ਅਦਾਕਾਰ ਦਰਸ਼ਨ ਥੂਗੁਦੀਪ ਨੂੰ ਹਾਈਕੋਰਟ ਤੋਂ ਮਿਲੀ ਰਾਹਤ

Wednesday, Oct 30, 2024 - 12:44 PM (IST)

ਅਦਾਕਾਰ ਦਰਸ਼ਨ ਥੂਗੁਦੀਪ ਨੂੰ ਹਾਈਕੋਰਟ ਤੋਂ ਮਿਲੀ ਰਾਹਤ

ਮੁੰਬਈ- ਕਰਨਾਟਕ ਹਾਈ ਕੋਰਟ ਨੇ ਕੰਨੜ ਅਦਾਕਾਰ ਦਰਸ਼ਨ ਥੂਗੁਦੀਪ ਨੂੰ 6 ਹਫ਼ਤਿਆਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਉਸ ਨੂੰ ਰੇਣੁਕਾਸਵਾਮੀ ਕਤਲ ਕੇਸ 'ਚ 11 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ 'ਚ ਪੇਸ਼ ਕੀਤੀ ਗਈ ਮੈਡੀਕਲ ਰਿਪੋਰਟ ਮੁਤਾਬਕ ਅਦਾਕਾਰ ਦੀਆਂ ਲੱਤਾਂ ਸੁੰਨ ਹੋ ਗਈਆਂ ਹਨ ਅਤੇ ਉਸ ਦੀ ਸਰਜਰੀ ਕਰਨੀ ਪਈ ਹੈ। ਉਸ ਨੇ ਬੈਂਗਲੁਰੂ ਦੀ ਬਜਾਏ ਮੈਸੂਰ 'ਚ ਸਰਜਰੀ ਕਰਵਾਉਣ ਦੀ ਬੇਨਤੀ ਕੀਤੀ, ਜਿਸ 'ਤੇ ਅਦਾਲਤ ਨੇ ਸਵਾਲ ਖੜ੍ਹੇ ਕੀਤੇ।

ਇਹ ਖ਼ਬਰ ਵੀ ਪੜ੍ਹੋ - Akshay Kumar ਨੇ ਅਯੁੱਧਿਆ ਲਈ ਕੀਤਾ ਇਹ ਨੇਕ ਕੰਮ

ਸਰਕਾਰੀ ਵਕੀਲ ਨੇ ਜ਼ਮਾਨਤ ਦਾ ਵਿਰੋਧ ਕੀਤਾ ਪਰ ਅੰਤ 'ਚ ਅਦਾਲਤ ਨੇ ਉਸ ਦੀ ਸਿਹਤ ਖਰਾਬ ਹੋਣ ਨੂੰ ਦੇਖਦੇ ਹੋਏ ਉਸ ਨੂੰ ਜ਼ਮਾਨਤ ਦੇ ਦਿੱਤੀ। ਹੁਣ ਅਦਾਕਾਰ ਮੈਸੂਰ ਦੇ ਇੱਕ ਨਿੱਜੀ ਹਸਪਤਾਲ 'ਚ ਆਪਣੀ ਸਰਜਰੀ ਕਰਵਾ ਸਕਣਗੇ। ਇਹ ਮਾਮਲਾ ਕੰਨੜ ਫਿਲਮ ਇੰਡਸਟਰੀ ਲਈ ਵੱਡਾ ਮੁੱਦਾ ਬਣਿਆ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News