IIFA 2022: ਗਾਣਾ ਗਾਉਂਦੇ-ਗਾਉਂਦੇ ਏ ਆਰ ਰਹਿਮਾਨ ਦੇ ਪੈਰਾਂ ''ਚ ਡਿੱਗੇ ਹਨੀ ਸਿੰਘ (ਵੀਡੀਓ)

Sunday, Jun 05, 2022 - 10:42 AM (IST)

IIFA 2022: ਗਾਣਾ ਗਾਉਂਦੇ-ਗਾਉਂਦੇ ਏ ਆਰ ਰਹਿਮਾਨ ਦੇ ਪੈਰਾਂ ''ਚ ਡਿੱਗੇ ਹਨੀ ਸਿੰਘ (ਵੀਡੀਓ)

ਮੁੰਬਈ- ਬਾਲੀਵੁੱਡ ਦੇ ਸਭ ਤੋਂ ਵੱਡੇ ਐਵਾਰਡ ਫੰਕਸ਼ਨਸ 'ਚੋਂ ਇਕ ਆਈਫਾ ਐਵਾਰਡ ਦੀ ਸ਼ੁਰੂਆਤ ਹੋ ਗਈ ਹੈ। ਇਸ ਵਾਰ ਆਈਫਾ ਐਵਾਰਡ ਯੂ.ਏ.ਈ. ਦੇ ਸ਼ਹਿਰ ਆਬੂ ਧਾਬੀ 'ਚ ਹੋ ਰਿਹਾ ਹੈ। ਅਜਿਹੇ 'ਚ ਕਈ ਸੈਲੀਬਰਿਟੀ ਇਥੇ ਪਹੁੰਚ ਗਏ ਹਨ। ਆਈਫਾ ਦੇ ਦੌਰਾਨ ਸਭ ਤੋਂ ਵੱਡੇ ਕਲਾਕਾਰ ਪਰਫਾਰਮ ਕਰ ਰਹੇ ਹਨ।

PunjabKesari

ਮਸ਼ਹੂਰ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਵੀ ਆਈਫਾ ਐਵਾਰਡ 'ਚ ਪਹੁੰਚੇ। ਜਿਥੇ ਯੋ ਯੋ ਹਨੀ ਸਿੰਘ ਨੇ ਸਟੇਜ਼ ਤੋੜ ਪ੍ਰਦਰਸ਼ਨ ਕਰਕੇ ਹਰ ਕਿਸੇ ਦਾ ਦਿਲ ਜਿੱਤ ਲਿਆ। 

PunjabKesari
ਪਰ ਇਸ ਦੌਰਾਨ ਗਾਇਕ ਯੋ ਯੋ ਹਨੀ ਸਿੰਘ ਦਾ ਇਕ ਬਹੁਤ ਭਾਵੁਕ ਪਲ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਪਰਫਾਰਮੈਂਸ ਦੇ ਦੌਰਾਨ ਯੋ ਯੋ ਹਨੀ ਸਿੰਘ ਨੇ ਮਸ਼ਹੂਰ ਸੰਗੀਤਕਾਰ ਏ ਆਰ ਰਹਿਮਾਨ ਦੇ ਪੈਰ ਛੂਹ ਲਏ। 

PunjabKesari
ਹਨੀ ਸਿੰਘ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

PunjabKesari
ਹਨੀ ਸਿੰਘ ਨੇ ਇਹ ਵੀਡੀਓ ਆਪਣੀ ਇੰਸਟਗ੍ਰਾਮ ਸਟੋਰੀ 'ਚ ਵੀ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਨੀ ਸਿੰਘ ਨੇ ਲਿਖਿਆ-'ਏ ਆਰ ਰਹਿਮਾਨ ਸਰ ਦੇ ਨਾਲ ਮੇਰੀ ਜ਼ਿੰਦਗੀ ਦਾ ਅਨਮੋਲ ਪਲ'।

 
 
 
 
 
 
 
 
 
 
 
 
 
 
 

A post shared by yyhs.india_ (@yyhs.india_)

ਯੋ ਯੋ ਹਨੀ ਸਿੰਘ ਅਤੇ ਗੁਰੂ ਰੰਧਾਵਾ ਨੇ ਸਟੇਜ਼ 'ਤੇ ਇਕੱਠੇ ਆ ਕੇ ਧਮਾਕੇਦਾਰ ਪਰਫਾਰਮੈਂਸ ਦਿੱਤੀ। ਆਈਫਾ 2022 ਦੇ ਮੰਚ 'ਤੇ ਗਾਇਕ ਦੇ ਗਾਣਿਆਂ 'ਤੇ ਲੋਕ ਨੱਚਦੇ ਦਿਖੇ। 

 


author

Aarti dhillon

Content Editor

Related News