ ਇਕ ਆਉਣ ਵਾਲੀ ''ਉੜਤਾ ਪੰਜਾਬ'' ਹੈ, ਜਿਸ ''ਚ ਉਹ ਇਕ ਵਾਰ ਫਿਰ ਆਲੀਆ ਭੱਟ ਅਤੇ ਕਰੀਨਾ ਕਪੀਰ ਨਾਲ ਨਜ਼ਰ ਆਉਣਗੇ। ਖਾਸ ਤੌਰ ''ਤੇ ਕਰੀਨਾ ਨਾਲ ਉਹ ਕਾਫੀ ਲੰਬੇ ਸਮੇਂ ਤੋਂ ਬਾਅਦ ਵੱਡੇ ਪਰਦੇ ''ਤੇ ਦਿਖਾਈ ਦੇਣਗੇ। ਇਸ ਦੇ ਇਲਾਵਾ ਸ਼ਾਹਿਦ ਫ਼ਿਲਮ ''ਰੰਗੂਨ'' ''ਚ ਵੀ ਰੁਝੇ ਹੋਏ ਹਨ, ਜਿਸ ''ਚ ਕੰਗਨਾ ਅਤੇ ਸੈਫ ਅਲੀ ਖਾਨ ਵੀ ਕੰਮ ਕਰ ਰਹੇ ਹਨ।