ਪੀ. ਟੀ. ਸੀ. ਦੇ 9ਵੇਂ ਐਵਾਰਡ ਸਮਾਰੋਹ ''ਚ ਕਲਾਕਾਰਾਂ ਨੇ ਬੰਨ੍ਹਿਆ ਰੰਗ

Saturday, May 28, 2016 - 08:08 AM (IST)

ਜਲੰਧਰ : ਪੀ. ਟੀ. ਸੀ. ਪੰਜਾਬੀ ਨੇ ਸੰਗੀਤ ਐਵਾਰਡ ਰਾਹੀਂ ਕਲਾਕਾਰਾਂ ਨੂੰ ਅਜਿਹਾ ਪਲੇਟਫਾਰਮ ਦਿੱਤਾ ਹੈ, ਜਿਸ ਨਾਲ ਕਲਾਕਾਰ ਮਾਣ ਮਹਿਸੂਸ ਕਰਦੇ ਹਨ। ਪੀ. ਏ. ਪੀ. ਗਰਾਊਂਡ ''ਚ ਹੋਏ ਪੀ. ਟੀ. ਸੀ. ਪੰਜਾਬੀ ਦੇ 9ਵੇਂ ਐਵਾਰਡ ਸਮਾਰੋਹ ਵਿਚ ਕਲਾਕਾਰਾਂ ਨੇ ਖੂਬ ਰੰਗ ਬੰਨ੍ਹਿਆ ਅਤੇ ਹਾਜ਼ਰੀਨ ਨੇ ਇਸ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ। ਬਾਲੀਵੁੱਡ ਅਦਾਕਾਰਾ ਅਮਿਸ਼ਾ ਪਟੇਲ ਨੇ ਆਪਣੀਆਂ ਅਦਾਵਾਂ ਦਾ ਜਲਵਾ ਦਿਖਾਇਆ, ਜਿਸ ਦੀ ਦਰਸ਼ਕਾਂ ਨੇ ਬਹੁਤ ਸ਼ਲਾਘਾ ਕੀਤੀ।
ਇਸ ਮੌਕੇ ਬੈਸਟ ਧਾਰਮਿਕ ਕੈਸਟ ਲਈ ਬਾਈ ਰਾਏ ਸਿੰਘ ਨੂੰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਸਤਿੰਦਰ ਸਰਤਾਜ ਨੂੰ ਬੈਸਟ ਸੂਫੀ ਐਲਬਮ ਅਤੇ ਬੈਸਟ ਧਾਰਮਿਕ ਮਿਊਜ਼ਿਕ ਵੀਡੀਓ ਐਵਾਰਡ ਦਿੱਤਾ ਗਿਆ। ਇਸੇ ਸਾਲ ਦਾਦਾ ਸਾਹਿਬ ਫਾਲਕੇ ਫਿਲਮ ਫਾਊਂਡੇਸ਼ਨ ਪੁਰਸਕਾਰ ਨਾਲ ਸਨਮਾਨਿਤ ਹੋਈ ਪੀ. ਟੀ. ਸੀ. ਨੈੱਟਵਰਕ ਦੀ ਡਾਇਰੈਕਟਰ ਅਤੇ ਸੀ. ਈ. ਓ. ਰਾਜੀ ਐੱਮ. ਸ਼ਿੰਦੇ ਨੇ ਆਪਣੇ ਸੰਬੋਧਨ ''ਚ ਔਰਤਾਂ ਦੇ ਯੋਗਦਾਨ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਔਰਤਾਂ ਕਾਰਨ ਹੀ ਦੇਸ਼ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ।
ਇਸ ਮੌਕੇ ਪੀ. ਟੀ. ਸੀ. ਦੇ ਡਾਇਰੈਕਟਰ ਰਵਿੰਦਰ ਨਾਰਾਇਣ ਨੇ ਕਿਹਾ ਕਿ ਇਨ੍ਹਾਂ ਐਵਾਰਡਜ਼ ਰਾਹੀਂ ਉਨ੍ਹਾਂ ਕਲਾਕਾਰਾਂ ਨੂੰ ਵੀ ਵੱਡਾ ਮੰਚ ਮਿਲਿਆ ਹੈ, ਜਿਨ੍ਹਾਂ ਨੂੰ ਪਹਿਲਾਂ ਕਦੀ ਵੱਡੇ ਮੰਚ ''ਤੇ ਜਾਣ ਦਾ ਮੌਕਾ ਨਹੀਂ ਮਿਲਿਆ।


Related News