ਜਦੋਂ ਵਿਰਾਟ ਕੋਹਲੀ ਨੂੰ ਕਪਿਲ ਦਾ ਸ਼ੋਅ ਵੇਖਣ ਲਈ ਚੁਕਾਉਣੇ ਪਏ ਸਨ 3 ਲੱਖ ਰੁਪਏ, ਜਾਣੋ ਕੀ ਸੀ ਵਜ੍ਹਾ

Wednesday, Aug 04, 2021 - 11:50 AM (IST)

ਨਵੀਂ ਦਿੱਲੀ (ਬਿਊਰੋ) : ਕਾਮੇਡੀਅਨ ਕਪਿਲ ਸ਼ਰਮਾ ਦਾ ਟੀ. ਵੀ. 'ਤੇ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਲੰਮੇ ਸਮੇਂ ਤੋਂ ਦਰਸ਼ਕਾਂ ਨੂੰ ਹਸਾਉਣ 'ਚ ਕਾਮਯਾਬ ਰਿਹਾ ਹੈ। ਇਸ ਸ਼ੋਅ 'ਚ ਟੀ. ਵੀ. ਤੋਂ ਲੈ ਕੇ ਬਾਲੀਵੁੱਡ ਅਤੇ ਰਾਜਨੀਤੀ ਤੋਂ ਲੈ ਕੇ ਖੇਡ ਜਗਤ ਤਕ ਦੇ ਵੱਡੇ ਸਿਤਾਰੇ ਆਉਂਦੇ ਰਹਿੰਦੇ ਹਨ। ਇਸ ਦੌਰਾਨ ਮਨੋਰੰਜਨ ਦੇ ਨਾਲ-ਨਾਲ ਸੈਲੇਬ੍ਰਿਟੀਜ਼ ਦੀ ਨਿੱਜੀ ਜ਼ਿੰਦਗੀ ਦੇ ਬਹੁਤ ਸਾਰੇ ਭੇਦ ਖੋਲ੍ਹਦੇ ਨਜ਼ਰ ਆਉਂਦੇ ਹਨ। ਅਜਿਹੀ ਸਥਿਤੀ 'ਚ ਇਕ ਵਾਰ ਜਦੋਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਕਪਿਲ ਸ਼ਰਮਾ ਦੇ ਸ਼ੋਅ 'ਤੇ ਗਏ ਤਾਂ ਉਨ੍ਹਾਂ ਨੇ ਆਪਣੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕਈ ਦਿਲਚਸਪ ਕਹਾਣੀਆਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ। ਇਸ ਦੌਰਾਨ ਵਿਰਾਟ ਕੋਹਲੀ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਇਕ ਵਾਰ ਉਨ੍ਹਾਂ ਨੂੰ ਕਪਿਲ ਸ਼ਰਮਾ ਦਾ ਇਕ ਐਪੀਸੋਡ ਦੇਖਣ ਲਈ 3 ਲੱਖ ਰੁਪਏ ਦੇਣੇ ਪਏ ਸਨ। ਆਖ਼ਿਰ ਅਜਿਹਾ ਕਿਉਂ ਹੋਇਆ, ਆਓ ਜਾਣਦੇ ਹਾਂ ਇਸ ਦਾ ਕਾਰਨ...

PunjabKesari
ਵਿਰਾਟ ਕੋਹਲੀ ਨੇ ਕਪਿਲ ਸ਼ਰਮਾ ਦੇ ਸ਼ੋਅ 'ਤੇ ਕਿਹਾ ਸੀ, ''ਜਦੋਂ ਪੂਰੀ ਟੀਮ ਕ੍ਰਿਕਟ ਖੇਡਣ ਤੋਂ ਬਾਅਦ ਵਿਹਲੀ ਹੁੰਦੀ ਹੈ, ਤਾਂ ਸਾਰੇ ਇਕੱਠੇ ਬੈਠ ਕੇ ਕਪਿਲ ਸ਼ਰਮਾ ਦਾ 'ਦਿ ਕਪਿਲ ਸ਼ਰਮਾ ਸ਼ੋਅ' ਵੇਖਦੇ ਹਨ। ਲਗਪਗ ਹਰ ਕੋਈ ਇਸ ਸ਼ੋਅ ਨੂੰ ਵੇਖਣਾ ਪਸੰਦ ਕਰਦਾ ਹੈ। ਇੰਨਾ ਹੀ ਨਹੀਂ ਅਸੀਂ ਜੇ ਟੀਮ ਤੋਂ ਅਲੱਗ ਵੀ ਹੁੰਦੇ ਸੀ ਅਤੇ ਕਿਤੇ ਇੰਤਜ਼ਾਰ ਵੀ ਕਰ ਰਹੇ ਹੁੰਦੇ ਹਾਂ ਫਿਰ ਵੀ ਅਸੀਂ ਸਿਰਫ਼ ਇਹ ਸ਼ੋਅ ਵੇਖਦੇ ਹਾਂ।

PunjabKesari
ਵਿਰਾਟ ਨੇ ਅੱਗੇ ਇਕ ਕਿੱਸੇ ਦਾ ਜ਼ਿਕਰ ਕੀਤਾ, ਜੋ ਉਨ੍ਹਾਂ ਨਾਲ ਸ਼੍ਰੀਲੰਕਾ 'ਚ ਹੋਇਆ ਸੀ। ਉਨ੍ਹਾਂ ਨੇ ਦੱਸਿਆ, ''ਅਸੀਂ ਏਅਰਪੋਰਟ 'ਤੇ ਇੰਤਜ਼ਾਰ ਕਰ ਰਹੇ ਸੀ। ਮੈਂ ਉਸ ਸਮੇਂ ਬਹੁਤ ਬੋਰ ਹੋ ਰਿਹਾ ਸੀ। ਮੈਂ ਸੋਚਿਆ ਕਿ ਚਲੋ ਮੋਬਾਈਲ 'ਤੇ ਕੁਝ ਵੇਖੀਏ। ਬਹੁਤ ਦੇਰ ਹੋ ਚੁੱਕੀ ਸੀ, ਬੈਗਜ਼ 'ਚ ਕੁਝ ਸਮੱਸਿਆ ਸੀ। ਇਸ ਲਈ ਮੈਨੂੰ ਪਤਾ ਨਹੀਂ ਲੱਗਾ, ਵਾਈਫਾਈ ਮੇਰਾ ਨਹੀਂ ਸੀ। ਇਸ ਲਈ ਮੈਂ ਇੰਡੀਆ ਦੇ 3ਜੀ ਸੈਲੂਲਰ ਨੈੱਟਵਰਕ 'ਤੇ ਹੀ ਸਵਿਚ ਕਰ ਲਿਆ। ਮੈਂ ਇਕ ਘੰਟੇ ਲਈ ਇੰਟਰਨੈਸ਼ਨਲ ਰੋਮਿੰਗ 'ਤੇ ਕਾਮੇਡੀ ਨਾਈਟਸ ਵੇਖਦਾ ਰਿਹਾ। ਫਿਰ ਮੇਰੇ ਭਰਾ ਦਾ ਫੋਨ ਆਇਆ। ਉਸ ਨੇ ਪੁੱਛਿਆ ਕੀ ਕਰ ਰਿਹਾ ਹੈ? ਮੈਂ ਕਿਹਾ ਕੁਝ ਨਹੀਂ ਬੈਗਜ਼ ਦੀ ਵੇਟ ਕਰ ਰਹੇ ਹਾਂ, ਤਾਂ ਉਸ ਨੇ ਕਿਹਾ- ਤਿੰਨ ਲੱਖ ਦਾ ਤੇਰਾ ਇਹ ਫੋਨ ਬਿੱਲ ਆਇਆ ਹੈ। ਇਹ ਸੁਣ ਕੇ ਉੱਥੇ ਮੌਜੂਦ ਸਾਰੇ ਪਹਿਲਾਂ ਹੈਰਾਨ ਹੋਏ। ਫਿਰ ਉੱਚੀ ਉੱਚੀ ਹੱਸਣ ਲੱਗ ਪਏ।

PunjabKesari

ਨੋਟ - ਵਿਰਾਟ ਕੋਹਲੀ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News