ਕੋਲਕਾਤਾ ਰੇਪ ਕੇਸ 'ਚ ਗਾਇਕ ਅਰਿਜੀਤ ਸਿੰਘ ਨੇ ਮੰਗਿਆ ਨਿਆਂ, ਗਾਣੇ 'ਚ ਛਲਕਿਆ ਦਰਦ
Thursday, Aug 29, 2024 - 12:39 PM (IST)
ਮੁੰਬਈ- ਕੋਲਕਾਤਾ ਦੇ ਆਰਜੀ ਕਾਰ ਹਸਪਤਾਲ 'ਚ ਇੱਕ ਮਹਿਲਾ ਡਾਕਟਰ ਨਾਲ ਹੋਈ ਬੇਰਹਿਮੀ ਨੇ ਦੇਸ਼ ਭਰ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਬਲਾਤਕਾਰ-ਕਤਲ ਮਾਮਲੇ 'ਚ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਜਾਰੀ ਹਨ। ਆਮ ਲੋਕ ਹੋਵੇ ਜਾਂ ਸੈਲੇਬਸ, ਹਰ ਕੋਈ ਪੀੜਤ ਪਰਿਵਾਰ ਦੇ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ। ਹੁਣ ਬਾਲੀਵੁੱਡ ਦੇ ਮਸ਼ਹੂਰ ਗਾਇਕ ਅਰਿਜੀਤ ਸਿੰਘ ਵੀ ਕੋਲਕਾਤਾ ਮਾਮਲੇ ਨੂੰ ਲੈ ਕੇ ਵਿਰੋਧ ਕਰਦੇ ਨਜ਼ਰ ਆ ਰਹੇ ਹਨ। ਉਸ ਨੇ ਇਸ ਹਾਦਸੇ ਸਬੰਧੀ ਇੱਕ ਗੀਤ ਤਿਆਰ ਕੀਤਾ ਹੈ, ਜਿਸ ਰਾਹੀਂ ਉਹ ਕੋਲਕਾਤਾ 'ਚ ਚੱਲ ਰਹੇ ਅੰਦੋਲਨ ਦਾ ਹਿੱਸਾ ਬਣ ਗਿਆ ਹੈ।ਕੋਲਕਾਤਾ 'ਚ ਬਲਾਤਕਾਰ ਅਤੇ ਹੱਤਿਆ ਦੀ ਘਟਨਾ ਤੋਂ ਬਾਅਦ ਪੂਰੇ ਦੇਸ਼ 'ਚ ਗੁੱਸੇ ਦਾ ਮਾਹੌਲ ਹੈ। ਹੁਣ ਅਰਿਜੀਤ ਸਿੰਘ ਨੇ ਅੰਦੋਲਨ ਦੇ ਸਮਰਥਨ 'ਚ ਆ ਕੇ ਆਪਣੇ ਨਵੇਂ ਬੰਗਾਲੀ ਗੀਤ 'ਆਰ ਕੋਬੇ' ਨਾਲ ਇਨਸਾਫ ਦੀ ਮੰਗ ਕੀਤੀ ਹੈ। ਇਸ ਗੀਤ ਨੂੰ ਲਾਂਚ ਕਰਦੇ ਹੋਏ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਹ ਕੋਈ ਵਿਰੋਧ ਗੀਤ ਨਹੀਂ, ਸਗੋਂ ਐਕਸ਼ਨ ਦਾ ਸੱਦਾ ਹੈ।
ਇਹ ਖ਼ਬਰ ਵੀ ਪੜ੍ਹੋ -ਇਸ ਅਦਾਕਾਰਾ ਨੇ ਨਮਾਜ਼- ਕੁਰਾਨ 'ਤੇ ਦਿੱਤਾ ਅਜਿਹਾ ਬਿਆਨ, ਹੋ ਗਈ ਟਰੋਲ
'ਆਰ ਕੋਬੇ' ਦਾ ਮਤਲਬ ਇਹ ਕਦੋਂ ਖਤਮ ਹੋਵੇਗਾ? ਇਸ ਗੀਤ ਨੂੰ ਅਰਿਜੀਤ ਨੇ ਨਾ ਸਿਰਫ ਆਪਣੀ ਆਵਾਜ਼ ਦਿੱਤੀ ਹੈ, ਸਗੋਂ ਇਸ ਨੂੰ ਲਿਖਿਆ ਅਤੇ ਕੰਪੋਜ਼ ਵੀ ਕੀਤਾ ਹੈ। ਗੀਤ ਦਾ ਵੀਡੀਓ ਅਰਿਜੀਤ ਨੇ ਆਪਣੇ ਯੂਟਿਊਬ ਚੈਨਲ 'ਤੇ ਸ਼ੇਅਰ ਕੀਤਾ ਹੈ। ਗੀਤ 'ਚ ਅਰਿਜੀਤ ਦੇ ਅੰਦਰਲੇ ਦਰਦ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। 'ਆਰ ਕੋਬੇ' ਗੀਤ ਤਿੰਨ ਮਿੰਟਾਂ ਦਾ ਹੈ, ਜਿਸ ਨੂੰ ਦੇਖ ਕੇ ਤੁਹਾਡੇ ਰੋਂਗਟੇ ਖੜ੍ਹੇ ਹੋ ਜਾਣਗੇ ਹੈ।ਅਰਿਜੀਤ ਸਿੰਘ ਦੇ ਗੀਤ 'ਤੇ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਕੁਝ ਲੋਕ ਅਜਿਹੇ ਹਨ ਜੋ ਅਰਿਜੀਤ ਸਿੰਘ ਨੂੰ ਦੇਰ ਨਾਲ ਪ੍ਰਦਰਸ਼ਨ ਦਾ ਹਿੱਸਾ ਬਣਨ ਲਈ ਟ੍ਰੋਲ ਕਰ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਗਾਇਕ ਦੇ ਸਮਰਥਨ ਲਈ ਉਨ੍ਹਾਂ ਦੀ ਤਾਰੀਫ ਵੀ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ -ਕਮਰੇ 'ਚ ਬੁਲਾਇਆ, ਇਸ ਅਦਾਕਾਰ ਨਾਲ ਹੋਈ ਜ਼ਬਰਦਸਤੀ ਦੀ ਕੋਸ਼ਿਸ਼
ਕੀ ਹੈ ਮਾਮਲਾ?
ਜੋ ਲੋਕ ਅਜੇ ਤੱਕ ਇਸ ਮਾਮਲੇ ਤੋਂ ਅਣਜਾਣ ਹਨ। ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਆਰਜੀ ਕਾਰ ਹਸਪਤਾਲ 'ਚ 31 ਸਾਲਾ ਟਰੇਨੀ ਡਾਕਟਰ ਨਾਲ ਬਲਾਤਕਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਹਾਦਸੇ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਬੰਗਾਲ ਵਿੱਚ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਔਰਤਾਂ ਲਈ ਸੁਰੱਖਿਆ ਅਤੇ ਨਿਆਂ ਦੀ ਮੰਗ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।