ਪੰਜਾਬ ਦੀ ਕੈਟਰੀਨਾ ਕੈਫ਼ ਨਹੀਂ, ਮੈਂ ਸਿਰਫ਼ ਭਾਰਤ ਦੀ ਸ਼ਹਿਨਾਜ਼ ਗਿੱਲ ਬਣਨਾ ਚਾਹੁੰਦੀ ਹਾਂ

08/22/2022 5:02:54 PM

ਬਾਲੀਵੁੱਡ ਡੈਸਕ- ‘ਬਿੱਗ ਬੌਸ’ ਤੋਂ ਬਾਅਦ  ਸ਼ਹਿਨਾਜ਼ ਗਿੱਲ ਦੀ ਪ੍ਰਸਿੱਧੀ ਨੂੰ ਚਾਰ ਚੰਨ ਲੱਗ ਗਏ। ਸ਼ਹਿਨਾਜ਼ ਗਿੱਲ ਹੁਣ ਇੰਨੀ ਮਸ਼ਹੂਰ ਹੋ ਗਈ ਹੈ ਕਿ ਦੇਸ਼ ਭਰ ਦੇ ਲੋਕ ਉਸ ਦੇ ਪ੍ਰਸ਼ੰਸਕ ਬਣ ਗਏ ਹਨ। ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਬਹੁਤ ਹੀ ਘੱਟ ਸਮੇਂ ’ਚ ਸਿਧਾਰਥ ਸ਼ੁਕਲਾ ਨਾਲ ਮਸ਼ਹੂਰ ਹੋਈ। ਇੰਨਾ ਹੀ ਨਹੀਂ ਸ਼ਹਿਨਾਜ਼ ਦੀ ਅਦਾਕਾਰ ਸਿਧਾਰਥ ਸ਼ੁਕਲਾ ਨਾਲ ਕੈਮਿਸਟਰੀ ਨੂੰ ਇੰਨਾ ਪਸੰਦ ਕੀਤਾ ਗਿਆ ਕਿ ਪ੍ਰਸ਼ੰਸਕਾਂ ਨੇ ਉਸ ਦਾ ਨਾਂ ‘ਸਿਡਨਾਜ਼’ ਰੱਖਿਆ। ਸ਼ੋਅ ਦੌਰਾਨ ਸ਼ਹਿਨਾਜ਼ ਨੂੰ ਪੰਜਾਬ ਦੀ ਕੈਟਰੀਨਾ ਕੈਫ਼ ਵੀ ਕਿਹਾ ਜਾਂਦਾ ਸੀ ਪਰ ਹੁਣ ਸ਼ਹਿਨਾਜ਼ ਚਾਹੁੰਦੀ ਹੈ ਕਿ ਉਸ ਨੂੰ ਸ਼ਹਿਨਾਜ਼ ਗਿੱਲ ਦੇ ਨਾਂ ਨਾਲ ਹੀ ਬੁਲਾਇਆ ਜਾਵੇ।

ਇਹ ਵੀ ਪੜ੍ਹੋ : ਵ੍ਹੀਲ ਚੇਅਰ ’ਤੇ ਯੋਗਾ ਕਰਕੇ ਸ਼ਿਲਪਾ ਸ਼ੈੱਟੀ ਨੇ ਕੀਤਾ ਹੈਰਾਨ, ਕਿਹਾ- ‘ਲੱਤ ਟੁੱਟੀ ਹੈ ਪਰ ਹਿੰਮਤ ਨਹੀਂ’

ਹਾਲ ਹੀ ’ਚ ਬਾਲੀਵੁੱਡ ਬੱਬਲ ਦੇ ਨਾਲ ਇਕ ਰੈਪਿਡ ਫ਼ਾਇਰ ਦੌਰ ’ਚ ਸ਼ਹਿਨਾਜ਼ ਗਿੱਲ ਨੇ ਕਈ ਖੁਲਾਸੇ ਕੀਤੇ ਹਨ ਕਿ ਉਹ ਕਾਰਤਿਕ ਆਰੀਅਨ ਨੂੰ ਪਸੰਦ ਕਰਦੀ ਹੈ ਅਤੇ ਉਸ ਦਾ ਬਹੁਤ ਸਤਿਕਾਰ ਕਰਦੀ ਹੈ। ਅਦਾਕਾਰਾ ਨੇ ਕਿਹਾ ਕਿ ‘ਤੁਸੀਂ ਕੰਮ ਕਰੋ, ਤੁਸੀਂ ਜ਼ਿੰਦਗੀ ’ਚ ਬਹੁਤ ਸਫ਼ਲ ਹੋ, ਭੁੱਲ ਭੂਲਾਇਆ 4, 5 ਅਤੇ 6 ਬਣਾਓ।’

PunjabKesari

ਇਸ ਦੌਰਾਨ ਜਦੋਂ ਸ਼ਹਿਨਾਜ਼ ਗਿੱਲ ਤੋਂ ਪੁੱਛਿਆ ਗਿਆ ਕਿ ਤੁਹਾਨੂੰ ਪੰਜਾਬ ਦੀ ਕੈਟਰੀਨਾ ਕੈਫ਼ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ ਤਾਂ ਇਸ ’ਤੇ ਕੀ ਕਹਿਣਾ ਹੈ ਤਾਂ ਸ਼ਹਿਨਾਜ਼ ਨੇ ਕਿਹਾ ਕਿ ‘ਮੈਂ ਪੰਜਾਬ ਦੀ ਕੈਟਰੀਨਾ ਕੈਫ਼ ਨਹੀਂ ਬਣਨਾ ਚਾਹੁੰਦੀ। ਮੇਰੇ ਤੋਂ ਗਲਤੀ ਹੋ ਗਈ ਹੈ, ਮੈਨੂੰ ਮਾਫ਼ ਕਰ ਦਿਓ, ਮੈਂ ਸਿਰਫ਼ ਭਾਰਤ ਦੀ ਸ਼ਹਿਨਾਜ਼ ਗਿੱਲ ਬਣਨਾ ਚਾਹੁੰਦੀ ਹਾਂ।’

ਇਹ ਵੀ ਪੜ੍ਹੋ : ਸੁਸ਼ਮਿਤਾ ਸੇਨ ਦੋ ਧੀਆਂ ਨਾਲ ਇਕ ਪੁੱਤਰ ਦੀ ਵੀ ਹੈ ਮਾਂ, ਜਨਮਦਿਨ ’ਤੇ ਸਾਂਝੀ ਕੀਤੀ ਤਸਵੀਰ

ਇਕ ਵੀਡੀਓ ’ਚ ਸ਼ਹਿਨਾਜ਼ ਗਿੱਲ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ ਸੀ ਕਿ ਪੰਜਾਬ ਦੀ ਕੈਟਰੀਨਾ ਦਾ ਖ਼ਿਤਾਬ ਹੁਣ ਕੈਟਰੀਨਾ ਕੈਫ਼ ਨੂੰ ਜਾਣਾ ਚਾਹੀਦਾ ਹੈ ਕਿਉਂਕਿ ਉਸਦਾ ਵਿਆਹ ਇਕ ਪੰਜਾਬੀ ਵਿੱਕੀ ਕੌਸ਼ਲ ਨਾਲ ਹੋਇਆ ਹੈ। 

PunjabKesari

ਸ਼ਹਿਨਾਜ਼ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਜਲਦ ਹੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ’ਚ ਨਜ਼ਰ ਆਵੇਗੀ। ਅਦਾਕਾਰਾ ਇਸ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ ’ਚ ਸਿਧਾਰਥ ਨਿਗਮ ਅਤੇ ਰਾਘਵ ਜੁਆਲ ਵੀ ਹਨ। ਇਸ ਤੋਂ ਇਲਾਵਾ ਫ਼ਿਲਮ ’ਚ ਵੇਂਕਟੇਸ਼, ਪੂਜਾ ਹੇਗੜੇ, ਪਲਕ ਤਿਵਾਰੀ ਅਤੇ ਜੱਸੀ ਗਿੱਲ ਵੀ ਨਜ਼ਰ ਆਉਣਗੇ। ‘ਕਭੀ ਈਦ ਕਭੀ ਦੀਵਾਲੀ’ ਫ਼ਰਹਾਦ ਸਾਮਜੀ ਵੱਲੋਂ ਨਿਰਦੇਸ਼ਿਤ ਹੈ ਅਤੇ ਸਾਜਿਦ ਨਾਡਿਆਡਵਾਲਾ ਅਤੇ ਸਲਮਾਨ ਵੱਲੋਂ ਨਿਰਮਿਤ ਹੈ।


Shivani Bassan

Content Editor

Related News