ਫਿਲਮ ''ਚ ਸ਼ਾਹਰੁਖ ਦਾ ਬੇਟਾ ਬਣਿਆ ਨਿਕਲਿਆ ਲੜਕੀ (ਦੇਖੋ ਤਸਵੀਰਾਂ)
Saturday, Mar 19, 2016 - 06:36 PM (IST)

ਮੁੰੰਬਈ— ਬਾਲੀਵੁੱਡ ਫਿਲਮ ''ਕਭੀ ਅਲਵਿਦਾ ਨਾ ਕਹਿਨਾ'' ਦੇ ਅਭਿਨੇਤਾ ਸ਼ਾਹਰੁਖ ਖਾਨ ਦਾ ਬੇਟਾ ਅੱਜ ਵੱਡਾ ਹੋ ਕੇ ਲੜਕੀ ਬਣ ਗਿਆ ਹੈ। ਇਹ ਲੜਕਾ ਉਨ੍ਹਾਂ ਦੀ ਰੀਅਲ ਲਾਈਫ ਦਾ ਨਹੀਂ ਸਗੋਂ ਰੀਲ ਲਾਈਫ ਦਾ ਹੈ। ਇਸ ਨੇ ਸ਼ਾਹਰੁਖ ਨਾਲ ਇਸ ਫਿਲਮ ''ਚ ਉਨ੍ਹਾਂ ਦੇ ਛੋਟੇ ਬੱਚੇ ਉਰਫ ਸ਼ਾਹਰੁਖ ਦੇ ਬੇਟੇ ਦਾ ਕਿਰਦਾਰ ਨਿਭਾਇਆ ਹੈ। ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਸ਼ਾਹਰੁਖ ਖਾਨ ਇਸ ਫਿਲਮ ''ਚ ਬੱਚੇ ਨੂੰ ਫੁੱਟਬਾਲਰ ਬਣਾਉਣਾ ਚਾਹੁੰਦੇ ਸਨ। ਬਚਪਨ ''ਚ ਲੜਕਿਆਂ ਦੇ ਕਿਰਦਾਰ ਨਿਭਾਉਣ ਵਾਲੀ ਇਸ ਖੂਬਸੂਰਤ ਲੜਕੀ ਦਾ ਨਾਂ ''ਅਹਿਸਾਸ ਚੰਨਾ'' ਹੈ। ਅਹਿਸਾਸ ਵਾਸਤੂ ਸ਼ਾਸਤਰ, ''My Friend Ganesha'' ''ਗੁਮਰਾਹ'', ''ਦੇਵੋ ਕੇ ਦੇਵ ਮਹਾਦੇਵ'' ਤੋਂ ਇਲਾਵਾ ''Webbed'' ਅਤੇ ''Fanaah'' ਵਰਗੇ ਟੀ. ਵੀ. ਸੀਰੀਅਲਸ ਅਤੇ ਫਿਲਮਾਂ ''ਚ ਆਪਣੀ ਐਕਟਿੰਗ ਦਾ ਜਲਵਾ ਦਿਖਾ ਚੁਕੀ ਹੈ।