ਅਦਾਕਾਰੀ ਦੇ ਬਾਦਸ਼ਾਹ ਗੁੱਗੂ ਗਿੱਲ ਦੀ ਇੰਝ ਹੋਈ ਸੀ ਫ਼ਿਲਮਾਂ ''ਚ ਐਂਟਰੀ, ਬਣੇ ਪੰਜਾਬੀ ਫ਼ਿਲਮ ਇੰਡਸਟਰੀ ਦੀ ਸ਼ਾਨ

01/14/2022 1:02:47 PM

ਜਲੰਧਰ (ਬਿਊਰੋ) —  ਪੰਜਾਬੀ ਫ਼ਿਲਮ ਇੰਡਸਟਰੀ ਦੀ ਸ਼ਾਨ ਗੁੱਗੂ ਗਿੱਲ ਨੇ ਆਪਣੀ ਅਦਾਕਾਰੀ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਦਾ ਜਨਮ 14 ਜਨਵਰੀ 1960 ਨੂੰ ਮੁਕਤਸਰ ਸਾਹਿਬ ਦੇ ਪਿੰਡ ਮਾਹਣੀ ਖੇੜਾ 'ਚ ਹੋਇਆ ਸੀ ਅਤੇ ਅੱਜ ਉਹ 62 ਸਾਲ ਦੇ ਹੋ ਗਏ ਹਨ। ਗੱਗੂ ਗਿੱਲ ਦਾ ਅਸਲੀ ਨਾਂ ਕੁਲਵਿੰਦਰ ਸਿੰਘ ਗਿੱਲ ਹੈ। ਗੱਗੂ ਗਿੱਲ ਦੇ ਦੋ ਬੇਟੇ ਹਨ।

ਕੁਲਵਿੰਦਰ ਸਿੰਘ ਗਿੱਲ ਜਿਨ੍ਹਾਂ ਨੂੰ ਪੰਜਾਬੀ ਇੰਡਸਟਰੀ 'ਚ ਗੁੱਗੂ ਗਿੱਲ ਕਿਹਾ ਜਾਂਦਾ ਹੈ। ਪਾਲੀਵੁੱਡ ਫਿਲਮ ਇੰਡਸਟਰੀ 'ਚ ਗੱਗੂ ਗਿੱਲ ਦਾ ਕਾਫੀ ਬੋਲ-ਬਾਲਾ ਹੈ। ਉਨ੍ਹਾਂ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੈ। ਖਾਸ ਕਰਕੇ ਉਨ੍ਹਾਂ ਦੇ ਡਾਇਲਾਗ ਬੋਲਣ ਦੇ ਅੰਦਾਜ਼ ਲੋਕਾਂ ਦੇ ਦਿਲਾਂ 'ਚ ਘਰ ਕਰਦਾ ਹੈ। 

PunjabKesari
ਗੁੱਗੂ ਗਿੱਲ ਦੇ ਪਰਿਵਾਰ ਦਾ ਫ਼ਿਲਮਾਂ ਨਾਲ ਕੋਈ ਵਾਸਤਾ ਨਹੀਂ ਸੀ ਪਰ ਗੁੱਗੂ ਗਿੱਲ ਦੇ ਭਰਾ ਦਵਿੰਦਰ ਗਿੱਲ ਦਾ ਦੋਸਤ ਬਲਦੇਵ ਗੋਸ਼ਾ ਫ਼ਿਲਮਾਂ 'ਚ ਕੰਮ ਕਰਦਾ ਸੀ। ਇਸ ਦੌਰਾਨ ਬਲਦੇਵ ਸਿੰਘ ਗੋਸ਼ਾ ਨੇ ਪਿੰਡ ਮਾਹਣੀ ਖੇੜਾ 'ਚ ਫ਼ਿਲਮ 'ਪੁੱਤ ਜੱਟਾਂ ਦੇ' ਦੀ ਸ਼ੂਟਿੰਗ ਕੀਤੀ ਸੀ।

PunjabKesari

ਇਸੇ ਦੌਰਾਨ ਗੁੱਗੂ ਗਿੱਲ ਨੇ ਬਲਦੇਵ ਨੂੰ ਸਿਫਾਰਸ਼ ਕੀਤੀ ਸੀ ਕਿ ਉਹ ਆਪਣੇ ਕੁੱਤੇ, ਉਨ੍ਹਾਂ ਦੀ ਫ਼ਿਲਮ 'ਚ ਦਿਖਾਉਣਾ ਚਾਹੁੰਦੇ ਹਨ ਤਾਂ ਫ਼ਿਲਮ ਦੇ ਡਾਇਰੈਕਟਰ ਨੇ ਗੁੱਗੂ ਗਿੱਲ ਨੂੰ ਇਕ ਡਾਇਲਾਗ ਵੀ ਦਿੱਤਾ। ਇਹ ਡਾਇਲਾਗ ਪੰਜਾਬ ਦੇ ਲੋਕਾਂ ਨੂੰ ਬੇਹੱਦ ਜ਼ਿਆਦਾ ਪਸੰਦ ਆਇਆ।

PunjabKesari

ਉਨ੍ਹਾਂ ਦਾ ਇਹ ਡਾਇਲਾਗ ਹਰ ਇਕ ਦੀ ਜ਼ੁਬਾਨ 'ਤੇ ਚੜ੍ਹ ਗਿਆ। ਇਸ ਤੋਂ ਬਾਅਦ ਗੁੱਗੂ ਗਿੱਲ ਨੂੰ ਉਨ੍ਹਾਂ ਦੀ ਪਹਿਲੀ ਫ਼ਿਲਮ 'ਗੱਭਰੂ ਪੰਜਾਬ ਦੇ' ਮਿਲੀ, ਜਿਸ 'ਚ ਉੁਨ੍ਹਾਂ ਨੇ ਵਿਲੇਨ ਦੀ ਭੂਮਿਕਾ ਨਿਭਾਈ ਸੀ। ਇਸ ਫ਼ਿਲਮ 'ਚ ਗੁਰਦਾਸ ਮਾਨ ਮੁੱਖ ਭੂਮਿਕਾ 'ਚ ਸਨ। ਇਸ ਫ਼ਿਲਮ ਲਈ ਗੁੱਗੂ ਗਿੱਲ ਨੂੰ ਬੈਸਟ ਵਿਲੇਨ ਦਾ ਐਵਾਰਡ ਵੀ ਮਿਲਿਆ ਸੀ।

PunjabKesari

ਇਸ ਤੋਂ ਬਾਅਦ ਗੁੱਗੂ ਗਿੱਲ ਦਾ ਫ਼ਿਲਮੀ ਸਫਰ ਸ਼ੁਰੂ ਹੋ ਗਿਆ। ਉਨ੍ਹਾਂ ਨੇ ਇਕ ਤੋਂ ਬਾਅਦ ਇਕ ਸੁਪਰਹਿੱਟ ਫ਼ਿਲਮਾਂ 'ਚ ਕੰਮ ਕੀਤਾ, ਜਿਨ੍ਹਾਂ 'ਕੁਰਬਾਨੀ ਜੱਟ ਦੀ', 'ਅਣਖ ਜੱਟਾਂ ਦੀ', 'ਬਦਲਾ ਜੱਟੀ ਦਾ', 'ਜੱਟ ਜਿਊਣਾ ਮੋੜ', 'ਜ਼ੈਲਦਾਰ', 'ਜੱਟ ਤੇ ਜ਼ਮੀਨ', 'ਬਾਗੀ ਸੂਰਮੇ', 'ਮਿਰਜ਼ਾ ਜੱਟ', 'ਵੈਰੀ', 'ਮੁਕੱਦਰ', 'ਟਰੱਕ ਡਰਾਇਵਰ', 'ਲਲਕਾਰਾ ਜੱਟੀ ਦਾ', 'ਜੰਗ ਦਾ ਮੈਦਾਨ', 'ਪ੍ਰਤਿੱਗਿਆ', 'ਜੱਟ ਬੁਆਏਜ਼', 'ਪੁੱਤ ਜੱਟਾਂ' ਦੇ ਸਮੇਤ ਹੋਰ ਨਾਂ ਸ਼ਾਮਲ ਹਨ। 

PunjabKesari
ਦੱਸਣਯੋਗ ਹੈ ਕਿ ਗੁੱਗੂ ਗਿੱਲ ਨੇ ਪੰਜਾਬ ਦੀਆਂ ਨਾਮਵਰ ਹਸਤੀਆਂ ਨਾਲ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ ਚੰਗੀ ਅਦਾਕਾਰੀ ਲਈ ਕਈ ਐਵਾਰਡਜ਼ ਵੀ ਮਿਲ ਚੁੱਕੇ ਹਨ। ਸਾਲ 1992 'ਚ ਉਨ੍ਹਾਂ ਨੂੰ ਬੈਸਟ ਹੀਰੋ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

PunjabKesari

ਇਸ ਤੋਂ ਇਲਾਵਾ ਉਨ੍ਹਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਵੀ ਨਵਾਜਿਆ ਜਾ ਚੁੱਕਾ ਹੈ। ਗੁੱਗੂ ਗਿੱਲ ਨੂੰ ਕੁੱਤੇ ਤੇ ਘੋੜੀਆਂ ਰੱਖਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ।

PunjabKesari

PunjabKesari

PunjabKesari


sunita

Content Editor

Related News