ਹੰਗਾਮਾ OTT ਨੇ ਆਪਣਾ ਨਵਾਂ ਕ੍ਰਾਈਮ ਥ੍ਰਿਲਰ ‘ਰਿਸ਼ਤੋਂ ਕਾ ਚੱਕਰਵਿਊ’ ਲਾਂਚ ਕੀਤਾ

Saturday, Sep 06, 2025 - 11:04 AM (IST)

ਹੰਗਾਮਾ OTT ਨੇ ਆਪਣਾ ਨਵਾਂ ਕ੍ਰਾਈਮ ਥ੍ਰਿਲਰ ‘ਰਿਸ਼ਤੋਂ ਕਾ ਚੱਕਰਵਿਊ’ ਲਾਂਚ ਕੀਤਾ

ਮੁੰਬਈ- ਭਾਰਤ ਦੇ ਵੱਡੇ ਡਿਜੀਟਲ ਮਨੋਰੰਜਨ ਪਲੇਟਫਾਰਮਾਂ ’ਚੋਂ ਇਕ ਹੰਗਾਮਾ ਓ.ਟੀ.ਟੀ. ਨੇ ਨਵਾਂ ਕ੍ਰਾਈਮ ਥ੍ਰਿਲਰ ‘ਰਿਸ਼ਤੋਂ ਕਾ ਚੱਕਰਵਿਊ’ ਲਾਂਚ ਕੀਤਾ ਹੈ। ਇਹ ਕਹਾਣੀ ਹਿੰਮਤ ਤੇ ਸਸ਼ਕਤੀਕਰਨ ’ਤੇ ਆਧਾਰਿਤ ਹੈ। ਇਸ ’ਚ ਗੁਲਕੀ ਜੋਸ਼ੀ ਮਾਲਤੀ ਦੇ ਰੂਪ ਵਿਚ ਨਜ਼ਰ ਆ ਰਹੀ ਹੈ। ਉਸ ਦੇ ਨਾਲ ਨਵੀਨਾ ਬੋਲੇ, ਸਾਕਿਬ ਅਯੂਬ, ਸ਼ੋਇਬ ਨਿਕਾਸ਼ ਸ਼ਾਹ, ਰਾਹੁਲ ਸੁਧੀਰ ਅਤੇ ਰਹਾਤ ਸ਼ਾਹ ਕਾਜ਼ਮੀ ਵੀ ਮਹੱਤਵਪੂਰਨ ਭੂਮਿਕਾਵਾਂ ’ਚ ਹਨ।

ਇਹ ਸ਼ੋਅ ਰਹੱਸ, ਧੋਖੇ ਅਤੇ ਜ਼ਿੰਦਗੀ ਦੀ ਲੜਾਈ ਦੀ ਇਕ ਸ਼ਕਤੀਸ਼ਾਲੀ ਕਹਾਣੀ ਨੂੰ ਦਰਸਾਉਂਦਾ ਹੈ। ਇੰਦੌਰ ਦੀਆਂ ਗਲੀਆਂ ਤੋਂ ਲੈ ਕੇ ਮੁੰਬਈ ਦੀ ਚਮਕ ਤੱਕ ‘ਰਿਸ਼ਤੋਂ ਕਾ ਚੱਕਰਵਿਊ’ ਪਿਆਰ, ਧੋਖੇ ਅਤੇ ਬਦਲੇ ਦੀ ਇਕ ਗੁੰਝਲਦਾਰ ਕਹਾਣੀ ਹੈ। ਸ਼ੋਅ ਦੇ ਲਾਂਚ ’ਤੇ ਹੰਗਾਮਾ ਡਿਜੀਟਲ ਮੀਡੀਆ ਦੇ ਸੀ.ਈ.ਓ. ਸਿਧਾਰਥ ਰਾਏ ਨੇ ਕਿਹਾ ਕਿ ਅਸੀਂ ਮਾਣ ਨਾਲ ਰਿਸ਼ਤੋਂ ਕਾ ਚੱਕਰਵਿਊ ਪੇਸ਼ ਕਰ ਰਹੇ ਹਾਂ। ਇਹ ਸਿਰਫ਼ ਕ੍ਰਾਈਮ ਅਤੇ ਥ੍ਰਿਲਰ ਨਹੀਂ ਹੈ, ਸਗੋਂ ਹਿੰਮਤ ਅਤੇ ਸਸ਼ਕਤੀਕਰਨ ਦੀ ਕਹਾਣੀ ਹੈ। ਗੁਲਕੀ ਜੋਸ਼ੀ ਨੇ ਕਿਹਾ ਕਿ ਮਾਲਤੀ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਬਹੁਤ ਖਾਸ ਸੀ। ਉਹ ਮੁਸ਼ਕਲ ਹਾਲਾਤ ’ਚ ਵੀ ਹਿੰਮਤ ਨਹੀਂ ਹਾਰਦੀ।


author

cherry

Content Editor

Related News