ਮੈਂ ਹਮੇਸ਼ਾ ਆਪਣੇ ਬਾਰੇ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦੀ ਹਾਂ : ਰਿਧੀ ਡੋਗਰਾ

Wednesday, Jan 21, 2026 - 03:42 PM (IST)

ਮੈਂ ਹਮੇਸ਼ਾ ਆਪਣੇ ਬਾਰੇ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦੀ ਹਾਂ : ਰਿਧੀ ਡੋਗਰਾ

ਮੁੰਬਈ - ਮਸ਼ਹੂਰ ਅਦਾਕਾਰਾ ਰਿਧੀ ਡੋਗਰਾ ਹੁਣ ਜਲਦੀ ਹੀ ਇਕ ਨਵੇਂ ਰਿਐਲਿਟੀ ਸ਼ੋਅ 'The 50' ਵਿਚ ਨਜ਼ਰ ਆਉਣ ਵਾਲੀ ਹੈ। ਇਸ ਸ਼ੋਅ ਨੂੰ ਲੈ ਕੇ ਰਿਧੀ ਕਾਫੀ ਉਤਸ਼ਾਹਿਤ ਹੈ ਅਤੇ ਉਸਦਾ ਮੰਨਣਾ ਹੈ ਕਿ ਇਹ ਸ਼ੋਅ ਉਸ ਨੂੰ ਉਸ ਦੇ 'ਕੰਫਰਟ ਜ਼ੋਨ' (ਆਰਾਮਦਾਇਕ ਖੇਤਰ) ਤੋਂ ਬਾਹਰ ਆਉਣ ਅਤੇ ਆਪਣੇ ਬਾਰੇ ਕੁਝ ਨਵਾਂ ਖੋਜਣ ਵਿਚ ਮਦਦ ਕਰੇਗਾ।

ਬਿਨਾਂ ਕਿਸੇ ਕਿਰਦਾਰ ਦੇ ਦਿਖੇਗੀ ਅਸਲੀ ਰਿਧੀ
ਰਿਧੀ ਨੇ ਦੱਸਿਆ ਕਿ ਇਕ ਅਦਾਕਾਰ ਵਜੋਂ ਉਹ ਹਮੇਸ਼ਾ ਅਜਿਹੇ ਤਰੀਕਿਆਂ ਦੀ ਤਲਾਸ਼ ਵਿਚ ਰਹਿੰਦੀ ਹੈ ਜਿਸ ਨਾਲ ਉਹ ਆਪਣੇ ਅੰਦਰਲੇ ਕਲਾਕਾਰ ਨੂੰ ਹੋਰ ਨਿਖਾਰ ਸਕੇ। ਉਸ ਨੇ ਕਿਹਾ ਕਿ ਇਸ ਸਫ਼ਰ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇੱਥੇ ਉਸ ਨੇ ਕੋਈ ਕਿਰਦਾਰ ਨਹੀਂ ਨਿਭਾਉਣਾ। ਰਿਧੀ ਮੁਤਾਬਕ, "ਮੈਂ ਇੱਥੇ ਸਿਰਫ਼ ਆਪਣੇ ਅਸਲੀ ਰੂਪ ਵਿਚ ਨਜ਼ਰ ਆਵਾਂਗੀ ਅਤੇ ਦਰਸ਼ਕ ਮੈਨੂੰ ਮੇਰੇ ਕੰਫਰਟ ਜ਼ੋਨ ਤੋਂ ਬਾਹਰ ਨਿਕਲਦੇ ਹੋਏ ਦੇਖਣਗੇ।" ਉਸ ਨੇ ਇਸ ਚੁਣੌਤੀਪੂਰਨ ਸਫ਼ਰ ਨੂੰ 'ਸ਼ੇਰਾਂ ਦੀ ਗੁਫਾ' ਵਿਚ ਜਾਣ ਦੇ ਬਰਾਬਰ ਦੱਸਿਆ ਹੈ।

ਪ੍ਰਸ਼ੰਸਕਾਂ ਨੂੰ ਦੱਸੀ ਆਪਣੀ ਤਾਕਤ
ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਰਿਧੀ ਨੇ ਕਿਹਾ ਕਿ ਉਸਦੇ ਸ਼ੁਭਚਿੰਤਕ ਉਸਦੇ ਲਈ 'ਫਰਿਸ਼ਤਿਆਂ' ਵਾਂਗ ਹਨ ਅਤੇ ਉਨ੍ਹਾਂ ਦਾ ਸਮਰਥਨ ਹੀ ਉਸ ਦੀ ਅਸਲੀ ਤਾਕਤ ਹੈ। ਉਹ ਇਸ ਸ਼ੋਅ ਦੇ ਹਰ ਉਤਾਰ-ਚੜ੍ਹਾਅ ਅਤੇ ਸਿੱਖਣ ਵਾਲੇ ਪਲਾਂ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਨ ਲਈ ਬਹੁਤ ਉਤਸੁਕ ਹੈ।

ਅਦਾਕਾਰੀ ਦੇ ਖੇਤਰ ਵਿਚ ਰਿਹਾ ਹੈ ਸ਼ਾਨਦਾਰ ਸਫ਼ਰ
ਤੁਹਾਨੂੰ ਦੱਸ ਦੇਈਏ ਕਿ ਰਿਧੀ ਡੋਗਰਾ ਨੂੰ 'ਅਸੁਰ', 'ਦਿ ਮੈਰਿਡ ਵੂਮੈਨ', 'ਮਰਿਯਾਦਾ: ਲੇਕਿਨ ਕਬ ਤੱਕ?' ਅਤੇ 'ਵੋ ਅਪਨਾ ਸਾ' ਵਰਗੇ ਸੀਰੀਅਲਾਂ ਅਤੇ ਵੈੱਬ ਸੀਰੀਜ਼ ਲਈ ਜਾਣਿਆ ਜਾਂਦਾ ਹੈ। ਇਸ ਤੋਂ ਪਹਿਲਾਂ ਉਹ 'ਨੱਚ ਬਲੀਏ 6' ਅਤੇ 'ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ 6' ਵਰਗੇ ਰਿਐਲਿਟੀ ਸ਼ੋਅਜ਼ ਵਿ਼ਚ ਵੀ ਹਿੱਸਾ ਲੈ ਚੁੱਕੀ ਹੈ। ਅਦਾਕਾਰੀ ਦੀ ਦੁਨੀਆ ਵਿਚ ਆਉਣ ਤੋਂ ਪਹਿਲਾਂ ਰਿਧੀ ਸ਼ਿਆਮਕ ਦਾਵਰ ਡਾਂਸ ਇੰਸਟੀਚਿਊਟ ਵਿੱਚ ਇੱਕ ਡਾਂਸਰ ਵਜੋਂ ਵੀ ਕੰਮ ਕਰ ਚੁੱਕੀ ਹੈ।


author

Sunaina

Content Editor

Related News