IIFA 2022: ਸਿਲਵਰ ਰੰਗ ਦੀ ਨੈੱਟ ਸਾੜੀ ''ਚ ਜੈਕਲੀਨ ਨੇ ਲੁੱਟੀ ਮਹਿਫ਼ਿਲ (ਤਸਵੀਰਾਂ)
Sunday, Jun 05, 2022 - 01:09 PM (IST)
ਮੁੰਬਈ- ਆਬੂ ਧਾਬੀ 'ਚ ਆਯੋਜਿਤ ਆਈਫਾ ਐਵਾਰਡ 'ਚ ਬਾਲੀਵੁੱਡ ਹਸੀਨਾਵਾਂ ਆਪਣੀ ਖੂਬਸੂਰਤੀ ਦਾ ਖੂਬ ਜਲਵਾ ਬਿਖੇਰ ਰਹੀਆਂ ਹਨ। ਇਨ੍ਹਾਂ ਸਭ ਦੇ ਵਿਚਾਲੇ ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੀ ਆਪਣੇ ਲੁਕ ਨਾਲ ਲਾਈਮਨਾਈਟ ਚੁਰਾਉਂਦੀ ਦਿਖੀ। ਹੁਣ ਹਾਲ ਹੀ 'ਚ ਆਈਫਾ ਤੋਂ ਜੈਕਲੀਨ ਨੇ ਆਪਣੀ ਨਵੀਂ ਲੁਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਖੂਬ ਦੀਵਾਨੇ ਹੋ ਰਹੇ ਹਨ ਅਤੇ ਕੁਮੈਂਟ ਕਰਕੇ ਉਨ੍ਹਾਂ ਦੀ ਲੁਕ ਦੀ ਤਾਰੀਫ਼ ਵੀ ਕਰ ਰਹੇ ਹਨ।
ਲੁਕ ਦੀ ਗੱਲ ਕਰੀਏ ਤਾਂ ਇਨ੍ਹਾਂ ਤਸਵੀਰਾਂ 'ਚ ਜੈਕਲੀਨ ਸਿਲਵਰ ਰੰਗ ਦੀ ਖੂਬਸੂਰਤ ਸਾੜੀ 'ਚ ਨਜ਼ਰ ਆਈ।
ਅਦਾਕਾਰਾ ਦੀ ਸਾੜੀ ਸੇਕਵਿਨ ਅਤੇ ਕ੍ਰਿਸਟਲ ਨਾਲ ਬਣੀ ਹੋਈ ਹੈ। ਨੈੱਟ ਦੀ ਸਾੜੀ 'ਚ ਅਦਾਕਾਰਾ ਦਾ ਢਿੱਡ ਦਿਖਾਈ ਦੇ ਰਿਹਾ ਹੈ, ਜੋ ਅਦਾਕਾਰਾ ਦੀ ਬੋਲਡਨੈੱਸ ਨੂੰ ਵਧਾ ਰਿਹਾ ਹੈ।
ਇਸ ਲੁਕ ਨੂੰ ਜੈਕਲੀਨ ਨੇ ਮੈਚਿੰਗ ਏਅਰਰਿੰਗਸ ਅਤੇ ਰਿੰਗਸ ਨਾਲ ਪੂਰਾ ਕੀਤਾ ਹੋਇਆ ਹੈ। ਮਿਨੀਮਲ ਮੇਕਅਪ ਦੇ ਨਾਲ ਸਟਾਈਲਿਸ਼ ਬਣ ਉਨ੍ਹਾਂ ਦੀ ਲੁਕ ਨੂੰ ਚਾਰ-ਚੰਨ ਲਗਾ ਰਿਹਾ ਹੈ।
ਸਿੱਧੀ ਜਿਹੀ ਗੱਲ ਕਹੀਏ ਤਾਂ ਓਵਰਆਲ ਲੁਕ 'ਚ ਅਦਾਕਾਰਾ ਦੀ ਖੂਬਸੂਰਤੀ ਦਾ ਕੋਈ ਜਵਾਬ ਹੀ ਨਹੀਂ ਹੈ। ਉਹ ਆਪਣੇ ਗਾਰਜੀਅਸ ਲੁਕ ਨਾਲ ਲੋਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਹੋ ਰਹੀ ਹੈ।
ਕੰਮਕਾਰ ਦੀ ਗੱਲ ਕਰੀਏ ਤਾਂ ਜੈਕਲੀਨ ਫਰਨਾਂਡੀਜ਼ ਨੂੰ ਹਾਲ ਹੀ 'ਚ ਅਕਸ਼ੈ ਕੁਮਾਰ ਦੇ ਨਾਲ ਫਿਲਮ 'ਬੱਚਨ ਪਾਂਡੇ' 'ਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਹੁਣ ਉਹ ਅਕਸ਼ੈ ਕੁਮਾਰ ਦੀ ਫਿਲਮ 'ਰਾਮਸੇਤੂ' 'ਚ ਵੀ ਨਜ਼ਰ ਆਉਣਗੇ।