IIFA ਡਿਜੀਟਲ ਐਵਾਰਡ 2025: ''ਅਮਰ ਸਿੰਘ ਚਮਕੀਲਾ'', ''ਪੰਚਾਇਤ 3'' ਨੇ ਜਿੱਤੇ ਕਈ ਪੁਰਸਕਾਰ

Sunday, Mar 09, 2025 - 04:43 PM (IST)

IIFA ਡਿਜੀਟਲ ਐਵਾਰਡ 2025: ''ਅਮਰ ਸਿੰਘ ਚਮਕੀਲਾ'', ''ਪੰਚਾਇਤ 3'' ਨੇ ਜਿੱਤੇ ਕਈ ਪੁਰਸਕਾਰ

ਜੈਪੁਰ (ਏਜੰਸੀ)- ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਅਵਾਰਡ (IIFA) ਡਿਜੀਟਲ ਐਵਾਰਡ 2025 ਵਿੱਚ  ਫਿਲਮ ਨਿਰਮਾਤਾ ਇਮਤਿਆਜ਼ ਅਲੀ ਦੀ 'ਅਮਰ ਸਿੰਘ ਚਮਕੀਲਾ' ਅਤੇ ਵੈੱਬ ਸੀਰੀਜ਼ 'ਪੰਚਾਇਤ' ਦੇ ਤੀਜੇ ਸੀਜ਼ਨ ਨੇ ਕਈ ਪੁਰਸਕਾਰ ਜਿੱਤੇ। ਇਸ ਸਾਲ ਜੈਪੁਰ ਵਿੱਚ ਆਯੋਜਿਤ ਹੋ ਰਿਹਾ ਆਈਫਾ ਦਾ 25ਵਾਂ ਐਡੀਸ਼ਨ ਸ਼ਨੀਵਾਰ ਨੂੰ ਸ਼ੁਰੂ ਹੋਇਆ।

ਸਿਤਾਰਿਆਂ ਨਾਲ ਭਰੀ ਇਸ ਸ਼ਾਮ ਵਿੱਚ ਨੋਰਾ ਫਤੇਹੀ, ਸਚਿਨ-ਜਿਗਰ, ਸ਼੍ਰੇਆ ਘੋਸ਼ਾਲ ਅਤੇ ਮੀਕਾ ਸਿੰਘ ਨੇ ਸ਼ਾਨਦਾਰ ਪੇਸ਼ਕਾਰੀ ਦਿੱਤੀ। ਇਸ ਸ਼ਾਮ ਦੀ ਮੇਜ਼ਬਾਨੀ ਅਪਾਰਸ਼ਕਤੀ ਖੁਰਾਨਾ, ਵਿਜੇ ਵਰਮਾ ਅਤੇ ਅਭਿਸ਼ੇਕ ਬੈਨਰਜੀ ਨੇ ਕੀਤੀ। ਪੰਜਾਬੀ ਗਾਇਕ ਦੀ ਜੀਵਨੀ 'ਤੇ ਆਧਾਰਿਤ ਨੈੱਟਫਲਿਕਸ ਫਿਲਮ 'ਅਮਰ ਸਿੰਘ ਚਮਕੀਲਾ' ਨੇ ਸਰਵੋਤਮ ਫਿਲਮ ਦਾ ਖਿਤਾਬ ਜਿੱਤਿਆ, ਜਦੋਂ ਕਿ ਅਲੀ ਨੂੰ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਮਿਲਿਆ। ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਨੇ ਕੰਮ ਕੀਤਾ ਸੀ।

ਇਸ ਸਮਾਗਮ ਵਿੱਚ ਸ਼ਾਹਿਦ ਕਪੂਰ, ਕਰੀਨਾ ਕਪੂਰ ਖਾਨ, ਕਰਨ ਜੌਹਰ, ਮਾਧੁਰੀ ਦੀਕਸ਼ਿਤ, ਬੌਬੀ ਦਿਓਲ, ਪ੍ਰਤੀਕ ਗਾਂਧੀ, ਜੈਦੀਪ ਅਹਲਾਵਤ, ਅਲੀ ਫਜ਼ਲ, ਰਿਚਾ ਚੱਢਾ, ਨਿਮ੍ਰਿਤ ਕੌਰ, ਕਰਿਸ਼ਮਾ ਤੰਨਾ, ਨੁਸਰਤ ਭਰੂਚਾ ਅਤੇ ਰਵੀ ਕਿਸ਼ਨ ਵਰਗੇ ਬਾਲੀਵੁੱਡ ਦੇ ਮੁੱਖ ਸਿਤਾਰੇ ਵੀ ਸ਼ਾਮਲ ਹੋਏ।


author

cherry

Content Editor

Related News