ਤਾਪਸੀ ਪਨੂੰ, ਅਨੁਰਾਗ ਕਸ਼ਯਪ ਤੇ ਵਿਕਾਸ ਬਹਿਲ ਦੇ ਘਰ ਇਨਕਮ ਟੈਕਸ ਵਿਭਾਗ ਨੇ ਮਾਰਿਆ ਛਾਪਾ

Wednesday, Mar 03, 2021 - 01:44 PM (IST)

ਤਾਪਸੀ ਪਨੂੰ, ਅਨੁਰਾਗ ਕਸ਼ਯਪ ਤੇ ਵਿਕਾਸ ਬਹਿਲ ਦੇ ਘਰ ਇਨਕਮ ਟੈਕਸ ਵਿਭਾਗ ਨੇ ਮਾਰਿਆ ਛਾਪਾ

ਮੁੰਬਈ (ਬਿਊਰੋ)– ਇਨਕਮ ਟੈਕਸ ਵਿਭਾਗ ਨੇ ਫ਼ਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ, ਵਿਕਾਸ ਬਹਿਲ ਤੇ ਅਦਾਕਾਰਾ ਤਾਪਸੀ ਪਨੂੰ ਦੇ ਘਰ ’ਤੇ ਛਾਪੇਮਾਰੀ ਕੀਤੀ ਹੈ। ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਫੈਂਟਮ ਫ਼ਿਲਮਜ਼ ਨਾਲ ਸਬੰਧਤ ਹੈ। ਇਨਕਮ ਟੈਕਸ ਵਿਭਾਗ ਵਲੋਂ ਇਹ ਛਾਪੇਮਾਰੀ ਮੁੰਬਈ ਦੀਆਂ ਕਈ ਥਾਵਾਂ ’ਤੇ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਉਕਤ ਤਿੰਨਾਂ ਖ਼ਿਲਾਫ਼ ਕਥਿਤ ਤੌਰ ’ਤੇ ਵੱਡੇ ਪੱਧਰ ’ਤੇ ਇਨਕਮ ਟੈਕਸ ਚੋਰੀ ਦਾ ਮਾਮਲਾ ਹੈ। ਇਨ੍ਹਾਂ ਲੋਕਾਂ ਦੇ ਮੁੰਬਈ ਤੇ ਇਥੋਂ ਬਾਹਰੀ ਟਿਕਾਣਿਆਂ ’ਤੇ ਛਾਮੇਪਾਰੀ ਹੋ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਛਾਪੇਮਾਰੀ ਦੌਰਾਨ ਹੋਰ ਵੀ ਵੱਡੇ ਨਾਂ ਸਾਹਮਣੇ ਆ ਸਕਦੇ ਹਨ।

ਇਨਕਮ ਟੈਕਸ ਵਿਭਾਗ ਦੀ ਟੀਮ ਮੁੰਬਈ, ਪੁਣੇ ਸਮੇਤ 20 ਥਾਵਾਂ ’ਤੇ ਇਕੱਠਿਆਂ ਛਾਪੇਮਾਰੀ ਕਰ ਰਹੀ ਹੈ। ਇਸ ’ਚ ਚਾਰ ਕੰਪਨੀਆਂ ਸ਼ਾਮਲ ਹਨ।

ਪਿਛਲੇ ਮਹੀਨੇ ਹੀ ਬਾਲਾਜੀ ਟੈਲੀਫ਼ਿਲਮਜ਼ ਦੇ ਨਵੇਂ ਡਿਵੀਜ਼ਨ ਕਲਟ ਮੂਵੀਜ਼ ਨੇ ‘ਦੋਬਾਰਾ’ ਦਾ ਟੀਜ਼ਰ ਰਿਲੀਜ਼ ਕੀਤਾ ਸੀ। ਫ਼ਿਲਮ ’ਚ ਤਾਪਸੀ ਪਨੂੰ ਮੁੱਖ ਭੂਮਿਕਾ ’ਚ ਹੈ ਤੇ ਅਨੁਰਾਗ ਕਸ਼ਯਪ ਇਸ ਥ੍ਰਿਲਰ ਦਾ ਨਿਰਦੇਸ਼ਨ ਕਰਨਗੇ। ਇਸ ਦੇ ਟੀਜ਼ਰ ਵੀਡੀਓ ’ਚ ਤਾਪਸੀ ਤੇ ਅਨੁਰਾਗ ਦੋਵੇਂ ਇਕੱਠੇ ਨਜ਼ਰ ਆਏ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News