ਪੌਪ ਸਟਾਰ ਰਿਹਾਨਾ ਵੇਚ ਰਹੀ ਹੈ 325 ਕਰੋੜ ਦਾ ਆਲੀਸ਼ਾਨ ਬੰਗਲਾ, ਵੇਖੋ ਖ਼ੂਬਸੂਰਤ ਤਸਵੀਰਾਂ

Monday, Mar 08, 2021 - 06:50 PM (IST)

ਪੌਪ ਸਟਾਰ ਰਿਹਾਨਾ ਵੇਚ ਰਹੀ ਹੈ 325 ਕਰੋੜ ਦਾ ਆਲੀਸ਼ਾਨ ਬੰਗਲਾ, ਵੇਖੋ ਖ਼ੂਬਸੂਰਤ ਤਸਵੀਰਾਂ

ਨਵੀਂ ਦਿੱਲੀ (ਬਿਊਰੋ) - ਇੰਟਰਨੈਸ਼ਨਲ ਸਟਾਰ ਰਿਹਾਨਾ ਇਨ੍ਹੀਂ ਦਿਨੀਂ ਕਾਫ਼ੀ ਸੁਰਖੀਆਂ ’ਚ ਹੈ। ਕੁਝ ਦਿਨ ਪਹਿਲੇ ਦੇਸ਼ ’ਚ ਚੱਲ ਰਹੇ ਕਿਸਾਨ ਅੰਦੋਲਨ ’ਤੇ ਉਸ ਦੇ ਟਵੀਟ ਅਤੇ ਫ਼ਿਰ ਭਗਵਾਨ ਗਣੇਸ਼ ਦੀ ਪੇਨਡੈਂਟ ਪਾ ਕੇ ਟਾਪਲੈੱਸ ਤਸਵੀਰ ਨੇ ਸਨਸਨੀ ਮਚਾ ਦਿੱਤੀ ਸੀ।

PunjabKesari

ਇਸ ਚਰਚਿਤ ਪੌਪ ਸਟਾਰ ਦਾ ਨਾਂ ਹੀ ਉਸ ਦੀ ਪਛਾਣ ਲਈ ਕਾਫ਼ੀ ਹੈ। ਸੋਸ਼ਲ ਮੀਡੀਆ ’ਤੇ ਕਰੋੜਾਂ ਫਾਲੋਆਰਸ ਵਾਲੀ ਰਿਹਾਨਾ ਕਰੋੜਾਂ ਦੀ ਮਾਲਕਨ ਵੀ ਹੈ। ਹੁਣ ਉਨ੍ਹਾਂ ਨੇ ਲੰਡਨ ਸਥਿਤ ਆਪਣੇ ਆਲੀਸ਼ਾਨ ਬੰਗਲੇ ਨੂੰ ਵੇਚਣ ਬਾਰੇ ਸੋਚਿਆ ਹੈ। 

PunjabKesari
ਮੈਗਜੀਨ ‘ਦਿ ਸਨ’ ਮੁਤਾਬਕ, ਰਿਹਾਨਾ ਨੇ ਆਪਣੇ 100 ਕਰੋੜ ਤੋਂ ਵੀ ਜ਼ਿਆਦਾ ਕੀਮਤ ਵਾਲੀ ਜਾਇਦਾਦ ਨੂੰ ਵੇਚ ਰਹੀ ਹੈ। ਰਿਹਾਨਾ ਨੇ ਇਸ ਬੰਗਲੇ ਦੀ ਕੀਮਤ 27.5 ਮਿਲੀਅਨ ਪਾਊਂਡਸ ਰੱਖੀ ਹੈ, ਜੋ ਕਿ ਭਾਰਤੀ ਕਰੰਸੀ ਮੁਤਾਬਕ, 2,78,68,345.50 ਰੁਪਏ ਹੈ। ਇਸ ਤੋਂ ਪਹਿਲਾਂ ਇਸ ਦੀ ਕੀਮਤ 32 ਮਿਲੀਅਨ ਪਾਊਂਡਸ ਯਾਨੀਕਿ 3,24,33,21,411.20 ਰੁਪਏ ਰੱਖੀ ਗਈ ਸੀ।

PunjabKesari

ਹੁਣ ਇੰਨਾ ਮਹਿੰਗਾ ਘਰ ਹੈ ਤਾਂ ਇਸ ਦੇ ਫੀਚਰਸ ਵੀ ਆਲੀਸ਼ਾਨ ਹੀ ਹੋਣਗੇ। ਭਾਵੇਂ ਹੀ ਰਿਹਾਨਾ ਦੇ ਇਸ ਆਲੀਸ਼ਾਨ ਬੰਗਲੇ ਦੀ ਕੀਮਤ ਆਸਮਾਨ ਨੂੰ ਛੂਹ ਰਹੀ ਹੈ ਪਰ ਫਾਲੋ ਕਰਨ ਵਾਲੇ ਕਈ ਲੋਕਾਂ ਦਾ ਇਹ ਸੁਫ਼ਨਾ ਵੀ ਰਿਹਾ ਹੈ।

PunjabKesari

325 ਕਰੋੜ ਤੋਂ ਘਟਾ ਕੇ ਹੁਣ ਜਦੋਂ ਇਸ ਦੀ ਕੀਮਤ ਲਗਭਗ 279 ਕਰੋੜ ਰੱਖੀ ਗਈ ਹੈ ਤਾਂ ਇਸ ਨੂੰ ਖਰੀਦਣ ਵਾਲੇ ਵੀ ਵਧ ਗਏ ਹਨ।

PunjabKesari

ਲੰਡਨ ਸਥਿਤ ਰਿਹਾਨਾ ਦੇ ਇਸ ਗ੍ਰੈਂਡ ਬੰਗਲੇ ਦੀ ਅੰਦਰੋ ਲੁੱਕ ਕਿਸੇ ਸ਼ਾਹੀ ਮਹਿਲ ਤੋਂ ਘੱਟ ਨਹੀਂ ਹੈ। ਇਸ ਜਾਇਦਾਦ ’ਚ ਕੈਰਿਜ ਡ੍ਰਾਈਵਵੇ ਦੇ 10 ਗੱਡੀਆਂ ਨੂੰ ਪਾਰਕ ਕਰਨ ਦੀ ਜਗ੍ਹਾ ਹੈ।

PunjabKesari

ਉਸ ਦੇ ਘਰ ’ਚ ਜਿਮ ਦੇ ਨਾਲ-ਨਾਲ ਮਨੋਰੰਜਨ ਦੇ ਸਾਰੇ ਸਾਧਨਾਂ ਦਾ ਵੀ ਇੰਤਜ਼ਾਮ ਹੈ। ਇਸ ਤੋਂ ਇਲਾਵਾ ਰਿਹਾਨਾ ਨੇ ਆਪਣੇ ਇਸ ਬੰਗਲੇ ’ਚ ਹੋਰ ਵੀ ਕਈ ਸੁਵਿਧਾਵਾਂ ਉਪਲਬਧ ਕਰਵਾਈਆਂ ਹੋਈਆਂ ਹਨ।

PunjabKesari

PunjabKesari

PunjabKesari


author

sunita

Content Editor

Related News