''ਮਰਡਰ 4'' ''ਚ ਕੰਮ ਕਰਨਗੇ ਇਮਰਾਨ ਹਾਸ਼ਮੀ

05/15/2016 2:59:13 PM

ਮੁੰਬਈ—ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਫਿਲਮ ''ਮਰਡਰ'' ਦੇ ਚੋਥੇ ਅਡੀਸ਼ਨ ''ਚ ਕੰਮ ਕਰਨਗੇ। ਬਾਲੀਵੁੱਡ ਫਿਲਮ ''ਮਰਡਰ'' ਦਾ ਚੋਥਾ ਭਾਗ ਬਣਨ ਦੀ ਤਿਆਰੀ ਚਲ ਰਹੀ ਹੈ। ਇਸ ਫਿਲਮ ''ਚ ਫਿਰ ਇਮਰਾਨ ਹਾਸ਼ਮੀ ਆਪਣਾ ਜਲਵਾ ਦਿਖਾਉਂਦੇ ਨਜ਼ਰ ਆਉਣਗੇ। ਇਮਰਾਨ ਨੇ ''ਮਰਡਰ'' ''ਚ ਮਲਿਕਾ ਸ਼ੇਰਾਵਤ ਅਤੇ ''ਮਰਡਰ 2'' ''ਚ ਜੈਕਲੀਨ ਫਰਨਾਡੀਜ਼ ਨਾਲ ਰੋਮਾਂਸ ਕੀਤਾ ਸੀ। ਇਮਰਾਨ ਨੇ ਕਿਹਾ, ਕਿ ''ਮਰਡਰ 4'' ਦੀ ਪਟਕਥਾ ''ਤੇ ਕੰਮ ਚਲ ਰਿਹਾ ਹੈ। ਇਹ ਫਿਲਮ ਅਸਲ ''ਚ ਬਣਨ ਜਾ ਰਹੀ ਹੈ। 
ਜ਼ਿਕਰਯੋਗ ਹੈ ਕਿ ਇਹ ਫਿਲਮ ਸਾਲ ਦੇ ਆਖਰ ''ਚ ਰਿਲੀਜ਼ ਹੋਵੇਗੀ। ਹਾਲ ''ਚ ਇਮਰਾਨ ਹਾਸ਼ਮੀ ਦੀ ਫਿਲਮ ''ਅਜਹਰ'' ਰਿਲੀਜ਼ ਹੋਈ ਹੈ।


Related News