Independence Day 2020 : ਰਿਲੀਜ਼ ਹੋ ਰਹੀਆਂ ‘ਫ਼ਿਲਮਾਂ ਅਤੇ ਵੈੱਬ ਸੀਰੀਜ਼’, ਦੇਖੋ ਪੂਰੀ ਲਿਸਟ

Friday, Aug 14, 2020 - 01:05 PM (IST)

ਮੁੰਬਈ (ਵੈੱਬ ਡੈਸਕ) : ਕੋਰੋਨਾ ਵਾਇਰਸ ਦੇ ਚੱਲਦਿਆਂ ਫਿਲਹਾਲ ਦੇਸ਼ਭਰ ‘ਚ ਸਿਨੇਮਾਘਰ ਬੰਦ ਹਨ। ਦਰਸ਼ਕ ਇਸ ਵਾਰ ਸਿਨੇਮਾਘਰਾਂ ‘ਚ ਨਹੀਂ ਜਾ ਸਕਦੇ ਪਰ ਆਜ਼ਾਦੀ ਦਿਵਸ ਮੌਕੇ ਓਟੀਟੀ ਪਲੇਟਫਾਰਮ ‘ਤੇ ਕਈ ਨਵੀਆਂ ਫ਼ਿਲਮਾਂ ਅਤੇ ਵੈੱਬ ਸੀਰੀਜ਼ ਰਿਲੀਜ਼ ਹੋ ਰਹੀਆਂ ਹਨ।

1. ਗੁੰਜਨ ਸਕਸੇਨਾ ਦਿ ਕਾਰਗਿਲ ਗਰਲ ਨੈਟਫਲਿਕਸ :— ਜਾਨਹਵੀ ਕਪੂਰ ਸਟਾਰਰ ਫ਼ਿਲਮ ‘ਗੁੰਜਨ ਸਕਸੇਨਾ ਦਿ ਕਾਰਗਿਲ ਗਰਲ ਨੈਟਫਲਿਕਸ’ ‘ਤੇ ਰਿਲੀਜ਼ ਹੋ ਚੁੱਕੀ ਹੈ। ਇਹ ਫ਼ਿਲਮ ਦੇਸ਼ਭਗਤੀ ਤੇ ਮਹਿਲਾ ਸਸ਼ਕਤੀਕਰਨ ਦੋਵਾਂ ਭਾਵਨਾਵਾਂ ‘ਤੇ ਆਧਾਰਤ ਹੈ। ‘ਗੁੰਜਨ ਸਕਸੇਨਾ ਦਿ ਕਾਰਗਿਲ ਗਰਲ‘ ਭਾਰਤੀ ਹਵਾਈ ਫੌਜ ਦੀ ਲੜਾਕੂ ਪਾਇਲਟ ਗੁੰਜਨ ਸਕਸੇਨਾ ਦੀ ਜਿੰਦਗੀ ਤੋਂ ਪ੍ਰੇਰਿਤ ਹੈ ਤੇ ਜਾਨਹਵੀ ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਹੈ। ਸਕਸੇਨਾ ਨੇ 1999 ਦੇ ਕਾਰਗਿਲ ਯੁੱਧ ਦੌਰਾਨ ਜੰਗ ਦੇ ਮੈਦਾਨ ‘ਚ ਐਂਟਰੀ ਕੀਤੀ ਸੀ। ਸ਼ਰਨ ਸ਼ਰਮਾ ਵੱਲੋਂ ਨਿਰਦੇਸ਼ਤ ਇਸ ਪ੍ਰੋਜੈਕਟ ਦੇ ਕਲਾਕਾਰਾਂ ‘ਚ ਪੰਕਜ ਤ੍ਰਿਪਾਠੀ, ਅੰਗਦ ਬੇਦੀ, ਵਿਨੀਤ ਕੁਮਾਰ, ਮਾਨਵ ਵਿੱਜ ਅਤੇ ਆਇਸ਼ਾ ਰਜਾ ਵੀ ਹਨ।

2. ਖ਼ੁਦਾ ਹਾਫ਼ਿਜ਼ :— ਵਿਦੁਯਤ ਜਾਮਵਾਲ, ਅਨੁ ਕਪੂਰ ਦੀ ਇਹ ਫ਼ਿਲਮ 14 ਅਗਸਤ ਯਾਨੀਕਿ ਅੱਜ ਡਿਜਨੀ ਪਲੱਸ ਇਜ਼ ਹੌਟਸਟਾਰ ‘ਤੇ ਧਮਾਕੇ ਲਈ ਤਿਆਰ ਹੈ। ਇਸ ਫ਼ਿਲਮ ਦਾ ਟਰੇਲਰ ਦਰਸ਼ਕਾਂ ਨੂੰ ਬੇਹੱਦ ਪਸੰਦ ਆਇਆ ਹੈ, ਜਿਸ ਕਾਰਨ ਉਮੀਦ ਕੀਤੀ ਜਾ ਰਹੀ ਹੈ ਕਿ ਫ਼ਿਲਮ ਵੀ ਲੋਕਾਂ ਨੂੰ ਕਾਫ਼ੀ ਪਸੰਦ ਆਵੇਗੀ। ਇਸ ਫ਼ਿਲਮ ਨੂੰ ਫਾਰੂਖ ਕਬੀਰ ਨੇ ਡਾਇਰੈਕਟ ਕੀਤਾ ਹੈ।
ਨਿਰਦੇਸ਼ਕ ਫਾਰੂਖ ਕਬੀਰ ਦਾ ਕਹਿਣਾ ਹੈ ਕਿ ਰੋਮਾਂਟਿਕ ਥ੍ਰਿਲਰ ਫ਼ਿਲਮ ‘ਖ਼ੁਦਾ ਹਾਫ਼ਿਜ਼‘ ਨਾਲ ਅਦਾਕਾਰ ਵਿਦਯੁਤ ਜਾਮਵਾਲ ਇੱਕ ਨਵੇਂ ਰੂਪ ‘ਚ ਨਜ਼ਰ ਆਉਣਗੇ। ਇਸ ਫ਼ਿਲਮ ਨਾਲ ਵਿਦਯੁਤ ਪਹਿਲੀ ਵਾਰ ਰੋਮਾਂਸ-ਐਕਸ਼ਨ ‘ਚ ਨਜ਼ਰ ਆਉਣਗੇ।

3. ਅਭਯ-2 :— ਕੁਨਾਲ ਖੇਮੂ, ਚੰਕੀ ਪਾਂਡੇ, ਰਾਮ ਕਪੂਰ ਜਿਹੇ ਕਲਾਕਾਰਾਂ ਨਾਲ ਸੱਜੀ ਵੈੱਬ ਸੀਰੀਜ਼ ‘ਅਭਯ-2’, ਜੀ5 ’ਤੇ 14 ਅਗਸਤ ਯਾਨੀਕਿ ਅੱਜ ਰਿਲੀਜ਼ ਹੋ ਰਹੀ ਹੈ। ਇਸ ਸੀਰੀਜ਼ ਨੂੰ ਕੇਨ ਘੋਸ਼ ਨੇ ਡਾਇਰੈਕਟ ਕੀਤਾ ਹੈ। ਇਹ ਵੈੱਬ ਸੀਰੀਜ਼ ਇਕ ਕ੍ਰਾਈਮ ਥ੍ਰਿਲਰ ਹੈ। ਇਸ ਤੋਂ ਪਹਿਲਾਂ ਅਭਯ ਦੀ ਪਹਿਲੀ ਸੀਰੀਜ਼ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। ਹੁਣ ਇਸ ਸੀਰੀਜ਼ ਦਾ ਦੂਜਾ ਸੀਜ਼ਨ ਰਿਲੀਜ਼ ਹੋ ਰਿਹਾ ਹੈ।

4. ਡੇਂਜਰਸ :— ਮਸ਼ਹੂਰ ਜੋੜੀ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਮੁੜ ਤੋਂ ਪਰਦੇ ‘ਤੇ ਇਕੱਠੇ ਦਿਖਾਈ ਦੇਣ ਲਈ ਤਿਆਰ ਹਨ। ਇਹ ਦੋਵੇਂ ਥ੍ਰਿਲਰ ਫ਼ਿਲਮ ‘ਡੇਂਜਰਸ‘ ਦੇ ਨਾਲ ਨਜ਼ਰ ਆਉਣਗੇ। ਵਿਕਰਮ ਭੱਟ ਵੱਲੋਂ ਲਿਖੀ ਇਹ ਫ਼ਿਲਮ ਭੂਸ਼ਨ ਪਟੇਲ ਵੱਲੋਂ ਨਿਰਦੇਸ਼ਤ ਕੀਤੀ ਗਈ ਹੈ। ਫ਼ਿਲਮ ਡੇਂਜਰਸ 14 ਅਗਸਤ ਨੂੰ ਐੱਮ ਐਕਸ ਪਲੇਅਰ ‘ਤੇ ਆਉਣ ਵਾਲੀ ਹੈ। ਇਸ ਫ਼ਿਲਮ ਨੂੰ ਭੂਸ਼ਨ ਪਟੇਲ ਨੇ ਡਾਇਰੈਕਟ ਕੀਤਾ ਹੈ।

5. ਦਿ ਹਿਡਨ ਸਟ੍ਰਾਇਕ :— ਸਾਲ 2016 ‘ਚ ਹੋਏ ਉੜੀ ਅੱਤਵਾਦੀ ਹਮਲੇ ਦੇ ਜਵਾਬ ‘ਚ ਭਾਰਤੀ ਫੌਜ ਵੱਲੋਂ ਕੀਤੀ ਸਰਜੀਕਲ ਸਟ੍ਰਾਈਕ ‘ਤੇ ਕਈ ਫ਼ਿਲਮਾਂ ਤੇ ਵੈੱਬ ਸੀਰੀਜ਼ ਬਣ ਚੁੱਕੀਆਂ ਹਨ। ਹੁਣ ‘ਸ਼ੋਮਾਰੂ ਸੀ‘ ‘ਤੇ ਫ਼ਿਲਮ ‘ਦ ਹਿਡਨ ਸਟ੍ਰਾਈਕ‘ ਰਿਲੀਜ਼ ਹੋਣ ਜਾ ਰਹੀ ਹੈ। ਇਸ ‘ਚ ਇਕ ਵਾਰ ਫਿਰ ਭਾਰਤੀ ਫੌਜ ਦੀ ਬਹਾਦਰੀ ਤੇ ਦਲੇਰੀ ਦੀ ਕਹਾਣੀ ਦੇਖਣ ਨੂੰ ਮਿਲੇਗੀ। ਫ਼ਿਲਮ ‘ਚ ਦੀਪ ਰਾਜ ਰਾਣਾ, ਸੰਜੇ ਸਿੰਘ, ਲਖਾ ਲਖਵਿੰਦਰ ਜਿਹੇ ਕਈ ਕਲਾਕਾਰ ਹਨ।


sunita

Content Editor

Related News