ਰਿਤਿਕ ਰੌਸ਼ਨ ਨੇ ਮੁੜ ਕੀਤਾ ਆਰੀਅਨ ਖ਼ਾਨ ਦਾ ਸਮਰਥਨ, ਕਿਹਾ- ‘ਜੇਕਰ ਇਹ ਤੱਥ ਹਨ ਤਾਂ...’

Thursday, Oct 28, 2021 - 02:12 PM (IST)

ਰਿਤਿਕ ਰੌਸ਼ਨ ਨੇ ਮੁੜ ਕੀਤਾ ਆਰੀਅਨ ਖ਼ਾਨ ਦਾ ਸਮਰਥਨ, ਕਿਹਾ- ‘ਜੇਕਰ ਇਹ ਤੱਥ ਹਨ ਤਾਂ...’

ਮੁੰਬਈ (ਬਿਊਰੋ)– ਸੁਪਰਸਟਾਰ ਸ਼ਾਹਰੁਖ ਖ਼ਾਨ ਦਾ ਪੁੱਤਰ ਆਰੀਅਨ ਖ਼ਾਨ ਡਰੱਗਸ ਕੇਸ ’ਚ ਆਰਥਰ ਰੋਡ ਜੇਲ੍ਹ ’ਚ ਬੰਦ ਹੈ। ਆਰੀਅਨ ਦੇ ਸਮਰਥਨ ’ਚ ਹੁਣ ਤਕ ਕਈ ਬਾਲੀਵੁੱਡ ਸਿਤਾਰਿਆਂ ਨੇ ਆਪਣੀ ਆਵਾਜ਼ ਚੁੱਕੀ ਹੈ। ਅਦਾਕਾਰ ਰਿਤਿਕ ਰੌਸ਼ਨ ਨੇ 7 ਅਕਤੂਬਰ ਨੂੰ ਆਰੀਅਨ ਖ਼ਾਨ ਦਾ ਸਮਰਥਨ ਕਰਦਿਆਂ ਲੰਮਾ-ਚੌੜਾ ਸੁਨੇਹਾ ਲਿਖਿਆ ਸੀ। ਹੁਣ ਇਕ ਵਾਰ ਮੁੜ ਰਿਤਿਕ ਰੌਸ਼ਨ ਨੇ ਆਰੀਅਨ ਖ਼ਾਨ ਕੇਸ ਦੀ ਖਾਰਜ ਹੋ ਰਹੀ ਜ਼ਮਾਨਤ ਅਰਜ਼ੀ ’ਤੇ ਪ੍ਰਤੀਕਿਰਿਆ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਨੇ ਖਰੀਦੀ ਨਵੀਂ Lamborghini Urus, ਤਸਵੀਰਾਂ ਆਈਆਂ ਸਾਹਮਣੇ

ਰਿਤਿਕ ਰੌਸ਼ਨ ਨੇ ਇੰਸਟਾ ਸਟੋਰੀ ’ਤੇ ਇਕ ਵੀਡੀਓ ਪੋਸਟ ਕੀਤੀ ਹੈ। ਇਸ ’ਚ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਦੁਸ਼ਯੰਤ ਦਵੇ ਕੋਲੋਂ ਆਰੀਅਨ ਖ਼ਾਨ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਹੈ। ਰਿਤਿਕ ਨੇ ਇਸ ਵੀਡੀਓ ਨੂੰ ਪੋਸਟ ਕਰਦਿਆਂ ਲਿਖਿਆ, ‘ਜੇਕਰ ਇਹ ਤੱਥ ਹਨ ਤਾਂ ਇਹ ਸਭ ਕਾਫੀ ਦੁਖੀ ਕਰਨ ਵਾਲੇ ਹਨ।’

PunjabKesari

ਵੀਡੀਓ ’ਚ ਦੁਸ਼ਯੰਤ ਦਵੇ ਨੇ ਜਸਟਿਸ ਨਿਤਿਮ ਸਾਂਬਰੇ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਿਤਿਮ ਸਾਂਬਰੇ ਨੇ ਇਸ ਤੋਂ ਪਹਿਲਾਂ 2018 ਦੇ ਇਕ ਡਰੱਗਸ ਕੇਸ ’ਚ ਦੋਸ਼ੀ ਨੂੰ ਜ਼ਮਾਨਤ ਦਿੱਤੀ ਸੀ। ਉਸ ਸ਼ਖ਼ਸ ਕੋਲੋਂ ਘੱਟ ਮਾਤਰਾ ’ਚ ਡਰੱਗਸ ਮਿਲਿਆ ਸੀ। ਦੋਸ਼ੀ ਕੋਲੋਂ ਸਿਰਫ 430 ਗ੍ਰਾਮ ਦੀ ਬਰਾਮਦਗੀ ਹੋਈ ਸੀ। ਫਿਰ ਵੀ ਉਸ ਦੋਸ਼ੀ ਨੂੰ ਬੇਲ ਦਿੱਤੀ ਗਈ।

ਉਨ੍ਹਾਂ ਅੱਗੇ ਕਿਹਾ ਕਿ ਆਰੀਅਨ ਖ਼ਾਨ ਕੋਲੋਂ ਕੋਈ ਵੀ ਬਰਾਮਦਗੀ ਨਹੀਂ ਹੋਈ ਹੈ। ਇਸ ਦੇ ਬਾਵਜੂਦ ਆਰੀਅਨ ਖ਼ਾਨ ਦੀ ਬੇਲ ਖਾਰਜ ਕੀਤੀ ਗਈ ਹੈ। ਆਰੀਅਨ ਨੂੰ ਬੇਲ ਦਿੱਤੀ ਜਾਣੀ ਚਾਹੀਦੀ ਸੀ ਪਰ ਨਹੀਂ ਪਤਾ ਕਿਉਂ ਨਿਤਿਮ ਸਾਂਬਰੇ ਆਪਣੇ ਹੀ ਜਜਮੈਂਟ ਦਾ ਖੰਡਨ ਕਰ ਰਹੇ ਹਨ। ਦੁਸ਼ਯੰਤ ਦਵੇ ਨੇ ਨਿਤਿਮ ਸਾਂਬਰੇ ਦਾ ਜਜਮੈਂਟ ਦੇਖ ਹੈਰਾਨ ਹੋਣ ਦੀ ਗੱਲ ਆਖੀ ਹੈ।

 
 
 
 
 
 
 
 
 
 
 
 
 
 
 
 

A post shared by Hrithik Roshan (@hrithikroshan)

ਆਰੀਅਨ ਖ਼ਾਨ ਕੇਸ ਦੀ ਤਾਜ਼ਾ ਖ਼ਬਰ ਦੀ ਗੱਲ ਕਰੀਏ ਤਾਂ ਆਰੀਅਨ ਦੀ ਬੇਲ ’ਤੇ ਬੰਬੇ ਹਾਈਕੋਰਟ ’ਚ ਸੁਣਵਾਈ ਚੱਲ ਰਹੀ ਹੈ। ਸੈਸ਼ਨ ਕੋਰਟ ਤੋਂ ਜ਼ਮਾਨਤ ਅਰਜ਼ੀ ਦੋ ਵਾਰ ਖਾਰਜ ਹੋਣ ਤੋਂ ਬਾਅਦ ਆਰੀਅਨ ਖ਼ਾਨ ਦੇ ਵਕੀਲ ਨੇ ਬੰਬੇ ਹਾਈਕੋਰਟ ਦਾ ਰੁਖ਼ ਕੀਤਾ ਸੀ। ਅੱਜ ਆਰੀਅਨ ਖ਼ਾਨ ਦੀ ਜ਼ਮਾਨਤ ਦੀ ਸੁਣਵਾਈ ਦਾ ਤੀਜਾ ਦਿਨ ਹੈ। ਉਮੀਦ ਹੈ ਕਿ ਅੱਜ ਆਰੀਅਨ ਖ਼ਾਨ, ਅਰਬਾਜ਼ ਮਰਚੈਂਟ ਤੇ ਮੁਨਮੁਨ ਧਮੇਚਾ ਦੀ ਬੇਲ ’ਤੇ ਬੰਬੇ ਹਾਈਕੋਰਟ ਆਪਣਾ ਫ਼ੈਸਲਾ ਸੁਣਾ ਦੇਵੇਗੀ। ਜੇਕਰ ਅੱਜ ਜਾਂ ਕੱਲ ਕੋਰਟ ਨੇ ਫ਼ੈਸਲਾ ਨਹੀਂ ਦਿੱਤਾ ਜਾਂ ਜ਼ਮਾਨਤ ਅਰਜ਼ੀ ਖਾਰਜ ਕੀਤੀ ਤਾਂ ਆਰੀਅਨ ਨੂੰ 16 ਰਾਤਾਂ ਹੋਰ ਜੇਲ੍ਹ ’ਚ ਕੱਟਣੀਆਂ ਪੈਣਗੀਆਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News