NTR ਜੂਨੀਅਰ ਨੂੰ ਉਨ੍ਹਾਂ ਦੇ ਜਨਮਦਿਨ ''ਤੇ ਇੱਕ ਵੱਡਾ ਸਰਪ੍ਰਾਈਜ਼ ਦੇਣਗੇ ਰਿਤਿਕ ਰੋਸ਼ਨ
Friday, May 16, 2025 - 05:13 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਸੁਪਰਸਟਾਰ ਰਿਤਿਕ ਰੋਸ਼ਨ ਮੈਨ ਆਫ਼ ਮਾਸੇਸ ਐੱਨ.ਟੀ.ਆਰ. ਜੂਨੀਅਰ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਇੱਕ ਸ਼ਾਨਦਾਰ ਸਰਪ੍ਰਾਈਜ਼ ਦੇਣਗੇ। ਰਿਤਿਕ ਰੋਸ਼ਨ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਉਨ੍ਹਾਂ ਖੁਲਾਸਾ ਕੀਤਾ ਹੈ ਕਿ ਉਹ ਐੱਨ.ਟੀ.ਆਰ. ਜੂਨੀਅਰ ਨੂੰ ਉਨ੍ਹਾਂ ਦੇ ਜਨਮਦਿਨ (20 ਮਈ, 2025) ਦੇ ਮੌਕੇ 'ਤੇ 'ਵਾਰ 2' ਰਾਹੀਂ ਇੱਕ ਵੱਡਾ ਸਰਪ੍ਰਾਈਜ਼ ਦੇਣ ਜਾ ਰਹੇ ਹਨ।
ਰਿਤਿਕ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, ਹੇ ਐੱਨ.ਟੀ.ਆਰ., ਲੱਗਦਾ ਹੈ ਕਿ ਤੁਹਾਨੂੰ ਪਤਾ ਹੈ ਕਿ 20 ਮਈ ਨੂੰ ਕੀ ਹੋਣ ਵਾਲਾ ਹੈ? ਮੇਰਾ ਵਿਸ਼ਵਾਸ ਕਰੋ, ਤੁਹਾਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਹੈ ਕਿ ਕੀ ਆਉਣ ਵਾਲਾ ਹੈ। ਤੁਸੀਂ ਤਿਆਰ ਹੋ? ਰਿਤਿਕ ਰੋਸ਼ਨ ਫਿਲਮ 'ਵਾਰ 2' ਵਿੱਚ ਕਬੀਰ ਦੇ ਰੂਪ ਵਿੱਚ ਵਾਪਸ ਆ ਰਹੇ ਹਨ, ਅਤੇ ਇਸ ਵਾਰ ਉਨ੍ਹਾਂ ਦੇ ਨਾਲ ਪੈਨ ਇੰਡੀਆ ਸੁਪਰਸਟਾਰ ਐੱਨ.ਟੀ.ਆ.ਰ ਜੂਨੀਅਰ ਹੋਣਗੇ। ਇਸ ਹਾਈ-ਓਕਟੇਨ ਫਿਲਮ ਦਾ ਨਿਰਦੇਸ਼ਨ ਅਯਾਨ ਮੁਖਰਜੀ ਕਰ ਰਹੇ ਹਨ। ਇਹ ਫਿਲਮ 14 ਅਗਸਤ 2025 ਨੂੰ ਹਿੰਦੀ, ਤੇਲਗੂ ਅਤੇ ਤਾਮਿਲ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ।