B''Day Spl : ਇੰਜੀਨੀਅਰ ਤੋਂ ਰੈਪਰ ਬਣੇ ''ਬਾਦਸ਼ਾਹ'', ਕਰੋੜਾਂ ''ਚ ਵਸੂਲਦੇ ਨੇ 1 ਗੀਤ ਦੀ ਕੀਮਤ

11/19/2020 11:58:48 AM

ਮੁੰਬਈ (ਬਿਊਰੋ) — ਮਸ਼ਹੂਰ ਰੈਪਰ ਬਾਦਸ਼ਾਹ ਅੱਜ ਆਪਣਾ 35ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਗਾਇਕ ਤੇ ਰੈਪਰ ਬਾਦਸ਼ਾਹ ਦਾ ਜਨਮ 19 ਨਵੰਬਰ 1985 ਨੂੰ ਨਵੀਂ ਦਿੱਲੀ 'ਚ ਇਕ ਪੰਜਾਬੀ ਪਰਿਵਾਰ 'ਚ ਹੋਇਆ। ਬਾਦਸ਼ਾਹ ਦੀ ਪਰਿਵਾਰਕ ਸੰਸਕ੍ਰਿਤੀ ਅਤੇ ਬੋਲ-ਚਾਲ 'ਚ ਹਰਿਆਣਵੀ ਟੱਚ ਹੈ। ਤੁਹਾਨੂੰ ਇਹ ਜਾਣ ਹੈਰਾਨੀ ਹੋਵੇਗੀ ਕਿ ਉਨ੍ਹਾਂ ਦਾ ਅਸਲ ਨਾਂ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ।

PunjabKesari

ਜੇਕਰ ਰੈਪਰ ਨਾ ਹੁੰਦੇ ਤਾਂ ਹੋਣ ਸੀ ਆਈ. ਏ. ਐੱਸ. ਅਫ਼ਸਰ
ਬਾਦਸ਼ਾਹ ਚੰਡੀਗੜ੍ਹ ਸਥਿਤ ਪੰਜਾਬ ਇੰਜੀਨੀਅਰਿੰਗ ਕਾਲਜ 'ਚ ਦਾਖ਼ਲਾ ਲਿਆ ਕਿਉਂਕਿ ਉਹ ਸਿਵਲ ਇੰਜੀਨੀਅਰਿੰਗ 'ਚ ਡਿਗਰੀ ਹਾਸਲ ਕਰਨਾ ਚਾਹੁੰਦੇ ਸਨ। ਇਕ ਇੰਟਰਵਿਊ ਦੌਰਾਨ ਬਾਦਸ਼ਾਹ ਨੇ ਦੱਸਿਆ ਸੀ ਕਿ ਜੇਕਰ ਉਹ ਰੈਪਰ ਨਹੀਂ ਹੁੰਦੇ ਤਾਂ ਇਕ ਆਈ. ਏ. ਐੱਸ. ਅਫ਼ਸਰ ਹੋਣਾ ਸੀ।

PunjabKesari

ਯੂ. ਕੇ. ਦੀ ਜੈਸਮੀਨ ਨਾਲ ਕਰਵਾਇਆ ਵਿਆਹ
ਰੈਪਰ ਬਾਦਸ਼ਾਹ ਦਾ ਵਿਆਹ ਯੂ. ਕੇ. ਦੀ ਲੜਕੀ ਜੈਸਮੀਨ ਨਾਲ ਹੋਇਆ ਹੈ। ਬਾਲੀਵੁੱਡ 'ਚ ਰੈਪਰ ਬਣਨ ਤੋਂ ਪਹਿਲਾਂ ਬਾਦਸ਼ਾਹ ਯੋ ਯੋ ਹਨੀ ਸਿੰਘ ਦੇ ਗਰੁੱਪ ਮਾਫੀਆ ਮੰਡੀਰ 'ਚ ਗਾਇਕ ਸਨ। ਇਕ ਇੰਟਰਵਿਊ 'ਚ ਬਾਦਸ਼ਾਹ ਨੇ ਖੁਲਾਸਾ ਕੀਤਾ ਸੀ ਕਿ ਉਹ ਅਸਲ ਜ਼ਿੰਦਗੀ 'ਚ ਅਜਿਹੇ ਨਹੀਂ ਹਨ ਜੋ ਉਹ ਸਟੇਜ 'ਤੇ ਨਜ਼ਰ ਆਉਂਦੇ ਹਨ। ਉਹ ਇਕ ਬੇਹੱਦ ਸ਼ਾਂਤ ਸੁਭਾਅ ਦੇ ਇਨਸਾਨ ਹਨ।

PunjabKesari

ਕਰੀਬ 10 ਮਿਲੀਅਨ ਡਾਲਰ ਦੀ ਹੈ ਜਾਇਦਾਦ
ਦੱਸ ਦਈਏ ਕਿ ਉਂਝ ਤਾਂ ਬਾਦਸ਼ਾਹ ਕੋਲ ਧਨ ਦੌਲਤ ਦੀ ਘਾਟ ਨਹੀਂ ਹੈ। ਉਹ ਸਟੇਜ ਸ਼ੋਅ ਤੋਂ ਲੱਖਾਂ ਕਰੋੜਾਂ ਰੁਪਏ ਕਮਾਉਂਦੇ ਹਨ। ਇਹ ਜਾਣ ਹੈਰਾਨੀ ਹੋਵੇਗੀ ਕਿ ਉਹ ਇਕ ਗੀਤ ਦੀ ਫੀਸ ਕਰੀਬ 1 ਕਰੋੜ ਰੁਪਏ ਲੈਂਦੇ ਹਨ। ਉਨ੍ਹਾਂ ਦੀ ਕੁੱਲ ਸੰਪਤੀ ਕਰੀਬ 10 ਮਿਲੀਅਨ ਡਾਲਰ ਹੈ।

PunjabKesari

ਨੰਨ੍ਹੀ ਧੀ ਦੇ ਹਨ ਇੱਜ਼ਤਦਾਰ ਪਿਤਾ
ਬਾਦਸ਼ਾਹ ਅੱਜ ਇਕ ਪਿਆਰੀ ਜਿਹੀ ਬੱਚੀ ਦੇ ਪਿਤਾ ਹਨ। ਉਨ੍ਹਾਂ ਇਕ ਵਾਰ ਇੰਟਰਵਿਊ 'ਚ ਕਿਹਾ ਸੀ ਕਿ ਜਦੋਂ ਤੱਕ ਉਨ੍ਹਾਂ ਦੀ ਬੇਟੀ ਨਹੀਂ ਹੋਈ, ਉਦੋਂ ਤੱਕ ਉਨ੍ਹਾਂ ਨੂੰ ਬੱਚੇ ਪਸੰਦ ਨਹੀਂ ਸਨ ਪਰ ਹੁਣ ਉਹ ਬਦਲ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਬੱਚਿਆਂ ਨਾਲ ਬਹੁਤ ਪਿਆਰ ਹੈ।

PunjabKesari

ਵਿਵਾਦਾਂ ਨਾਲ ਵੀ ਰਿਹੈ ਗੂੜ੍ਹਾ ਰਿਸ਼ਤਾ 
ਬਾਦਸ਼ਾਹ 'ਤੇ ਕੁਝ ਮਹੀਨੇ ਪਹਿਲਾਂ ਸੋਸ਼ਲ ਮੀਡੀਆ 'ਤੇ ਫੇਕ ਵਿਊਜ਼ ਖਰੀਦਣ ਦੇ ਦੋਸ਼ ਲੱਗੇ ਸਨ। ਇਸ ਸਿਲਸਿਲੇ 'ਚ ਮੁੰਬਈ ਪੁਲਸ ਨੇ ਬਾਦਸ਼ਾਹ ਤੋਂ ਲਗਭਗ 9 ਘੰਟੇ ਪੁੱਛਗਿੱਛ ਕੀਤੀ ਸੀ। ਕ੍ਰਾਈਮ ਬ੍ਰਾਂਚ ਦੇ ਸਾਹਮਣੇ ਬਾਦਸ਼ਾਹ ਨੇ ਆਪਣੇ ਗੀਤਾਂ ਲਈ ਫੇਕ ਲਾਈਕਸ ਵਧਾਉਣ ਲਈ 75 ਲੱਖ ਰੁਪਏ ਦੇਣ ਦੀ ਗੱਲ ਕਬੂਲੀ ਸੀ।

PunjabKesari

ਹਾਲਾਂਕਿ ਖ਼ਬਰਾਂ ਤਾਂ ਇਹ ਸਨ ਕਿ ਬਾਦਸ਼ਾਹ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਨੇ ਕਿਹਾ 'ਮੈਂ ਮੁੰਬਈ ਪੁਲਸ ਨਾਲ ਗੱਲਬਾਤ ਕੀਤੀ। ਮੈਂ ਆਪਣੇ ਵਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ। ਮੇਰੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਮੈਂ ਨਕਾਰ ਦਿੱਤਾ ਅਤੇ ਇਹ ਸਾਫ਼ ਕਰ ਦਿੱਤਾ ਕਿ ਇਸ ਤਰ੍ਹਾਂ ਦੇ ਕੰਮ ਮੈਂ ਕਦੇ ਨਹੀਂ ਕੀਤਾ।

PunjabKesari

ਸੜ੍ਹ ਗਈ ਸੀ ਮੂੰਹ ਦੀ ਚਮੜੀ
ਪਿਛਲੇ ਮਹੀਨੇ ਬਾਦਸ਼ਾਹ ਮਾਲਦੀਵ ਗਏ ਸਨ। ਇਸ ਦੌਰਾਨ ਉਨ੍ਹਾਂ ਦੇ ਚਿਹਰੇ (ਮੂੰਹ) ਦਾ ਬੁਰਾ ਹਾਲ ਹੋ ਗਿਆ ਸੀ। ਦਰਅਸਲ ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ 'ਚੋਂ ਇਕ ਤਸਵੀਰ 'ਚ ਉਨ੍ਹਾਂ ਦੇ ਮੂੰਹ ਦੀ ਚਮੜੀ ਝੂਲਸੀ ਹੋਈ ਨਜ਼ਰ ਆ ਰਹੀ ਸੀ। ਬਦਸ਼ਾਹ ਦਾ ਚਿਹਰਾ ਧੁੱਪ ਕਾਰਨ ਖ਼ਰਾਬ ਹੋਇਆ ਸੀ। ਉਨ੍ਹਾਂ ਦੇ ਚਿਹਰੇ ਦੀ ਚਮੜੀ ਧੁੱਪ ਕਾਰਨ ਸੜ੍ਹ ਗਈ ਸੀ ਯਾਨੀਕਿ ਰੈਪਰ ਸਨਬਰਨ ਦਾ ਸ਼ਿਕਾਰ ਹੋ ਗਏ ਸਨ। 

PunjabKesari


sunita

Content Editor sunita