''ਹਮ ਦੋ ਹਮਾਰੇ 2'' ਦਾ ਟਰੈਕ ''ਬੰਸਰੀ'' ਰਿਲੀਜ਼, ਰਾਜਕੁਮਾਰ ਤੇ ਕ੍ਰਿਤੀ ਸੈਨਨ ਦਾ ਦਿਸਿਆ ਫਿਲਮੀ ਸਵੈਗ (ਵੀਡੀਓ)

Saturday, Oct 16, 2021 - 04:41 PM (IST)

''ਹਮ ਦੋ ਹਮਾਰੇ 2'' ਦਾ ਟਰੈਕ ''ਬੰਸਰੀ'' ਰਿਲੀਜ਼, ਰਾਜਕੁਮਾਰ ਤੇ ਕ੍ਰਿਤੀ ਸੈਨਨ ਦਾ ਦਿਸਿਆ ਫਿਲਮੀ ਸਵੈਗ (ਵੀਡੀਓ)

ਚੰਡੀਗੜ੍ਹ (ਬਿਊਰੋ) - ਪਰਮ ਸੁੰਦਰੀ ਨਾਲ ਇੰਟਰਨੈਟ 'ਤੇ ਧਮਾਲ ਮਚਾਉਣ ਤੋਂ ਬਾਅਦ ਕ੍ਰਿਤੀ ਸੈਸਨ ਅਤੇ ਉਸ ਦੇ ਸੁਪਰਹਿੱਟ 'ਠੁਮਕੇ' ਫਿਰ ਤੋਂ ਵਾਪਸ ਆ ਗਏ ਹਨ। ਇਸ ਵਾਰ ਉਹ ਇਕੱਲੀ ਨਹੀਂ ਹੈ, 'ਹਮ ਦੋ-ਹਮਾਰੇ 2' ਦੇ ਨਵੀਨਤਮ ਟਰੈਕ 'ਚ ਰਾਜਕੁਮਾਰ ਰਾਓ ਅਤੇ ਕ੍ਰਿਤੀ ਸੈਨਨ ਆਪਣੇ ਫ਼ਿਲਮੀ ਸਵੈਗ ਨਾਲ ਡਾਂਸ ਫਲੋਰ 'ਤੇ ਤਹਿਲਕਾ ਮਚਾਉਣਗੇ।
ਇਥੇ ਵੇਖੋ ਗੀਤ ਦਾ ਵੀਡੀਓ-

ਸਚਿਨ-ਜਿਗਰ ਦੁਆਰਾ ਰਚਿਤ 'ਬੰਸਰੀ' ਇੱਕ ਫੁੱਟ ਟੇਪਿੰਗ ਰਾਗ ਹੈ, ਜੋ ਦੀਵਾਲੀ ਦੀਆਂ ਪਾਰਟੀਆਂ 'ਚ ਖੂਬ ਰੰਗ ਜਮਾਵੇਗਾ। ਇਸ ਗੀਤ 'ਚ ਰਾਜਕੁਮਾਰ ਅਤੇ ਕ੍ਰਿਤੀ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੇਗੀ। ਸੰਗੀਤਕਾਰ ਜੋੜੀ ਸਚਿਨ-ਜਿਗਰ ਦਾ ਕਹਿਣਾ ਹੈ ਕਿ ਬਾਂਸਰੀ ਇੱਕ ਜੀਵੰਤ ਟਰੈਕ ਹੈ, ਜੋ ਕਿ ਨਿਸ਼ਚਤ ਰੂਪ ਤੋਂ ਨੌਜਵਾਨਾਂ 'ਚ ਪਸੰਦੀਦਾ ਗੀਤ ਹੈ। ਅਸੀਂ ਇਸ ਵਿਲੱਖਣ ਅਤੇ ਆਕਰਸ਼ਕ ਗਾਣੇ ਲਈ ਭਾਰਤੀ ਬੰਸਰੀ ਦੇ ਜਾਦੂ ਨੂੰ ਦੇਸੀ ਬੀਟਾਂ ਦੇ ਮਨਮੋਹਕ ਸੁਹਜ ਨਾਲ ਮਿਲਾ ਦਿੱਤਾ ਹੈ।


author

sunita

Content Editor

Related News