IIFA AWARDS 2022: ਗ੍ਰੀਨ ਕਾਰਪੇਟ ''ਤੇ ਸਾਰਾ ਅਲੀ ਦੀ ਖੂਬਸੂਰਤ ਲੁਕ ਨੇ ਲੁੱਟੀ ਮਹਿਫ਼ਿਲ (ਤਸਵੀਰਾਂ)

Saturday, Jun 04, 2022 - 10:53 AM (IST)

IIFA AWARDS 2022: ਗ੍ਰੀਨ ਕਾਰਪੇਟ ''ਤੇ ਸਾਰਾ ਅਲੀ ਦੀ ਖੂਬਸੂਰਤ ਲੁਕ ਨੇ ਲੁੱਟੀ ਮਹਿਫ਼ਿਲ (ਤਸਵੀਰਾਂ)

ਮੁੰਬਈ-  IIFA AWARD 2022 ਆਬੂ ਧਾਬੀ 'ਚ ਹੋ ਰਿਹਾ ਹੈ। ਆਈਫਾ ਲਈ ਆਬੂ ਧਾਬੀ ਪਹੁੰਚੀਆਂ ਮਸ਼ਹੂਰ ਹਸਤੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਐਵਾਰਡ ਸ਼ੋਅ 2 ਜੂਨ ਤੋਂ ਸ਼ੁਰੂ ਹੋਇਆ ਹੈ ਅਤੇ 4 ਜੂਨ ਤੱਕ ਯਸ ਆਈਲੈਂਡ 'ਚ ਚੱਲੇਗਾ। ਬੀਤੀ ਰਾਤ ਆਈਫਾ ਦੇ ਗ੍ਰੀਨ ਕਾਰਪੇਟ 'ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। 

PunjabKesari
ਨੇਹਾ ਕੱਕੜ, ਸਾਰਾ ਅਲੀ ਖਾਨ, ਅਨਨਿਆ ਪਾਂਡੇ ਤੋਂ ਲੈ ਕੇ ਕਈ ਹਸੀਨਾਵਾਂ ਨੇ ਆਪਣੇ ਹੁਸਨ ਦਾ ਜਲਵਾ ਦਿਖਾਇਆ। ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਆਈਫਾ ਦੇ ਗ੍ਰੀਨ ਕਾਰਪੇਟ 'ਤੇ ਪਟੌਦੀ ਪਰਿਵਾਰ ਦੀ ਧੀ ਅਤੇ ਅਦਾਕਾਰਾ ਸਾਰਾ ਅਲੀ ਖਾਨ ਦੇ ਸਭ ਤੋਂ ਜ਼ਿਆਦਾ ਚਰਚੇ ਹੋਏ। 

PunjabKesari
ਉਂਝ ਤਾਂ ਸਾਰਾ ਹਮੇਸ਼ਾ ਹੀ ਫੈਸ਼ਨ ਸੈਂਸ ਨਾਲ ਸਭ ਦਾ ਧਿਆਨ ਖਿੱਚ ਲੈਂਦੀ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। ਸਾਰਾ ਜਿਵੇਂ ਹੀ ਆਈਫਾ ਦੇ ਗ੍ਰੀਨ ਕਾਰਪੇਟ 'ਤੇ ਪਹੁੰਚੀ ਹਰ ਕੋਈ ਉਨ੍ਹਾਂ ਨੂੰ ਸਿਰਫ ਦੇਖਦਾ ਹੀ ਰਹਿ ਗਿਆ। 

PunjabKesari
ਸਾਰਾ ਅਲੀ ਖਾਨ ਨੇ ਕਾਰਪੇਟ 'ਤੇ ਪਹੁੰਚਦੇ ਹੀ ਸਭ ਨੂੰ ਹੱਥ ਜੋੜ ਕੇ ਨਮਸਤੇ ਕੀਤੀ। ਸਾਰਾ ਨੇ ਨਮਸਤੇ ਕਰਕੇ ਸਭ ਦਾ ਦਿਲ ਜਿੱਤ ਲਿਆ। ਲੁਕ ਦੀ ਗੱਲ ਕਰੀਏ ਤਾਂ ਸਾਰਾ ਬਲੈਕ ਰੰਗ ਦੀ ਆਫ ਸ਼ੋਲਡਰ ਡਰੈੱਸ 'ਚ ਬਹੁਤ ਸਟਨਿੰਗ ਦਿਖੀ।

PunjabKesari
ਉਨ੍ਹਾਂ ਦੀ ਇਹ ਡਰੈੱਸ ਅੱਗੇ ਤੋਂ ਛੋਟੀ ਸੀ ਉਧਰ ਬੈਕ ਤੋਂ ਲੰਬੀ ਸੀ। ਸਾਰਾ ਨੇ ਆਪਣੇ ਵਾਲਾਂ ਦੀ ਮੈਸੀ ਪੋਨੀ ਬਣਾਈ ਸੀ। ਮੇਕਅਪ ਲਈ ਅਦਾਕਾਰਾ ਨੇ ਗਲੋਸੀ ਬੁੱਲ੍ਹਾਂ ਦੇ ਨਾਲ ਕਲੀਨ ਅਤੇ ਡੇਵੀ ਲੁੱਕ ਚੁਣੀ। ਆਊਟਫਿੱਟ ਦੇ ਨਾਲ ਹੀ ਸਾਰਾ ਨੇ ਸਟਾਈਲਿਸ਼ ਹੀਲ ਕੈਰੀ ਕੀਤੀ ਸੀ। ਗ੍ਰੀਨ ਕਾਰਪੇਟ 'ਤੇ ਸਾਰਾ ਨੇ ਮੁਸਕੁਰਾਉਂਦੇ ਹੋਏ ਪੋਜ਼ ਦਿੱਤੇ। ਪ੍ਰਸ਼ੰਸਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

PunjabKesari
ਕੰਮਕਾਰ ਦੀ ਗੱਲ ਕਰੀਏ ਤਾਂ ਸਾਰਾ ਨੇ ਹਾਲ ਹੀ 'ਚ ਵਿਕਰਾਂਤ ਮੈਸੀ ਦੇ ਨਾਲ ਫਿਲਮ 'ਗੈਸਲਾਈਟ' ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਸਾਰਾ ਅਤੇ ਵਿਕਰਾਂਤ ਪਹਿਲੀ ਵਾਰ ਫਿਲਮ 'ਚ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਲਕਸ਼ਮਣ ਉਤੇਕਰ ਦੀ ਅਗਲੀ ਫਿਲਮ 'ਚ ਵਿੱਕੀ ਕੌਸ਼ਲ ਦੇ ਨਾਲ ਦਿਖੇਗੀ। 


author

Aarti dhillon

Content Editor

Related News