ਗਾਇਕ ਬੀ ਪਰਾਕ 'ਤੇ ਤੱਤਾ ਹੋਇਆ ਦੇਵ ਖਰੌੜ, ਲਾਏ ਗੰਭੀਰ ਦੋਸ਼

Friday, Aug 23, 2024 - 12:20 PM (IST)

ਗਾਇਕ ਬੀ ਪਰਾਕ 'ਤੇ ਤੱਤਾ ਹੋਇਆ ਦੇਵ ਖਰੌੜ, ਲਾਏ ਗੰਭੀਰ ਦੋਸ਼

ਐਂਟਰਟੇਨਮੈਂਟ ਡੈਸਕ - ਪੰਜਾਬੀ ਅਦਾਕਾਰ ਦੇਵ ਖਰੌੜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ 'ਬਲੈਕੀਆ', 'ਰੁਪਿੰਦਰ ਗਾਂਧੀ', 'ਡਾਕੂਆਂ ਦਾ ਮੁੰਡਾ', 'ਕਾਕਾ ਜੀ', 'ਡੀਐੱਸਪੀ ਦੇਵ' ਵਰਗੀਆਂ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਨਾਲ ਦਰਸ਼ਕਾ ਦਾ ਦਿਲ ਜਿੱਤਿਆ ਹੈ। ਕਾਮੇਡੀਅਨ ਦੇ ਤੌਰ ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਦੇਵ ਖਰੌੜ ਅੱਜ ਫ਼ਿਲਮਾਂ 'ਚ ਆਪਣੇ ਵੱਖ-ਵੱਖ ਕਿਰਦਾਰਾਂ ਲਈ ਜਾਣੇ ਜਾਂਦੇ ਹਨ।

ਇਹ ਖ਼ਬਰ ਵੀ ਪੜ੍ਹੋ - ਵਿਆਹ ਦੇ 4 ਸਾਲਾਂ ਬਾਅਦ ਨੇਹਾ ਕੱਕੜ ਨੇ ਫੈਨਜ਼ ਨੂੰ ਸੁਣਾਈ ਗੁੱਡ ਨਿਊਜ਼, ਲੱਗਾ ਵਧਾਈਆਂ ਦਾ ਤਾਂਤਾ

ਦੱਸ ਦੇਈਏ ਕਿ ਇਸ ਸਮੇਂ ਦੇਵ ਖਰੌੜ ਆਪਣੀ ਆਉਣ ਵਾਲੀ ਫ਼ਿਲਮ 'ਗਾਂਧੀ ਫੇਰ ਆਗਿਆ' ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਦੀ ਇਹ ਫ਼ਿਲਮ ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਇਸੇ ਵਿਚਾਲੇ ਉਨ੍ਹਾਂ ਨੇ ਮਸ਼ਹੂਰ ਗਾਇਕ ਬੀ ਪਰਾਕ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਦਰਅਸਲ, ਦੇਵ ਖਰੌੜ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਫ਼ਿਲਮ 'ਚ ਗੀਤ ਗਾਉਣ ਲਈ ਸਭ ਤੋਂ ਜ਼ਿਆਦਾ ਪੈਸੇ ਬੀ ਪਰਾਕ ਨੇ ਲਏ ਪਰ ਸੋਸ਼ਲ ਮੀਡੀਆ 'ਤੇ ਗੀਤ ਨੂੰ ਪ੍ਰਮੋਟ ਹੀ ਨਹੀਂ ਕੀਤਾ। ਇੱਕ ਰੀਲ ਪਾਉਣ ਲਈ ਕਿਹਾ ਸੀ ਉਹ ਵੀ ਫਾਰਮੈਲਟੀ ਲਈ ਪਾ ਦਿੱਤੀ। ਤੁਸੀਂ ਪਹਿਲਾਂ ਹੀ ਕਹਿ ਦਿਉਂ ਕਿ ਮੈਂ ਪ੍ਰਮੋਟ ਨਹੀਂ ਕਰਾਂਗਾ, ਮੈਂ ਸਿਰਫ਼ ਗੀਤ ਗਾਵਾਂਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਦਿਨ ਹਮੇਸ਼ਾ ਨਹੀਂ ਰਹਿਣੇ। ਕੋਈ ਵੀ ਸਦਾ ਸਟਾਰ ਬਣ ਕੇ ਨਹੀਂ ਰਹਿੰਦਾ।

ਇਹ ਖ਼ਬਰ ਵੀ ਪੜ੍ਹੋ - ਅਭਿਸ਼ੇਕ-ਐਸ਼ਵਰਿਆ ਦੇ ਵਿਆਹ 'ਚ ਜਾਨ੍ਹਵੀ ਕਪੂਰ ਨੇ ਪਾਇਆ ਸੀ ਰੌਲਾ, ਕੱਟ ਲਈ ਸੀ ਹੱਥ ਦੀ ਨਸ

ਦੱਸਣਯੋਗ ਹੈ ਕਿ ਸਾਲ 2015 'ਚ ਦੇਵ ਖਰੌੜ ਦੀ ਫ਼ਿਲਮ 'ਰੁਪਿੰਦਰ ਗਾਂਧੀ' ਰਿਲੀਜ਼ ਹੋਈ। ਇਸ ਫ਼ਿਲਮ 'ਚ ਉਨ੍ਹਾਂ ਦੇ ਧਮਾਕੇਦਾਰ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਜਿਸ ਤੋਂ ਬਾਅਦ ਇੰਡਸਟਰੀ 'ਚ ਉਹ ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਣ ਲੱਗ ਪਏ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਛੋਟੇ ਪਰਦੇ ਤੇ ਥਿਏਟਰ 'ਚ ਵੀ ਕੰਮ ਕੀਤਾ। ਇੱਥੋ ਹੀ ਅਦਾਕਾਰੀ ਦੇ ਖੇਤਰ 'ਚ ਉਨ੍ਹਾਂ ਦੀ ਕਾਬਲੀਅਤ ਨਿਕਲ ਕੇ ਸਾਹਮਣੇ ਆਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News