ਪ੍ਰਤੀਕ ਬੱਬਰ ਜਿਹੀ ਫਿਟਨੈੱਸ ਦੀ ਚਾਹਤ ਹੈ ਤਾਂ ਜ਼ਰੂਰ ਦੇਖੋ ਉਨ੍ਹਾਂ ਦੇ ਵਰਕਆਊਟ ਵੀਡੀਓਜ਼
Saturday, Jun 12, 2021 - 06:53 PM (IST)

ਮੁੰਬਈ: ਬਾਲੀਵੁੱਡ ਅਦਾਕਾਰ ਕਾਫ਼ੀ ਫਿਟਨੈੱਸ ਫ੍ਰੀਕ ਹੁੰਦੇ ਹਨ। ਉਮਰ ਭਾਵੇਂ ਕੋਈ ਵੀ ਹੋਵੇ ਪਰ ਫਿਟਨੈੱਸ ਹਮੇਸ਼ਾ ਹੀ ਫੈਨਜ਼ ਲਈ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਇਸੀ ਫਿਟਨੈੱਸ ਫ੍ਰੀਕ ਐਕਟਰਸ ’ਚ ਅਦਾਕਾਰ ਪ੍ਰਤੀਕ ਬੱਬਰ ਦਾ ਨਾਮ ਵੀ ਸ਼ਾਮਲ ਹੈ। ਪ੍ਰਤੀਕ ਬੱਬਰ ਦੀ ਫਿਟਨੈੱਸ ਦੇ ਦੀਵਾਨੇ ਉਨ੍ਹਾਂ ਦੇ ਕਈ ਫੈਨਜ਼ ਹਨ। ਜਿਨ੍ਹਾਂ ਲਈ ਅਦਾਕਾਰ ਅਕਸਰ ਆਪਣੀ ਵਰਕਆਊਟ ਵੀਡੀਓਜ਼ ਵੀ ਸ਼ੇਅਰ ਕਰਦੇ ਰਹਿੰਦੇ ਹਨਪ੍ਰਤੀਕ ਬੱਬਰ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਅਜਿਹੇ ’ਚ ਉਹ ਅਕਸਰ ਆਪਣੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਉਹ ਅਕਸਰ ਆਪਣੀ ਫਿਟ ਬਾਡੀ ਦਾ ਰਾਜ਼ ਵੀ ਫੈਨਜ਼ ਨਾਲ ਸ਼ੇਅਰ ਕਰਦੇ ਹਨ। ਪ੍ਰਤੀਕ ਬੱਬਰ ਦੇ ਇੰਸਟਾਗ੍ਰਾਮ ’ਤੇ ਤੁਸੀਂ ਉਨ੍ਹਾਂ ਦੇ ਕਈ ਫਿਟਨੈੱਸ ਵੀਡੀਓਜ਼ ਅਤੇ ਤਸਵੀਰਾਂ ਦੇਖ ਸਕਦੇ ਹੋ। ਜਿਨ੍ਹਾਂ ਤੋਂ ਇੰਸਪਾਇਰ ਹੋ ਕੇ ਤੁਸੀਂ ਵੀ ਪ੍ਰਤੀਕ ਜਿਹੀ ਫਿਟ ਬਾਡੀ ਪਾ ਸਕਦੇ ਹੋ।
ਇਕ ਦੌਰ ਸੀ ਜਦੋਂ ਪ੍ਰਤੀਕ ਬੱਬਰ ਨੂੰ ਨਸ਼ੇ ਦੀ ਲਤ ਲੱਗ ਗਈ ਸੀ। ਘੱਟ ਉਮਰ ’ਚ ਮਾਂ ਨੂੰ ਗੁਆ ਦੇਣ ਦਾ ਗਮ ਪ੍ਰਤੀਕ ਬਰਦਾਸ਼ਤ ਨਾ ਕਰ ਸਕੇ। ਨਸ਼ੇ ਦੀ ਲਤ ਦਾ ਅਸਰ ਪ੍ਰਤੀਕ ਦੇ ਕਰੀਅਰ ’ਤੇ ਵੀ ਪਿਆ। ਕਈ ਮੌਕਿਆਂ ’ਤੇ ਪ੍ਰਤੀਕ ਨੇ ਖ਼ੁਦ ਇਸ ਬਾਰੇ ਗੱਲ ਕੀਤੀ ਹੈ। ਪਰ ਹੁਣ ਪ੍ਰਤੀਕ ਪੂਰਾ ਫੋਕਸ ਆਪਣੇ ਕਰੀਅਰ ਅਤੇ ਆਪਣੀ ਫਿਟਨੈੱਸ ’ਤੇ ਕਰ ਰਹੇ ਹਨ। ਅਜਿਹੇ ’ਚ ਪ੍ਰਤੀਕ ਆਪਣੇ ਫੈਨਜ਼ ਲਈ ਇਕ ਇੰਸਪੀਰੇਸ਼ਨ ਬਣ ਕੇ ਉਭਰੇ ਹਨ।
ਦੱਸ ਦੇਈਏ ਕਿ ਪ੍ਰਤੀਕ ਬੱਬਰ ਦਿੱਗਜ ਅਦਾਕਾਰ ਰਾਜ ਬੱਬਰ ਤੇ ਮਰਹੂਮ ਸਮਿਤਾ ਪਾਟਿਲ ਦੇ ਬੇਟੇ ਹਨ। ਪ੍ਰਤੀਕ ਨੇ ਫ਼ਿਲਮਾਂ ’ਚ ਅਦਾਕਾਰੀ ਕਰਨ ਤੋਂ ਪਹਿਲਾਂ ਕਈ ਵਿਗਿਆਪਨਾਂ ’ਚ ਵੀ ਕੰਮ ਕੀਤਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2008 ’ਚ ਫ਼ਿਲਮ ‘ਜਾਨੇ ਤੂੰ ਯਾ ਜਾਨੇ ਨਾ’ ਤੋਂ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਇਸ ਫ਼ਿਲਮ ਤੋਂ ਬਾਅਦ ਪ੍ਰਤੀਕ ਲਗਾਤਾਰ ਕਈ ਫ਼ਿਲਮਾਂ ਜਿਵੇਂ ‘ਆਰਕਸ਼ਣ', 'ਇਸਕ', 'ਬਾਗੀ 2', 'ਦਮ ਮਾਰੋ ਦਮ', 'ਮੁਲਕ', 'ਮਿੱਤਰੋ', 'ਛਿਛੋਰੇ’ ’ਚ ਨਜ਼ਰ ਆ ਚੁੱਕੇ ਹਨ।
ਇਸ ਤੋਂ ਇਲਾਵਾ ਵੈਬ ਸੀਰੀਜ਼ ‘ਫਾਰ ਮੋਰ ਸ਼ਾਟਸ’ ’ਚ ਵੀ ਪ੍ਰਤੀਕ ਦੇ ਕਿਰਦਾਰ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਉਥੇ ਹੀ ਗੱਲ ਕਰੀਏ ਅਦਾਕਾਰ ਦੇ ਆਗ਼ਾਮੀ ਪ੍ਰੋਜੈਕਟਸ ਬਾਰੇ ਤਾਂ ਉਹ ਜਲਦ ਹੀ ਫ਼ਿਲਮ ‘ਬਚਨ ਪਾਂਡੇ, 'ਬ੍ਰਹਮਸ਼ਾਸਤਰ', 'ਦਿ ਪਾਵਰ' ’ਚ ਨਜ਼ਰ ਆਉਣ ਵਾਲੇ ਹਨ।