ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ ਯੁਜੀ ਚਾਹਲ ਦੀ ਪਤਨੀ ਨੇ ਸਾਂਝੀਆਂ ਕੀਤੀਆਂ ਗਲੈਮਰਸ ਤਸਵੀਰਾਂ
Friday, Oct 04, 2024 - 09:44 AM (IST)
ਮੁੰਬਈ- ਭਾਰਤੀ ਕ੍ਰਿਕਟ ਟੀਮ ਦੇ ਤਜਰਬੇਕਾਰ ਸਪਿਨ ਗੇਂਦਬਾਜ਼ ਯੁਜੀ ਚਾਹਲ ਦੀ ਪਤਨੀ ਧਨਸ਼੍ਰੀ ਵਰਮਾ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਧਨਸ਼੍ਰੀ ਨੇ ਹਾਲ ਹੀ ‘ਚ ਆਪਣਾ ਫੋਟੋਸ਼ੂਟ ਕਰਵਾਇਆ ਹੈ। ਇਨ੍ਹਾਂ ਤਸਵੀਰਾਂ ‘ਚ ਉਹ ਕਾਫੀ ਗਲੈਮਰਸ ਲੱਗ ਰਹੀ ਹੈ। ਧਨਸ਼੍ਰੀ ਦੇ ਇਸ ਬੋਲਡ ਅੰਦਾਜ਼ ਨੂੰ ਦੇਖ ਕੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਧਨਸ਼੍ਰੀ ਵਰਮਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਇੰਸਟਾਗ੍ਰਾਮ ਪੇਜ ‘ਤੇ 11 ਫੋਟੋਆਂ ਅਪਲੋਡ ਕੀਤੀਆਂ ਹਨ। ਇਨ੍ਹਾਂ ‘ਚ ਉਹ ਕਾਫੀ ਗਲੈਮਰਸ ਲੱਗ ਰਹੀ ਹੈ। ਧਨਸ਼੍ਰੀ ਨੇ ਕੈਪਸ਼ਨ ਲਿਖਿਆ, ‘Shining like your champagne glass।’
ਦਿੱਗਜ ਪਹਿਲਵਾਨ ਬਜਰੰਗ ਪੂਨੀਆ ਦੀ ਪਤਨੀ ਸੰਗੀਤਾ ਫੋਗਾਟ ਨੇ ਵੀ ਧਨਸ਼੍ਰੀ ਵਰਮਾ ਦੀਆਂ ਇਨ੍ਹਾਂ ਤਸਵੀਰਾਂ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਸੰਗੀਤਾ ਨੇ ਫਾਇਰ ਇਮੋਜੀ ਸ਼ੇਅਰ ਕਰਕੇ ਪ੍ਰਤੀਕਿਰਿਆ ਦਿੱਤੀ ਹੈ।
ਧਨਸ਼੍ਰੀ ਵਰਮਾ ਇੱਕ ਸ਼ਾਨਦਾਰ ਡਾਂਸਰਅਤੇ ਕੋਰੀਓਗ੍ਰਾਫਰ ਹੈ। ਉਹ ਆਪਣੀ ਡਾਂਸ ਕੰਪਨੀ ਵੀ ਚਲਾਉਂਦੀ ਹੈ। ਉਸਨੇ ਡੀਵਾਈ ਪਾਟਿਲ ਕਾਲਜ, ਮੁੰਬਈ ਤੋਂ ਗ੍ਰੈਜੂਏਸ਼ਨ ਕੀਤੀ ਹੈ। ਧਨਸ਼੍ਰੀ ਵਰਮਾ ਦੀ ਡਰੈੱਸ ਸੈਂਸ ਬਹੁਤ ਵਧੀਆ ਹੈ।
ਕੋਰੀਓਗ੍ਰਾਫਰ ਹੋਣ ਦੇ ਨਾਲ-ਨਾਲ ਉਹ ਫੈਸ਼ਨੇਬਲ ਵੀ ਹੈ। ਧਨਸ਼੍ਰੀ ਵਰਮਾ ਨੇ ਇਸ ਸਾਲ ਮਾਰਚ ‘ਚ ਟ੍ਰੋਲਰਾਂ ‘ਤੇ ਜੰਮ ਕੇ ਭੜਾਸ ਕੱਢੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਕੁਝ ਸਮੇਂ ਲਈ ਬ੍ਰੇਕ ਲੈ ਲਿਆ। ਫਿਰ ਉਹ ਇੱਕ ਡਾਂਸ ਸ਼ੋਅ ਦਾ ਹਿੱਸਾ ਵੀ ਬਣ ਗਈ।
ਉਨ੍ਹਾਂ ਨੇ ਆਪਣੇ ਕੋਰੀਓਗ੍ਰਾਫਰ ਪ੍ਰਤੀਕ ਉਤੇਕਰ ਨਾਲ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਸੀ, ਜਿਸ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਬਾਰੇ ਬੁਰਾ-ਭਲਾ ਬੋਲਣਾ ਸ਼ੁਰੂ ਕਰ ਦਿੱਤਾ ਸੀ।
ਉਦੋਂ ਧਨਸ਼੍ਰੀ ਨੇ ਟ੍ਰੋਲ ਕਰਨ ਵਾਲਿਆਂ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਘਰ ਵੀ ਮਾਂ-ਧੀ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ।