ਪੀੜਤ ਪਤੀ ਵਲੋਂ ਸੋਨੂੰ ਸੂਦ ਨੂੰ ਲਾਈ ਮਦਦ ਦੀ ਗੁਹਾਰ ਸੁਣ ਤੁਸੀਂ ਵੀ ਹੋਵੋਗੇ ਹੱਸ-ਹੱਸ ਦੂਹਰੇ

Monday, Oct 04, 2021 - 10:32 AM (IST)

ਪੀੜਤ ਪਤੀ ਵਲੋਂ ਸੋਨੂੰ ਸੂਦ ਨੂੰ ਲਾਈ ਮਦਦ ਦੀ ਗੁਹਾਰ ਸੁਣ ਤੁਸੀਂ ਵੀ ਹੋਵੋਗੇ ਹੱਸ-ਹੱਸ ਦੂਹਰੇ

ਮੁੰਬਈ (ਬਿਊਰੋ)– ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਦੇਸ਼-ਦੁਨੀਆ ਦੇ ਲੋਕ ਪ੍ਰੇਸ਼ਾਨ ਸਨ। ਸਾਰਿਆਂ ਨੂੰ ਘਰੋਂ ਨਿਕਲਣਾ ਮਨ੍ਹਾ ਸੀ ਪਰ ਹੁਣ ਹੌਲੀ-ਹੌਲੀ ਹਾਲਾਤ ਬਿਹਤਰ ਹੋਏ ਹਨ, ਖ਼ੈਰ ਡਰ ਅਜੇ ਵੀ ਬਣਿਆ ਹੋਇਆ ਹੈ। ਕਈ ਥਾਵਾਂ ’ਤੇ ਲੋਕ ਸਾਵਧਾਨੀ ਵਰਤ ਰਹੇ ਹਨ ਤੇ ਮਾਸਕ, ਸੈਨੇਟਾਈਜ਼ਰ ਦੀ ਵਰਤੋਂ ਕਰ ਰਹੇ ਹਨ।

ਕੋਰੋਨਾ ਦੇ ਦੌਰ ’ਚ ਕਈ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਹੀ ਕੰਮ ਕਰਨ ਦੀ ਇਜਾਜ਼ਤ ਦਿੱਤੀ, ਲੋਕਾਂ ਦਾ ਘਰੋਂ ਬਾਹਰ ਨਿਕਲਣਾ ਇਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਬੰਦ ਸੀ। ਲੋਕ ਐਮਰਜੈਂਸੀ ’ਚ ਘਰੋਂ ਨਿਕਲ ਰਹੇ ਸਨ। ਇਸੇ ਦੌਰਾਨ ਅਜਿਹਾ ਵੀ ਦੇਖਣ ’ਚ ਆਇਆ ਕਿ ਕੁਝ ਲੋਕਾਂ ਨੂੰ ਇਸ ਮਹਾਮਾਰੀ ਤੋਂ ਕੋਈ ਡਰ ਨਹੀਂ ਦਿਸ ਰਿਹਾ ਸੀ। ਇੰਟਰਨੈੱਟ ਮੀਡੀਆ ’ਤੇ ਅਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਵਾਇਰਲ ਵੀ ਹੋਈਆਂ ਸਨ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਦੇ ਪੁੱਤਰ ਨੂੰ ਲੈ ਕੇ ਅੱਜ ਆ ਸਕਦੈ ਵੱਡਾ ਫ਼ੈਸਲਾ, ਦੁਪਹਿਰੋਂ ਬਾਅਦ ਹੋਵੇਗਾ ਪੇਸ਼

ਹੁਣ ਪ੍ਰਵੀਨ ਸ਼ਰਮਾ ਨਾਮਕ ਇਕ ਟਵਿਟਰ ਯੂਜ਼ਰ ਨੇ ਅਦਾਕਾਰ ਸੋਨੂੰ ਸੂਦ ਤੋਂ ਆਪਣੇ ਟਵਿਟਰ ਹੈਂਡਲ ਰਾਹੀਂ ਮਦਦ ਮੰਗੀ ਹੈ। ਪ੍ਰਵੀਨ ਦੀ ਇਹ ਮਦਦ ਵੀ ਆਪਣੇ-ਆਪ ’ਚ ਕਾਫੀ ਰੋਚਕ ਹੈ, ਉਸ ਦੀ ਮਦਦ ਬਾਰੇ ਜਾਣਨ ਤੋਂ ਬਾਅਦ ਅਦਾਕਾਰ ਸੋਨੂੰ ਸੂਦ ਵਲੋਂ ਕੁਝ ਉਸੇ ਚੁਟਕਲੇ ਅੰਦਾਜ਼ ’ਚ ਜਵਾਬ ਵੀ ਦਿੱਤਾ ਗਿਆ ਹੈ।

ਪ੍ਰਵੀਨ ਸ਼ਰਮਾ ਨੇ ਅਦਾਕਾਰ ਸੋਨੂੰ ਸੂਦ ਨੂੰ ਟੈਗ ਕਰਦਿਆਂ ਲਿਖਿਆ, ‘ਸੋਨੂੰ ਸਰ ਮੇਰੀ ਘਰਵਾਲੀ #lockdown ਤੋਂ ਆਪਣੇ ਘਰ ’ਚ ਹੈ, ਉਹ ਆਪਣੀ ਮਾਂ ਦੇ ਘਰ ਦਾ ਰਸਤਾ ਭੁੱਲ ਗਈ ਹੈ, ਉਸ ਨੂੰ ਕਿਤੇ ਛੱਡ ਆਓ। ਕ੍ਰਿਪਾ ਮਦਦ ਕਰੋ। ਇਕ ਪੀੜਤ ਪਤੀ ਦੀ ਗੁਹਾਰ।’

ਉਨ੍ਹਾਂ ਦੇ ਇਸ ਟਵੀਟ ਨੂੰ ਪੜ੍ਹਨ ਤੋਂ ਬਾਅਦ ਸੋਨੂੰ ਸੂਦ ਵਲੋਂ ਜਵਾਬ ਦਿੱਤਾ ਗਿਆ, ‘ਭਰਾਵਾਂ, ਘਰਵਾਲੀ ਦੇ ਨਾਲ ਫਸੇ ਪੀੜਤ ਪਤੀਆਂ ਦੀ ਲਿਸਟ ਲੰਬੀ ਹੈ। ਇੰਤਜ਼ਾਰ ਕਰੋ, ਤੁਸੀਂ ਲਾਈਨ ’ਚ ਹੋ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News