‘ਹੰਪਟੀ ਸ਼ਰਮਾ ਕੀ ਦੁਲਹਨੀਆ’ ਨੂੰ ਪੂਰੇ ਹੋਏ 8 ਸਾਲ, ਵਰੁਣ ਧਵਨ ਨੇ ਸਾਂਝੀ ਕੀਤੀ ਸਿਧਾਰਥ ਸ਼ੁਕਲਾ ਨਾਲ ਤਸਵੀਰ

Tuesday, Jul 12, 2022 - 04:24 PM (IST)

‘ਹੰਪਟੀ ਸ਼ਰਮਾ ਕੀ ਦੁਲਹਨੀਆ’ ਨੂੰ ਪੂਰੇ ਹੋਏ 8 ਸਾਲ, ਵਰੁਣ ਧਵਨ ਨੇ ਸਾਂਝੀ ਕੀਤੀ ਸਿਧਾਰਥ ਸ਼ੁਕਲਾ ਨਾਲ ਤਸਵੀਰ

ਮੁੰਬਈ: ਅਦਾਕਾਰ ਵਰੁਣ ਧਵਨ ਅਤੇ ਅਦਾਕਾਰਾ ਆਲੀਆ ਭੱਟ ਫ਼ਿਲਮ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਨੂੰ ਰਿਲੀਜ਼ ਹੋਏ 8 ਸਾਲ ਹੋ ਗਏ ਹਨ। ਇਹ ਫ਼ਿਲਮ ਬਾਕਸ ਆਫ਼ਿਸ ’ਤੇ ਸੁਪਰਹਿੱਟ ਰਹੀ ਸੀ। ਆਲੀਆ ਅਤੇ ਵਰੁਣ ਧਵਨ ਦੇ ਨਾਲ ਫ਼ਿਲਮ ’ਚ ‘ਬਿਗ ਬਾਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਵੀ ਨਜ਼ਰ ਆਏ ਸਨ।ਹਾਲਾਂਕਿ ਸਿਧਾਰਥ ਅਜੇ ਇਸ ਦੁਨੀਆ ’ਚ ਨਹੀਂ ਹਨ ਪਰ ਵਰੁਣ ਅਤੇ ਆਲੀਆ ਕੋਲ ਸਿਧਾਰਥ ਦੀਆਂ ਸਿਰਫ਼ ਯਾਦਾਂ ਹਨ।

PunjabKesari

ਵਰੁਣ ਨੇ ਫ਼ਿਲਮ ਦੇ 8 ਸਾਲ ਪੂਰੇ ਹੋਣ ’ਤੇ ਸਿਧਾਰਥ ਨਾਲ ਕੁਝ ਯਾਦਾਂ ਸਾਂਝੀਆਂ ਕੀਤੀਆਂ ਹਨ।ਵਰੁਣ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ’ਚ ਵਰੁਣ, ਸਿਧਾਰਥ ਅਤੇ ਆਲੀਆ ਸੈਲਫ਼ੀ ਲੈ ਰਹੇ ਹਨ।ਦੂਜੀ ਤਸਵੀਰ ’ਚ ਵਰੁਣ ਅਤੇ ਸਿਧਾਰਥ ਗੱਲਾਂ ਕਰਦੇ ਅਤੇ ਮੁਸਕਰਾਉਂਦੇ ਨਜ਼ਰ ਆ ਰਹੇ ਹਨ। 

ਇਹ ਵੀ ਪੜ੍ਹੋ : ਪ੍ਰਿਅੰਕਾ-ਨਿਕ ਜੋਨਸ ਦੀਆਂ ਸ਼ਾਨਦਾਰ ਤਸਵੀਰਾਂ, ਪਤੀ ਨਾਲ ਸਮੁੰਦਰ ਵਿਚਕਾਰ ਦਿੱਤੇ ਆਕਰਸ਼ਿਤ ਪੋਜ਼

PunjabKesari

ਤਸਵੀਰਾਂ ਸਾਂਝੀਆਂ ਕਰਦੇ ਹੋਏ ਵਰੁਣ ਨੇ ਲਿਖਿਆ ਕਿ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਬਹੁਤ ਖ਼ਾਸ ਫ਼ਿਲਮ ਨੂੰ 8 ਸਾਲਾਂ ਹੋ ਗਏ, ਪਰ ਮੈਨੂੰ ਉਹ ਸਮਾਂ ਯਾਦ ਕਰਦਾ ਹਾਂ, ਜੋ ਮੈਂ ਫ਼ਿਲਮ ’ਚ ਸਿਡ ਨਾਲ ਬਿਤਾਇਆ ਸੀ, ਉਹ ਬਹੁਤ ਦਿਆਲੂ, ਪ੍ਰੋਟੈਕਟਿਵ, ਕੰਮ ਅਤੇ ਦੋਸਤਾਂ ਲਈ ਹਮੇਸ਼ਾ ਪੈਸ਼ਨੇਟ ਸੀ।’ ਇਸ ਦੇ ਨਾਲ ਹੀ ਆਲੀਆ ਨੇ ਫ਼ਿਲਮ ਨਾਲ ਜੁੜੀਆਂ ਕੁਝ ਯਾਦਾਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ : ਭਾਰਤੀ ਸਿੰਘ ਨੇ ਪੁੱਤਰ ਲਕਸ਼ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਪੁੱਤਰ ਨੂੰ ਪਿਆਰ ਕਰਦਾ ਨਜ਼ਰ ਆਇਆ ਜੋੜਾ

PunjabKesari

ਦੱਸ ਦੇਈਏ ਕਿ ‘ਹੰਪਟੀ ਸ਼ਰਮਾ ਕੀ ਦੁਲਹਨੀਆ’ 11 ਜੁਲਾਈ 2014 ’ਚ ਰਿਲੀਜ਼  ਹੋਈ ਸੀ ।ਇਸ ਫ਼ਿਲਮ ਨੂੰ ਸ਼ਸ਼ਾਂਕ ਖ਼ੇਤਾਨ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ ਧਰਮਾ ਪ੍ਰੋਡਕਸ਼ਨ ਹੇਠ ਬਣੀ ਸੀ। ਫ਼ਿਲਮ ’ਚ ਵਰੁਣ ਨੇ ਰਾਕੇਸ਼ ਹੰਪਟੀ ਕੁਮਾਰ ਸ਼ਰਮਾ ਅਤੇ ਆਲੀਆ ਨੇ ਕਾਵਿਆ ਪ੍ਰਤਾਪ ਸਿੰਘ ਦੀ ਭੂਮਿਕਾ ਨਿਭਾਈ ਹੈ, ਜਦ ਕਿ ਸਿਧਾਰਥ ਸ਼ੁਰਲਾ ਇਕ ਐਨ.ਆਰ.ਆਈ ਅੰਗਦ ਬੇਦੀ ਦੀ ਭੂਮਿਕਾ ’ਚ ਨਜ਼ਰ ਆਏ ਸਨ।


author

Anuradha

Content Editor

Related News