ਘੱਟ ਟੀ. ਆਰ. ਪੀ. ਕਰਕੇ ਕੀ ਬੰਦ ਹੋ ਜਾਵੇਗਾ ‘ਇੰਡੀਅਨ ਆਈਡਲ’? ਹਿਮੇਸ਼ ਰੇਸ਼ਮੀਆ ਨੇ ਦੱਸਿਆ ਸੱਚ
Monday, Mar 08, 2021 - 11:36 AM (IST)
ਮੁੰਬਈ (ਬਿਊਰੋ)– ਸਿੰਗਿੰਗ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ’ ਨੂੰ ਹਮੇਸ਼ਾ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਦਾ ਹੈ ਤੇ ਟੀ. ਆਰ. ਪੀ. ਦੇ ਮਾਮਲੇ ’ਚ ਵੀ ਇਹ ਹਿੱਟ ਸਾਬਿਤ ਹੁੰਦਾ ਹੈ ਪਰ ਸੀਜ਼ਨ 12 ਨੂੰ ਲੈ ਕੇ ਅਜਿਹਾ ਨਹੀਂ ਕਿਹਾ ਜਾ ਸਕਦਾ ਹੈ। ਇਸ ਵਾਰ ਬਿਹਤਰੀਨ ਮੁਕਾਬਲੇਬਾਜ਼ ਹੋਣ ਦੇ ਬਾਵਜੂਦ ਸ਼ੋਅ ਨੂੰ ਟੀ. ਆਰ. ਪੀ. ਨਹੀਂ ਮਿਲ ਰਹੀ ਹੈ। ਇਸ ਵਜ੍ਹਾ ਕਾਰਨ ਲੰਮੇ ਸਮੇਂ ਤੋਂ ਖ਼ਬਰ ਚੱਲ ਰਹੀ ਹੈ ਕਿ ‘ਇੰਡੀਅਨ ਆਈਡਲ’ ਬੰਦ ਹੋਣ ਜਾ ਰਿਹਾ ਹੈ। ‘ਸੁਪਰ ਡਾਂਸਰ’ ਇਸ ਨੂੰ ਰਿਪਲੇਸ ਕਰਦਾ ਦਿਖੇਗਾ।
ਹੁਣ ਪਹਿਲੀ ਵਾਰ ਇਨ੍ਹਾਂ ਅਟਕਲਾਂ ’ਤੇ ਜੱਜ ਹਿਮੇਸ਼ ਰੇਸ਼ਮੀਆ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਪੂਰਾ ਸੱਚ ਵੀ ਰੱਖ ਦਿੱਤਾ ਹੈ ਤੇ ਪ੍ਰਸ਼ੰਸਕਾਂ ਨੂੰ ਖੁਸ਼ ਹੋਣ ਦਾ ਇਕ ਮੌਕਾ ਵੀ ਦਿੱਤਾ ਹੈ। ਹਿਮੇਸ਼ ਨੇ ਦੱਸਿਆ ਕਿ ‘ਇੰਡੀਅਨ ਆਈਡਲ’ ਬੰਦ ਨਹੀਂ ਹੋਣ ਜਾ ਰਿਹਾ ਹੈ। ਸ਼ੋਅ ਨੂੰ ਰਿਪਲੇਸ ਵੀ ਨਹੀਂ ਕੀਤਾ ਜਾਵੇਗਾ, ਸਗੋਂ ਸ਼ੋਅ ਦਾ ਸਮਾਂ ਬਦਲਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਇਸ ਬਾਰੇ ਹਿਮੇਸ਼ ਕਹਿੰਦੇ ਹਨ, ‘‘ਇੰਡੀਅਨ ਆਈਡਲ’, ‘ਸੁਪਰ ਡਾਂਸਰ’ ਨੂੰ ਜਗ੍ਹਾ ਜ਼ਰੂਰ ਦੇਣ ਵਾਲਾ ਹੈ ਪਰ ਅਸੀਂ ਵੀ ਨਵੇਂ ਸਮੇਂ ’ਤੇ ਆਵਾਂਗੇ। ਮੁਕਾਬਲੇਬਾਜ਼ ਵੀ ਰਹਿਣ ਵਾਲੇ ਹਨ, ਜੱਜ ਵੀ ਉਹੀ ਰਹਿਣਗੇ, ਸਿਰਫ ਹੁਣ ਤੁਹਾਨੂੰ ਸਾਰਿਆਂ ਨੂੰ ਅਸੀਂ ਰਾਤ 9.30 ਵਜੇ ਐਂਟਰਟੇਨ ਕਰਾਂਗੇ। ਇਹ ਬਦਲਾਅ 27 ਮਾਰਚ ਤੋਂ ਹੁੰਦਾ ਦਿਖ ਜਾਵੇਗਾ।’
ਇਸ ਦਾ ਮਤਲਬ ਸਾਫ ਹੈ ਕਿ ‘ਇੰਡੀਅਨ ਆਈਡਲ’ ਅਜੇ ਬੰਦ ਨਹੀਂ ਹੋਣ ਜਾ ਰਿਹਾ ਹੈ। ਸਿਰਫ ‘ਸੁਪਰ ਡਾਂਸਰ’ ਦੀ ਵਜ੍ਹਾ ਕਾਰਨ ਸ਼ੋਅ ਦੀ ਟਾਈਮਿੰਗ ’ਚ ਬਦਲਾਅ ਕੀਤਾ ਗਿਆ ਹੈ। ਹੁਣ ਰਾਤ ਨੂੰ 8 ਵਜੇ ਸ਼ਿਲਪਾ ਸ਼ੈੱਟੀ ਦਾ ਸ਼ੋਅ ‘ਸੁਪਰ ਡਾਂਸਰ’ ਐਂਟਰਟੇਨ ਕਰੇਗਾ ਤੇ ਦੇਰ ਰਾਤ 9.30 ਵਜੇ ‘ਇੰਡੀਅਨ ਆਈਡਲ’ ਮਨੋਰੰਜਨ ਦੀ ਗਾਰੰਟੀ ਦੇਵੇਗਾ।
ਨੋਟ– ਇੰਡੀਅਨ ਆਈਡਲ ਦਾ ਮੌਜੂਦਾ ਸੀਜ਼ਨ ਤੁਹਾਨੂੰ ਕਿਵੇਂ ਦਾ ਲੱਗਦਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।