ਪਹਿਲੀ ਵਾਰ ਪਰਦੇ ’ਤੇ ਦਿਖੇਗੀ ਰਿਤਿਕ ਰੌਸ਼ਨ ਤੇ ਦੀਪਿਕਾ ਪਾਦੁਕੋਣ ਦੀ ਜੋੜੀ, ਨਵੀਂ ਫ਼ਿਲਮ ਦੀ ਤਿਆਰੀ ਸ਼ੁਰੂ

Saturday, Jul 10, 2021 - 11:05 AM (IST)

ਪਹਿਲੀ ਵਾਰ ਪਰਦੇ ’ਤੇ ਦਿਖੇਗੀ ਰਿਤਿਕ ਰੌਸ਼ਨ ਤੇ ਦੀਪਿਕਾ ਪਾਦੁਕੋਣ ਦੀ ਜੋੜੀ, ਨਵੀਂ ਫ਼ਿਲਮ ਦੀ ਤਿਆਰੀ ਸ਼ੁਰੂ

ਮੁੰਬਈ (ਬਿਊਰੋ)– ਰਿਤਿਕ ਰੌਸ਼ਨ ਪਹਿਲੀ ਵਾਰ ਦੀਪਿਕਾ ਪਾਦੁਕੋਣ ਨਾਲ ਪਰਦੇ ’ਤੇ ਨਜ਼ਰ ਆਉਣ ਵਾਲੇ ਹਨ। ਸਿਧਾਰਥ ਆਨੰਦ ਨਿਰਦੇਸ਼ਿਤ ‘ਫਾਈਟਰ’ ’ਚ ਦੀਪਿਕਾ ਤੇ ਰਿਤਿਕ ਦੀ ਜੋੜੀ ਦਿਖਾਈ ਦੇਵੇਗੀ। ਸਿਧਾਰਥ ਇਸ ਤੋਂ ਪਹਿਲੇ ਰਿਤਿਕ ਨੂੰ ਲੈ ਕੇ ਬੇਹੱਦ ਕਾਮਯਾਬ ਫ਼ਿਲਮ ‘ਵਾਰ’ ਬਣਾ ਚੁੱਕੇ ਹਨ।

‘ਵਾਰ’ ’ਚ ਵਾਣੀ ਕਪੂਰ ਫੀਮੇਲ ਲੀਡ ’ਚ ਸੀ, ਜਦਕਿ ਟਾਈਗਰ ਸ਼ਰਾਫ ਨੇ ਰਿਤਿਕ ਨਾਲ ਮੁੱਖ ਭੂਮਿਕਾ ਨਿਭਾਈ ਸੀ। ਰਿਤਿਕ ਨੇ ‘ਫਾਈਟਰ’ ਦੇ ਸ਼ੁਰੂ ਹੋਣ ਦੇ ਸੰਕੇਤ ਸੋਸ਼ਲ ਮੀਡੀਆ ’ਤੇ ਤਸਵੀਰਾਂ ਪੋਸਟ ਕਰਕੇ ਦਿੱਤੇ ਹਨ।

PunjabKesari

ਇੰਸਟਾਗ੍ਰਾਮ ’ਤੇ ਦੀਪਿਕਾ ਤੇ ਫ਼ਿਲਮ ਦੀ ਬਾਕੀ ਟੀਮ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਰਿਤਿਕ ਨੇ ਲਿਖਿਆ, ‘ਇਹ ਗੈਂਗ ਉਡਾਨ ਭਰਨ ਲਈ ਤਿਆਰ ਹੈ।’

PunjabKesari

ਦੱਸ ਦੇਇਆ ਕਿ ਇਨ੍ਹਾਂ ਤਸਵੀਰਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 24 ਘੰਟਿਆਂ ਦੇ ਅੰਦਰ ਤਸਵੀਰਾਂ ਨੂੰ 25 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News