''ਇੰਡੀਅਨ ਆਈਡਲ 12'' ਨੇ ਆਉਂਦਿਆਂ ਹੀ ਮਚਾਈ ਧਮਾਲ, ''ਬਿੱਗ ਬੌਸ 14'' ਨੂੰ ਟਾਪ 5 ਦੀ ਲਿਸਟ ''ਚੋਂ ਕੀਤਾ ਬਾਹਰ

12/11/2020 10:08:51 AM

ਨਵੀਂ ਦਿੱਲੀ (ਬਿਊਰੋ) : ਛੋਟੇ ਪਰਦੇ ਦੇ ਸਭ ਤੋਂ ਵਿਵਾਦਿਤ ਸ਼ੋਅ 'ਬਿੱਗ ਬੌਸ 14' ਇਸ ਵਾਰ ਟੀ. ਆਰ. ਪੀ. ਲਿਸਟ 'ਚ ਟਾਪ 5 ਦੀ ਲਿਸਟ 'ਚ ਨਹੀਂ ਆ ਸਕਿਆ। ਸਿੰਗਿੰਗ ਰਿਐਲਿਟੀ ਸ਼ੋਅ 'ਇੰਡੀਅਨ ਆਇਡਲ' ਸੀਜ਼ਨ 12 ਨੇ ਆਉਂਦੇ ਹੀ ਟੀ. ਆਰ. ਪੀ. ਲਿਸਟ 'ਚ ਐਂਟਰੀ ਕਰ ਲਈ ਹੈ। ਛੋਟੇ ਪਰਦੇ ਦੇ ਇਕ ਸਫ਼ਲ ਸ਼ੋਅ 'ਤਾਕਰ ਮਹਿਤਾ ਕਾ ਉਲਟਾ ਚਸ਼ਮਾ' ਨੇ ਟਾਪ 5 'ਚ ਆਪਣੀ ਜਗ੍ਹਾ ਬਣਾਈ ਹੈ।

28 ਨਵੰਬਰ ਤੋਂ 4 ਦਸੰਬਰ ਤਕ ਵੀਕ 'ਚ ਸ਼ਹਿਰੀ ਇਲਾਕਿਆਂ 'ਚ ਪਹਿਲੇ ਸਥਾਨ 'ਤੇ ਸਟਾਰ ਪਲੱਸ ਦਾ ਸ਼ੋਅ 'ਅਨੁਪਮਾ' ਰਿਹਾ ਹੈ। ਇਹ ਸ਼ੋਅ ਪਿਛਲੇ ਕਈ ਹਫ਼ਤਿਆਂ ਤੋਂ ਨੰਬਰ ਵਨ ਹੈ। ਦੂਸਰੇ ਸਥਾਨ 'ਤੇ ਜੀ. ਟੀ. ਵੀ. ਦਾ ਸ਼ੋਅ 'ਕੁੰਡਲੀ ਭਾਗਿਆ' ਜੰਮਿਆ ਹੋਇਆ ਹੈ। ਤੀਜੇ ਸਥਾਨ 'ਤੇ ਸੋਨੀ ਟੀ. ਵੀ. ਦੇ ਸ਼ੋਅ 'ਇੰਡੀਅਨ ਆਈਡਲ 12' ਦੀ ਐਂਟਰੀ ਹੋਈ ਹੈ। ਦੱਸ ਦਈਏ ਕਿ ਸ਼ੋਅ ਦਾ ਪ੍ਰੀਮੀਅਮ 28 ਨਵੰਬਰ ਨੂੰ ਹੀ ਹੋਇਆ ਸੀ।

ਹੁਣ ਜੇ ਦੋਵਾਂ ਨੂੰ ਮਿਲਾ ਕੇ ਟਾਪ 5 ਸ਼ੋਅਜ਼ ਦੀ ਲਿਸਟ ਦੇਖੀਏ ਤਾਂ ਇਸ ਪ੍ਰਕਾਰ ਹੈ -

- ਸਾਥ ਨਿਭਾਨਾ ਸਾਥੀਆ

PunjabKesari

- ਕੁੰਡਲੀ ਭਾਗਿਆ

PunjabKesari

- ਅਨੁਪਮਾ

PunjabKesari

- ਕੁਮਕੁਮ ਭਾਗਿਆ
PunjabKesari

- ਇਮਲੀ

PunjabKesari


sunita

Content Editor

Related News