ਨਵੇਂ ਵਿਵਾਦ 'ਚ ਗਾਇਕ ਮਨਕੀਰਤ ਔਲਖ, ਸਬੂਤ ਖੰਘਾਲ ਰਹੀਆਂ ਨੇ ਏਜੰਸੀਆਂ

Thursday, Sep 28, 2023 - 12:07 PM (IST)

ਨਵੇਂ ਵਿਵਾਦ 'ਚ ਗਾਇਕ ਮਨਕੀਰਤ ਔਲਖ, ਸਬੂਤ ਖੰਘਾਲ ਰਹੀਆਂ ਨੇ ਏਜੰਸੀਆਂ

ਐਂਟਰਟੇਨਮੈਂਟ ਡੈਸਕ - ਪੰਜਾਬ ਦੇ ਮੰਨੇ-ਪ੍ਰਮੰਨੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ 6 ਮਹੀਨੇ ਪਹਿਲਾਂ ਜਾਂਚ ਏਜੰਸੀ ਐੱਨ. ਆਈ. ਏ. ਨੇ ਮੋਹਾਲੀ ਏਅਰਪੋਰਟ ’ਤੇ ਦੁਬਈ ਜਾਣ ਤੋਂ ਰੋਕ ਲਿਆ ਸੀ। ਮਨਕੀਰਤ ਔਲਖ ਖ਼ਿਲਾਫ਼ ਏਜੰਸੀ ਵਲੋਂ ਲੁਕਆਊਟ ਸਰਕੁਲਰ ਜਾਰੀ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : 'ਬੰਬੂਕਾਟ' ਦੀ ਇਸ ਅਦਾਕਾਰਾ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਮਨਕੀਰਤ ਔਲਖ ਨੂੰ ਪਿਛਲੇ ਸਾਲ ਜੇਲ ਵਿਚ ਬੰਦ ਲਾਰੈਂਸ ਬਿਸ਼ਨੋਈ ਦੇ ਵਿਰੋਧੀ ਗੈਂਗ ਦਵਿੰਦਰ ਬੰਬੀਹਾ ਤੋਂ ਧਮਕੀ ਵੀ ਮਿਲੀ ਸੀ। ਇਹ ਧਮਕੀ ਬਿਸ਼ਨੋਈ ਅਤੇ ਉਸ ਦੇ ਸਾਥੀ ਗੈਂਗਸਟਰ ਗੋਲਡੀ ਬਰਾੜ ਵਲੋਂ ਸਿੱਧੂ ਮੂਸੇਵਾਲਾ ਦੀ ਮਈ, 2022 ਵਿਚ ਹੋਈ ਹੱਤਿਆ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਦਿੱਤੀ ਗਈ ਸੀ। ਇਸ ਧਮਕੀ ਤੋਂ ਬਾਅਦ ਮਨਕੀਰਤ ਔਲਖ ਨੇ ਪੰਜਾਬ ਪੁਲਸ ਕੋਲੋਂ ਸੁਰੱਖਿਆ ਦੀ ਵੀ ਮੰਗ ਕੀਤੀ ਸੀ। 

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ

ਦੱਸ ਦਈਏ ਕਿ ਸਾਲ 2014 ਵਿਚ ਮਨਕੀਰਤ ਔਲਖ ਨੇ ਰੋਪੜ ਦੀ ਜੇਲ੍ਹ ਵਿਚ ਇਕ ਸ਼ੋਅ ਕੀਤਾ ਸੀ। ਇਸ ਸ਼ੋਅ ਦੌਰਾਨ ਮਨਕੀਰਤ ਔਲਖ ਨੇ ਬਿਸ਼ਨੋਈ ਨੂੰ ਆਪਣਾ ਭਰਾ ਦੱਸਿਆ ਸੀ। ਬਿਸ਼ਨੋਈ ਨੂੰ ਸਾਲ 2014 ਵਿਚ ਰਾਜਸਥਾਨ ਪੁਲਸ ਵਲੋਂ ਕੀਤੇ ਗਏ ਐਨਕਾਊਂਟਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਸਾਲ ਨਵੰਬਰ ਵਿਚ ਹੀ ਐੱਨ. ਆਈ. ਏ. ਨੇ ਮਨਕੀਰਤ ਔਲਖ ਕੋਲੋਂ ਬਿਸ਼ਨੋਈ ਨਾਲ ਉਸ ਦੇ ਸਬੰਧਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਸੀ ਅਤੇ ਔਲਖ ਖ਼ਿਲਾਫ਼ ਮਾਰਚ ਵਿਚ ਲੁਕਆਊਟ ਸਰਕੁਲਰ ਜਾਰੀ ਕੀਤਾ ਸੀ। ਹਾਲਾਂਕਿ ਇਸ ਸਰਕੁਲਰ ਦੇ ਬਾਵਜੂਦ ਦੱਸਿਆ ਜਾ ਰਿਹਾ ਹੈ ਕਿ ਮਨਕੀਰਤ ਔਲਖ ਨੇ ਦੁਬਈ ਵਿਚ ਇਕ ਨਿੱਜੀ ਫੰਕਸ਼ਨ ਵਿਚ ਹਿੱਸਾ ਲਿਆ। ਇਹ ਸਮਾਰੋਹ ਇਕ ਕਾਰੋਬਾਰੀ ਵਲੋਂ ਕਰਵਾਇਆ ਗਿਆ ਸੀ। ਇਹ ਕਾਰੋਬਾਰੀ ਵੀ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਈ. ਡੀ. ਦੀ ਜਾਂਚ ਦੇ ਦਾਇਰੇ ਵਿਚ ਹੈ। ਹੁਣ ਏਜੰਸੀਆਂ ਇਸ ਗੱਲ ਦੀ ਪੁਸ਼ਟੀ ਕਰਨ ਵਿਚ ਲੱਗੀਆਂ ਹੋਈਆਂ ਹਨ ਕਿ ਮਨਕੀਰਤ ਔਲਖ ਨੇ ਕੀ ਸਚਮੁੱਚ ਦੁਬਈ ਦੀ ਯਾਤਰਾ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News