‘ਕੇ.ਬੀ.ਸੀ’ ਦੇ ਨਵੇਂ ਸੀਜ਼ਨ ’ਚ ਅਮਿਤਾਭ ਬੱਚਨ ਨੇ ਔਰਤ ਨੂੰ ਪੁੱਛਿਆ ਇਹ ਸਵਾਲ, ਦੇਖੋ ਵੀਡੀਓ

Tuesday, Jun 14, 2022 - 11:27 AM (IST)

‘ਕੇ.ਬੀ.ਸੀ’ ਦੇ ਨਵੇਂ ਸੀਜ਼ਨ ’ਚ ਅਮਿਤਾਭ ਬੱਚਨ ਨੇ ਔਰਤ ਨੂੰ ਪੁੱਛਿਆ ਇਹ ਸਵਾਲ, ਦੇਖੋ ਵੀਡੀਓ

ਮੁੰਬਈ: ਬੋਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਨੇ ਹਾਲ ਹੀ ’ਚ ਐਲਾਨ ਕੀਤਾ ਹੈ ਕਿ ਉਹ ‘ਕੌਨ ਬਨੇਗਾ ਕਰੋੜਪਤੀ’ (ਕੇ.ਬੀ.ਸੀ) ਦਾ ਨਵਾਂ ਸੀਜ਼ਨ ਲੈ ਕੇ ਆ ਰਹੇ ਹਨ। ਜਿਸ ’ਚ ਅਮਿਤਾਭ ਬੱਚਨ ਕਵਿਜ਼ ਪੁੱਛਦੇ ਹਨ।

ਇਹ  ਵੀ ਪੜ੍ਹੋ : ਗਰਭਵਤੀ ਵਿੰਨੀ ਅਰੋੜਾ ਨੂੰ ਪਰਿਵਾਰ ਦੇ ਰਿਹਾ ਢੇਰ ਸਾਰਾ ਪਿਆਰ, ਬੁਰੀ ਨਜ਼ਰ ਤੋਂ ਬਚਾਉਣ ਲਈ ਭੈਣ ਨੇ ਕੀਤਾ ਇਹ ਕੰਮ

ਹਾਲ ਹੀ ’ਚ ਇਕ ਵੀਡੀਓ  ’ਚ ਅਮਿਤਾਭ ਬੱਚਨ ਨੇ ਇਕ ਪ੍ਰਤੀਯੋਗੀ ਗੁੱਡੀ ਨੂੰ GPS ਤਕਨਾਲੋਜੀ ਵਾਲਾ ਵਿਕਲਪ ਚੁਣਨ ਲਈ ਕਿਹਾ। ਜਿਸ ਦੀ ਆਪਸ਼ਨ ’ਚ ਟਾਈਪਰਾਈਟਰ, ਟੈਲੀਵਿਜ਼ਨ, ਸੈਟੇਲਾਈਟ ਅਤੇ 2,000 ਰੁਪਏ ਦਾ ਨੋਟ ਜਵਾਬ ’ਚ ਸ਼ਾਮਲ ਸੀ।

 

ਜਿਵੇਂ ਹੀ ‘ਹੌਟ ਸੀਟ’ ’ਤੇ ਬੈਠੀ ਔਰਤ ਨੇ ਜਵਾਬ ਦਿੱਤਾ ਕਿ ਇਹ 2,000 ਰੁਪਏ ਦਾ ਨੋਟ ਹੈ। ਅਦਾਕਾਰ ਅਮਿਤਾਭ ਬੱਚਨ ਨੇ ਉਸ ਨੂੰ ਕਿਹਾ ਕਿ ‘ਇਹ ਜਵਾਬ ਪੱਕਾ ਹੈ’ ਅਤੇ ਉਸ ਔਰਤ ਨੇ ਅੱਗੇ ਕਿਹਾ ਕਿ ‘ਸਿਰਫ਼ ਉਸ ਨੂੰ ਹੀ ਨਹੀਂ ਸਗੋਂ ਪੂਰੇ ਦੇਸ਼ ਨੂੰ ਯਕੀਨ ਹੈ। ਬੱਚਨ ਨੇ ਫ਼ਿਰ ਖ਼ੁਲਾਸਾ ਕੀਤਾ ਕਿ ਸੈਟਾਲਾਈਟ ਸਹੀ ਜਵਾਬ ਸੀ ਪਰ ਇਸ ’ਤੇ ਔਰਤ ਨੇ ਕਿਹਾ ਕਿ ‘ਉਹ ਮਜ਼ਾਕ ਕਰ  ਰਹੇ ਹਨ।’

ਇਹ  ਵੀ ਪੜ੍ਹੋ :  ਬੀ ਪਰਾਕ ਨੇ ਲਾਈਵ ਸ਼ੋਅ ਦਾ ਕੀਤਾ ਐਲਾਨ ,15 ਜੂਨ ਨੂੰ ਪਹੁੰਚਣਗੇ ਗੁਰੂਗ੍ਰਾਮ

ਅਮਿਤਾਭ ਨੇ ਕਿਹਾ ਕਿ ‘ਮੈਂ ਮਜ਼ਾਕ ਕਿਉਂ ਕਰਾਂਗਾ? ਮਜ਼ਾਕ ਉਹ ਸੀ ਜਿਸ ਨੂੰ ਤੁਸੀਂ ਸੱਚ ਸਮਝਦੇ ਹੋ।’ ਅਤੇ ਉਨ੍ਹਾਂ ਕਿਹਾ ਕਿ ‘ਗਿਆਨ ਜਿੱਥੋਂ ਮਰਜ਼ੀ ਲਓ ਪਰ ਪਹਿਲਾਂ ਉਸ ਦੇ ਤੱਥਾਂ ਦੀ ਘੋਖ ਜ਼ਰੂਰੀ ਕੀਤੀ ਜਾਵੇ।’

PunjabKesari

ਤੁਹਾਨੂੰ ਦੱਸ ਦੇਈਏ ਕਿ ਅਮਿਤਾਭ ਬੱਚਨ  ਸਾਲ 2000 ਤੋਂ  ‘ਕੋ.ਬੀ.ਸੀ’ ਮੇਜ਼ਬਾਨੀ ਕਰ ਰਹੇ ਹਨ। ਜਾਣਕਾਰੀ ਅਨੁਸਾਰ ਸਾਲ 2007 ’ਚ ਇਸ ਸ਼ੋਅ ਦੀ ਮੇਜ਼ਬਾਨੀ ਸ਼ਾਹਰੁਖ਼ ਖ਼ਾਨ ਨੇ ਕੀਤੀ ਸੀ।


author

Anuradha

Content Editor

Related News